helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, MAY 11, 2024
ਕੁਵੈਤ 'ਚ ਸਿਆਸੀ ਭੂਚਾਲ: ਅਮੀਰ ਅਲ-ਸਬਾਹ ਨੇ ਚੋਣਾਂ...
ਜੇ ਤੁਹਾਨੂੰ ਮਰਦਾਨਾ ਕਮਜ਼ੋਰੀ ਕਰ ਰਹੀ ਹੈ ਪਰੇਸ਼ਾਨ,...
ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 90 ਦਿਨਾਂ...
ਪੰਜਾਬ ਦੀ ਸਿਆਸਤ 'ਚ ਦਲ-ਬਦਲੂਆਂ ਦੀ ਚਾਂਦੀ! ਹਰ...
ਪੰਜਾਬ
ਮਨੋਰੰਜਨ
Photos
Videos
ਪਟਨਾ ਸਾਹਿਬ (ਰਮਨਦੀਪ ਸਿੰਘ ਸੋਢੀ, ਹਰਪ੍ਰੀਤ ਸਿੰਘ ਕਾਹਲੋਂ)— ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸ਼ੁਕਰਾਨਾ ਸਮਾਗਮ 'ਚ ਪ੍ਰਬੰਧ ਕਰਦੇ ਹੋਏ ਜੇ ਕੋਈ ਘਾਟ ਰਹਿ ਗਈ ਹੋਵੇ ਤਾਂ ਦਿਲੋਂ ਮਾਫ ਕਰ ਦੇਣਾ । ਸਾਡਾ ਬਿਹਾਰ ਇੱਕ ਗਰੀਬ ਸੂਬਾ ਹੈ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ । ਮੁੱਖ ਮੰਤਰੀ ਬਿਹਾਰ ਨਿਤੀਸ਼ ਕੁਮਾਰ ਦੇ ਅਜਿਹਾ ਬੋਲਦਿਆਂ ਟੈਂਟ ਸਿਟੀ ਦੇ ਦਰਬਾਰ ਹਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸੰਗਤਾਂ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ 'ਚ ਨਿਤੀਸ਼ ਕੁਮਾਰ ਨੂੰ ਸ਼ੁਕਰਾਨੇ 'ਚ ਜਵਾਬ ਦਿੱਤਾ । ਸੰਗਤਾਂ ਦੇ ਉਤਸ਼ਾਹ ਅਤੇ ਆਨੰਦ 'ਚ ਬਿਹਾਰ ਸਰਕਾਰ ਦੀਆਂ ਤਿਆਰੀਆਂ ਲਈ ਅਥਾਹ ਖੁਸ਼ੀ ਝਲਕਦੀ ਹੈ । ਆਖਰ ਇਨ੍ਹਾਂ ਪ੍ਰਬੰਧਾਂ 'ਚ ਕੋਈ ਘਾਟ ਕਿਵੇਂ ਮਹਿਸੂਸ ਕਰ ਸਕਦਾ ਹੈ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਤੋਂ ਬਾਅਦ ਉਨ੍ਹਾਂ ਦਾ 351ਵਾਂ ਪ੍ਰਕਾਸ਼ ਦਿਹਾੜਾ ਪੂਰੇ ਬਿਹਾਰ ਅੰਦਰ ਸ਼ੁਕਰਾਨਾ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ। 