ਜਲੰਧਰ- ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ 'ਤੇ ਕੈਨੇਡਾ ਵਿਖੇ ਹੋਏ ਹਮਲੇ ਦੀ ਗੁਰਸਿਮਰਨ ਮੰਡ ਨੇ ਸਖ਼ਤ ਸ਼ਬਦਾਂ ਵਿਚ ਨਿੰਦਿਆਂ ਕੀਤੀ ਹੈ। ਇਥੇ ਦੱਸ ਦੇਈਏ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੁੱਪ ਵੱਲੋਂ ਲਈ ਗਈ ਹੈ। ਹਮਲੇ ਦੀ ਨਿੰਦਿਆਂ ਕਰਦਿਆਂ ਕਾਂਗਰਸੀ ਆਗੂ ਗੁਰਸਿਮਰਨ ਮੰਡ ਨੇ ਕਿਹਾ ਕਿ ਇਹ ਜਿਹੜਾ ਚਾਰ ਫੁੱਟ ਟਿੱਡਾ ਜਿਹਾ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ, ਉਹ ਬਿਸ਼ਨੋਈ ਖਾਨਦਾਨ ਨੂੰ ਬਦਨਾਮ ਕਰ ਰਿਹਾ ਹੈ।
ਭੜਕੇ ਮੰਡ ਨੇ ਕਿਹਾ ਕਿ ਪਹਿਲਾਂ ਸਾਡਾ ਛੋਟਾ ਭਰਾ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ। ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ ਫਿਲਮ ਇੰਡਸਟਰੀ ਚਲਾ ਰਿਹਾ ਹੈ। ਮੁੰਬਈ ਵਿਚ ਸਲਮਾਨ ਖਾਨ ਵੀ ਮੇਰਾ ਭਰਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਕੰਨ੍ਹ ਖੋਲ੍ਹ ਕੇ ਇਹ ਗੱਲ ਸੁਣ ਲਵੇ ਅਸੀਂ ਕਿਸੇ ਨਾਲ ਕੋਈ ਭੇਤਭਾਵ ਨਹੀਂ ਕਰਦੇ। ਜਿਹੜਾ ਦੇਸ਼ ਨੂੰ ਪਿਆਰ ਕਰਦਾ ਹੈ ਅਸੀਂ ਉਸ ਦੇ ਨਾਲ ਹਾਂ, ਭਾਵੇਂ ਉਹ ਹਿੰਦੂ, ਮੁਸਿਲਮ, ਸਿੱਖ ਈਸਾਈ ਕਿਉਂ ਨਾ ਹੋਵੇ, ਅਸੀਂ ਸਾਰੇ ਭਰਾ ਹਾਂ। ਜਿਹੜਾ ਸਮਾਜ ਨੂੰ ਤੋੜਨ ਦੀ ਗੱਲ ਕਰਦਾ ਹੈ, ਉਸ ਦੀ ਅਸੀਂ ਨਾਨੀ ਯਾਦ ਕਰਵਾ ਦੇਵਾਂਗੇ।
ਇਹ ਵੀ ਪੜ੍ਹੋ : ਗੁ. ਸ੍ਰੀ ਬੇਰ ਸਾਹਿਬ 'ਚ ਅੱਜ ਰਾਤ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਹੋਵੇਗੀ ਫੁੱਲਾਂ ਦੀ ਵਰਖਾ
ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਵਿਚ ਰਹਿ ਕੇ ਉਸ ਦਾ ਗਰੁੱਪ ਹਮਲੇ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਇੰਨੀ ਆਕੜ ਚੰਗੀ ਨਹੀਂ ਹੁੰਦੀ। ਪਰਮਾਤਮਾ ਬਹੁਤ ਮਿਹਰਬਾਨ ਹੈ ਅਤੇ ਤੈਨੂੰ ਨਰਕਾਂ ਦੀ ਟਿਕਟ ਜ਼ਰੂਰ ਮਿਲੇਗੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੈ ਕੇ ਸ਼ਬਦੀ ਹਮਲਾ ਕਰਦੇ ਹੋਏ ਨੇ ਕਿਹਾ ਕਿ ਮੈਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਕੈਨੇਡਾ ਸ਼ਬਦ ਹਟਾ ਕੇ ਅੱਤਵਾਦੀ ਗੈਂਗਸਟਰ ਖਾਲਿਸਾਤਨੀ ਆਪਣੇ ਨਾਲ ਲਿਖ ਲੈਣ, ਕਿਉਂਕਿ ਉਹ ਸਾਡੇ ਭਾਰਤ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਸ਼ਰੇਆਮ ਗੋਲ਼ੀਆਂ ਚਲਦੀਆਂ ਹਨ, ਜਿਸ ਦੇ ਜ਼ਿੰਮੇਵਾਰ ਜਸਟਿਨ ਟਰੂਡੋ ਹਨ। ਸਾਡਾ ਭਾਰਤ ਸੋਨੇ ਦੀ ਚਿੜੀ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਬੱਬਰ ਸ਼ੇਰ ਹਨ, ਜਿਨ੍ਹਾਂ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਇਹ ਬਹੁਤ ਹੀ ਵਧੀਆ ਸ਼ਾਸਨ ਚਲਾ ਰਹੇ ਹਨ।
ਇਹ ਵੀ ਪੜ੍ਹੋ : ਫਗਵਾੜਾ ਵਿਖੇ ਸ਼ਰਮਨਾਕ ਘਟਨਾ, ਪਿਓ ਨੇ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਕੀਤਾ ਜਬਰ-ਜ਼ਿਨਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
CM ਮਾਨ ਨੇ ਗੁਰਪੁਰਬ ਮੌਕੇ ਦਿੱਤੀ ਖ਼ੁਸ਼ਖ਼ਬਰੀ, ਪੰਜਾਬੀਆਂ ਲਈ ਲੈ ਕੇ ਆਏ 2 ਵੱਡੀਆਂ ਸਕੀਮਾਂ (ਵੀਡੀਓ)
NEXT STORY