ਖੰਨਾ (ਬਿਪਨ ਭਾਰਦਵਾਜ): ਸ਼ੁੱਕਰਵਾਰ ਨੂੰ ਇਕ ਨੌਜਵਾਨ ਨੇ ਖੰਨਾ ਦੇ ਸਿਵਲ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮਰਨ ਵਾਲੇ ਦੀ ਪਛਾਣ ਕੁਲਵਿੰਦਰ ਸਿੰਘ ਸੋਨੀ (35) ਵਾਸੀ ਰਸੂਲੜਾ ਵਜੋਂ ਹੋਈ ਹੈ। ਕੁਲਵਿੰਦਰ ਸਿੰਘ ਦੇ ਨਾਲ ਬੀਤੀ 2 ਮਈ ਨੂੰ ਕੁੱਟਮਾਰ ਹੋਈ ਸੀ, ਜਿਸ ਮਗਰੋਂ ਹਮਲਾਵਰ ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਜਦੋਂ ਪੁਲਸ ਤੋਂ ਵੀ ਇਨਸਾਫ਼ ਨਾ ਮਿਲਿਆ ਤਾਂ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਖ਼ਬਰ ਵੀ ਪੜ੍ਹੋ - ਚਿੱਟੇ ਦੇ ਸਮੱਗਲਰ ਨੇ ਪੰਜਾਬ ਪੁਲਸ ਦੀ ਟੀਮ 'ਤੇ ਕੀਤਾ ਜਾਨਲੇਵਾ ਹਮਲਾ
ਘਟਨਾ ਤੋਂ ਬਾਅਦ ਕੁਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਸ ਮੁਲਜ਼ਮਾਂ ਨਾਲ ਮਿਲੀ ਹੋਈ ਹੈ। 2 ਮਈ ਨੂੰ ਕੁਲਵਿੰਦਰ ਪਿੰਡ ਵਿਚ ਦੁਕਾਨ 'ਤੇ ਗਿਆ ਸੀ ਤਾਂ ਉੱਥੇ ਪਿੰਡ ਦੇ ਹੀ ਕੁਝ ਲੋਕਾਂ ਨੇ ਉਸ ਨੂੰ ਬੇਵਜ੍ਹਾ ਗਾਲ਼ਾਂ ਕੱਢੀਆਂ। ਕੁਲਵਿੰਦਰ ਨੇ ਰੋਕਿਆ ਤਾਂ ਉਨ੍ਹਾਂ ਨੇ ਦਾਤ ਨਾਲ ਉਸ 'ਤੇ ਹਮਲਾ ਕਰ ਦਿੱਤਾ। ਕੁਲਵਿੰਦਰ ਨੇ ਹੱਥ ਅੱਗੇ ਕਰ ਲਿਆ ਸੀ, ਜਿਸ ਕਾਰਨ ਹੱਥ 'ਤੇ ਸੱਟ ਲੱਗਣ ਕਾਰਨ ਟਾਂਕੇ ਲੱਗੇ ਸੀ। ਉਹ ਪੁਲਸ ਤੋਂ ਇਨਸਾਫ਼ ਦੀ ਮੰਗ ਕਰ ਰਹੇ ਸਨ।
ਮ੍ਰਿਤਕ ਦੀ ਭੈਣ ਤੇ ਜੀਜੇ ਮੁਤਾਬਕ 2-3 ਦਿਨ ਤੋਂ ਸਿਵਲ ਹਸਪਤਾਲ ਵਿਚ ਕੁਲਵਿੰਦਰ ਸਿੰਘ ਦੇ ਵਾਰਡ ਵਿਚ ਕੁਝ ਨਸ਼ੇੜੀ ਘੁੰਮ ਰਹੇ ਸਨ। ਇਸ ਵਿਚਾਲੇ ਮੁਲਜ਼ਮ ਵੀ ਕੁਲਵਿੰਦਰ ਨੂੰ ਗੱਡੀ ਚੜ੍ਹਾ ਕੇ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਡਰਦੇ ਮਾਰੇ ਕੁਲਵਿੰਦਰ ਨੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਚੌਥੇ ਦਿਨ 82 ਉਮੀਦਵਾਰਾਂ ਨੇ ਭਰੇ ਕਾਗਜ਼, ਦੋ ਦਿਨ ਨਹੀਂ ਭਰੀ ਜਾਵੇਗੀ ਕੋਈ ਨਾਮਜ਼ਦਗੀ
ਘਟਨਾ ਦੀ ਜਾਂਚ ਲਈ ਮੌਕੇ 'ਤੇ ਪਹੁੰਚੇ ਜਾਂਚ ਅਧਿਕਾਰੀ ਖੰਨਾ ਥਾਣਾ ਸਿਟੀ-2 ਦੇ SHO ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਹੁਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਜ਼ੀ ਹਾਲੀਡੇਅ ਪੈਕੇਜ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, ਦਿੱਲੀ ਸਣੇ ਕਈ ਸੂਬਿਆਂ ਦੇ 15 ਲੋਕ ਗ੍ਰਿਫ਼ਤਾਰ
NEXT STORY