23 ਦਸੰਬਰ ਤੋਂ ਸ਼ੁਰੂ ਹੋਏ ਤਿੰਨ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਟੈਂਟ ਸਿਟੀ ਦੇ ਦਰਬਾਰ ਹਾਲ 'ਚ ਰੱਬੀ ਬਾਣੀ ਦੇ ਮਾਹੌਲ 'ਚ ਸ਼ੁਰੂਆਤ ਹੋਈ । ਇਸ ਮੌਕੇ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਸੁਰਿੰਦਰਜੀਤ ਸਿੰਘ ਆਹਲੂਵਾਲੀਆ ਅਤੇ ਹਰਜੀਤ ਸਿੰਘ ਪੁਰੀ ਵੀ ਸ਼ਾਮਲ ਹੋਏ। ਵੱਖ-ਵੱਖ ਧਰਮਾਂ ਤੋਂ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਰਿਸ਼ੀਕੇਸ਼ ਤੋਂ ਸਵਾਮੀ ਚਿਤਾਨੰਦ, ਜੈਨ ਸਮਾਜ ਤੋਂ ਲੁਕੇਸ਼ ਮੁਨੀ ਜੀ, ਮੌਲਾਣਾ ਨੇਹਨ ਮੁਹੰਮਦ, ਫਾਦਰ ਫੈਡਰਿਕ ਡਿਸੂਜਾ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਪਹੁੰਚੇ ਹੋਏ ਸਨ । ਸਮੂਹ ਸੰਤਾਂ ਨੇ ਮਾਨਵ ਕਲਿਆਣ ਅਤੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਜਦਾ ਕੀਤਾ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 'ਪ੍ਰਕਾਸ਼ ਪੁੰਜ' ਸਮਾਰਕ ਦਾ ਰੱਖਿਆ ਨੀਂਹ-ਪੱਥਰ ਮੁੱਖ ਮੰਤਰੀ ਬਿਹਾਰ ਨੇ ਇਸ ਮੌਕੇ 'ਪ੍ਰਕਾਸ਼ ਪੁੰਜ' ਸਮਾਰਕ ਦਾ ਨੀਂਹ-ਪੱਥਰ ਵੀ ਰੱਖਿਆ। ਸਰਵਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਇਸ ਮਲਟੀਪਰਪਜ਼ ਕੇਂਦਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਮੁੱਚੇ ਸਿੱਖ ਅਧਿਆਤਮ ਦੇ ਉਪਦੇਸ਼ਾਂ ਨੂੰ ਲੈ ਕੇ ਖੋਜ ਕਾਰਜ ਹੋਣਗੇ ਅਤੇ ਮਿਊਜ਼ੀਅਮ ਦੇ ਰੂਪ 'ਚ ਸੰਗਤਾਂ ਗੁਰੂ ਸਾਹਿਬ ਦੇ ਜੀਵਨ ਬਾਰੇ ਗਿਆਨ ਹਾਸਲ ਕਰ ਸਕਣਗੀਆਂ।ਇਹ ਕੇਂਦਰ ਬਿਹਾਰ ਸਰਕਾਰ ਨੇ ਗੁਰਦੁਆਰਾ ਗੁਰੂ ਕਾ ਬਾਗ ਦੇ ਨੇੜੇ ਸੂਬਾ ਸਰਕਾਰ ਦੀ ਖੇਤੀਬਾੜੀ ਮਾਰਕੀਟ ਕਮੇਟੀ ਦੀ ਜ਼ਮੀਨ ਨੂੰ ਐਕਵਾਇਰ ਕਰਕੇ ਬਣਾਉਣਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਕੁੱਖ ਅਤੇ ਰੁੱਖ ਦੀ ਮਹੱਤਤਾ ਸਾਨੂੰ ਸਿੱਖ ਧਰਮ ਤੋਂ ਪਤਾ ਲੱਗਦੀ ਹੈ । ਉਨ੍ਹਾਂ ਮੁਤਾਬਕ ਬਿਹਾਰ ਦੀ ਧਰਤੀ ਦੀ ਮਹਾਨਤਾ ਅਸੀਂ ਇੱਥੋਂ ਹੀ ਮਹਿਸੂਸ ਕਰ ਸਕਦੇ ਹਾਂ ਕਿ ਮਹਾਤਮਾ ਬੁੱਧ ਦੀ ਧਰਤੀ ਬਿਹਾਰ ਹੈ। ਮਹਾਵੀਰ ਜੈਨ ਦਾ ਜਨਮ, ਗਿਆਨ ਅਤੇ ਨਿਰਵਾਣ ਇਸੇ ਧਰਤੀ ਦੀ ਦੇਣ ਹੈ ।ਸਭ ਤੋਂ ਖਾਸ ਗੱਲ ਦਸਮੇਸ਼ ਪਿਤਾ ਜੀ ਦਾ ਸਾਡੀ ਧਰਤੀ 'ਤੇ ਜਨਮ ਲੈਣਾ ਹੈ। ਸੋ ਇਹ ਸਾਡਾ ਫਰਜ਼ ਹੈ, ਧਰਮ ਹੈ ਅਤੇ ਬਿਹਾਰ ਵਾਸੀਆਂ ਦਾ ਗੌਰਵ ਹੈ। ਇਸ ਬਹਾਨੇ ਸਾਨੂੰ ਸੇਵਾ ਦਾ ਮੌਕਾ ਮਿਲਿਆ ਹੈ ਅਤੇ ਇਹ ਸਾਡੇ ਲਈ ਬਹੁਤ ਖਾਸ ਹੈ। ਇਹੋ ਸਾਡਾ ਸੁਭਾਗ ਹੈ ਕਿ ਸਾਨੂੰ ਇਹ ਮੌਕਾ ਵਾਰ-ਵਾਰ ਮਿਲਦਾ ਰਹੇ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਗੁਰੂ ਸਾਹਿਬ ਦੀ ਬਾਣੀ ਦੇ ਹਵਾਲਿਆਂ ਨਾਲ ਸਿੱਖ ਫਲਸਫੇ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਆਈਆਂ ਸੰਗਤਾਂ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ। ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੇ ਮਹਾਨ ਬਲਿਦਾਨੀਆਂ ਨਾਲ ਬਣਦਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਉਪਰ ਚੱਲਣਾ ਹੀ ਗੁਰੂ ਸਾਹਿਬ ਪ੍ਰਤੀ ਦਿਲੋਂ ਸ਼ੁਕਰਾਨਾ ਹੈ। ਨਿਤੀਸ਼ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਤੋਂ ਹਾਂ ਬੜਾ ਪ੍ਰਭਾਵਿਤ : ਲੌਂਗੋਵਾਲ ਨਿਤੀਸ਼ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਹਾਂ । ਪਿਛਲੇ ਦੋ ਸਾਲਾਂ ਤੋਂ ਕਰਵਾਏ ਜਾ ਰਹੇ ਸਮਾਗਮਾਂ ਲਈ ਉਹ ਤਾਰੀਫ ਦੇ ਕਾਬਲ ਹਨ । ਬਿਹਾਰ ਦੇ ਲੋਕਾਂ ਨੇ ਬੜੇ ਖੁੱਲ੍ਹੇ ਦਿਲ ਨਾਲ ਜਾਤੀਵਾਦ ਤੋਂ ਉੱਪਰ ਉੱਠ ਕੇ ਸਿੱਖਾਂ ਨੂੰ ਸਵੀਕਾਰ ਕੀਤਾ ਹੈ । ਇਨ੍ਹਾਂ ਸਮਾਗਮਾਂ ਨੇ ਪੰਜਾਬੀਆਂ ਦੇ ਦਿਲਾਂ ਅੰਦਰ ਬਿਹਾਰੀਆਂ ਦੀ ਜਗ੍ਹਾ ਵਧਾ ਦਿੱਤੀ ਹੈ । ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਦਿਨਾਂ ਅੰਦਰ ਇਸੇ ਤਰ੍ਹਾਂ ਦੇ ਸਮਾਗਮ ਕਰਵਾਏ ਜਾਣ ਅਤੇ ਉਮੀਦ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਪ੍ਰਮਾਤਮਾ ਕਿਰਪਾ ਕਰਨਗੇ । ਇਸ ਦੌਰਾਨ ਉਨ੍ਹਾਂ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਹੋਰ ਵੀ ਕਈ ਸ਼ਖਸੀਅਤਾਂ ਹਾਜ਼ਰ ਸਨ। ਦਸਵੇਂ ਪਾਤਿਸ਼ਾਹ ਉਪਰ ਪੁਸਤਕ ਰਿਲੀਜ਼ ! ਸ਼ੁਕਰਾਨਾ ਸਮਾਗਮ ਮੌਕੇ ਦਰਬਾਰ ਹਾਲ 'ਚ ਬਿਹਾਰ ਸੈਰ ਸਪਾਟਾ ਵਿਭਾਗ ਵਲੋਂ 'ਚਲੋ ਕੌਫੀ ਟੇਬਲ' ਪੁਸਤਕ ਵੀ ਰਿਲੀਜ਼ ਕੀਤੀ ਗਈ ।ਗੁਰੂ ਗੋਬਿੰਦ ਸਿੰਘ ਜੀ ਅਤੇ ਬਿਹਾਰ 'ਚ ਸਿੱਖੀ ਦੇ ਨਿਸ਼ਾਨ ਉਕੇਰਦੀ ਇਹ ਪੁਸਤਕ ਲਿਖਤ ਅਤੇ ਫੋਟੋਗ੍ਰਾਫੀ ਨਾਲ ਪਾਠਕਾਂ ਨੂੰ ਜਾਣੂ ਕਰਵਾਉਂਦੀ ਹੈ। ਇਸ ਕਿਤਾਬ ਦੀ ਫੋਟੋਗ੍ਰਾਫੀ ਕਰਨ ਵਾਲੇ ਰਾਜੀਵ ਝਾਅ ਦਰਬਾਰ ਹਾਲ 'ਚ ਮਿਲੇ । ਮੁੰਬਈ ਦੇ ਰਾਜੀਵ ਕਹਿੰਦੇ ਹਨ ਕਿ ਫੋਟੋਗ੍ਰਾਫੀ ਕਰਦੇ ਕਰਦੇ ਉਨ੍ਹਾਂ ਨੇ ਜੋ ਕੁੱਝ ਸਿੱਖ ਧਰਮ ਬਾਰੇ ਜਾਣਿਆ, ਉਹ ਅਦਭੁੱਤ ਤੇ ਰੂਹਾਨੀ ਹੈ।
ਪਤੀ-ਪਤਨੀ ਤੇ ਦੋ ਸਕੇ ਭਰਾ ਲੜਾਈ-ਝਗੜੇ ਦੇ ਮਾਮਲੇ ਵਿਚ ਨਾਮਜ਼ਦ
Stories You May Like
Health Tips : 'ਆਈਸਕ੍ਰੀਮ' ਖਾਣ ਦੇ ਸ਼ੌਕੀਨ ਬੱਚੇ ਹੋ ਜਾਣ ਸਾਵਧਾਨ, 'ਸ਼ੂਗਰ'...
Health Tips: ਗਰਮੀਆਂ ਦੇ ਮੌਸਮ 'ਚ ਸਰੀਰ 'ਚ ਨਾ ਹੋਣ ਦਿਓ ਪਾਣੀ ਦੀ ਘਾਟ, ਹੋ...
ਪਦਮਸ਼੍ਰੀ ਸੁਰਜੀਤ ਪਾਤਰ ਦੇ ਦਿਹਾਂਤ ਨਾਲ ਵਿਦੇਸ਼ੀ ਧਰਤੀ 'ਤੇ ਛਾਇਆ ਸੋਗ, ਨਮ ਅੱਖਾਂ...
ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ...
ਹੁਣ ਨੀਂਦ ’ਚ ਚਿਹਰੇ ’ਤੇ ਪੈਣ ਵਾਲੀਆਂ ਝੁਰੜੀਆਂ ਨੂੰ ਰੋਕ ਸਕਦੇ ਹੋ ਤੁਸੀਂ
ਬਾਪੂ ਬਲੌਕਰ ਸਿੰਘ ਨੇ ਦੱਸੀ ਚੋਣਾਂ ਨਾ ਲੜਨ ਦੀ ਵਜ੍ਹਾ, ਰਾਜਾ ਵੜਿੰਗ ਤੇ ਚੰਨੀ ਲਈ...
ਬਾਪੂ ਬਲਕੌਰ ਸਿੰਘ ਤੇ ਮਾਂ ਚਰਨ ਕੌਰ ਛੋਟੇ ਸਿੱਧੂ ਨਾਲ ਪਹੁੰਚੇ ਸ੍ਰੀ ਦਰਬਾਰ...
'ਬਿੱਗ ਬੌਸ' ਫੇਮ ਅਬਦੂ ਰੋਜ਼ਿਕ ਦੀ ਹੋਈ ਕੁੜਮਾਈ, ਹੋਣ ਵਾਲੀ ਪਤਨੀ ਦੀ ਸਾਹਮਣੇ...
ਇਟਲੀ ਵਿਖੇ ਵਾਪਰੀ ਸੀਵਰੇਜ ਘਟਨਾ, 5 ਮਜ਼ਦੂਰਾਂ ਦੀ ਦਰਦਨਾਕ ਮੌਤ, ਇੱਕ ਗੰਭੀਰ ਜ਼ਖਮੀ
ਸੰਯੁਕਤ ਰਾਸ਼ਟਰ ਨੇ ਜ਼ਿੰਬਾਬਵੇ ਲਈ 43 ਕਰੋੜ ਡਾਲਰ ਦੀ ਸਹਾਇਤਾ ਦੀ ਕੀਤੀ ਅਪੀਲ
ਅਫਗਾਨਿਸਤਾਨ : ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਮਾਂ ਤੇ 2 ਬੱਚਿਆਂ ਦੀ ਕੀਤੀ...
ਵਿਆਹ ਮਗਰੋਂ ਸਹੁਰੇ ਗਈ ਕੁੜੀ ਤਾਂ ਬੁਆਏਫ੍ਰੈਂਡ ਦੇ ਭੇਜੇ ਮੈਸੇਜ ਪਤੀ ਨੇ ਪੜ੍ਹੇ,...
ਪਾਕਿਸਤਾਨ ਦੇ ਸੈਟੇਲਾਈਟ ਨੂੰ ਸਫਲਤਾ, ਭੇਜੀਆਂ ਚੰਨ ਤੇ ਸੂਰਜ ਦੀਆਂ ਤਸਵੀਰਾਂ
ਅਮਰੀਕਾ ਤੋਂ ਬਾਅਦ ਹੁਣ TikTok 'ਤੇ ਪਾਬੰਦੀ ਲਗਾ ਸਕਦੈ ਤੁਰਕੀ
ਮੰਗਣੀ ਟੁੱਟਣ 'ਤੇ ਮੰਗੇਤਰ ਬਣਿਆ ਹੈਵਾਨ, ਮਾਪਿਆਂ ਦੇ ਸਾਹਮਣੇ ਕੁੜੀ ਨੂੰ ਦਿੱਤੀ...
ਸੁਨੀਤਾ ਨੇ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਦੇ ਫ਼ੈਸਲੇ ਨੂੰ 'ਲੋਕਤੰਤਰ ਦੀ...
ਗਾਜ਼ਾ ਦੇ ਰਫਾਹ ਸ਼ਹਿਰ 'ਚ ਇਜ਼ਰਾਇਲੀ ਹਮਲਿਆਂ ਕਾਰਨ 110,000 ਲੋਕ ਬੇਘਰ
ਪੁਤਿਨ ਨੇ ਮਿਸ਼ੁਸਟੀਨ ਨੂੰ ਰੂਸ ਦਾ ਪ੍ਰਧਾਨ ਮੰਤਰੀ ਕੀਤਾ ਨਿਯੁਕਤ, ਹੇਠਲੇ ਸਦਨ ਨੂੰ...
Subscribe Now!