ਅੰਮ੍ਰਿਤਸਰ (ਦਲਜੀਤ ਸ਼ਰਮਾ) - ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਵੱਡੀ ਲਾਪ੍ਰਵਾਹੀ ਉਸ ਸਮੇਂ ਸਾਹਮਣੇ ਆਈ, ਜਦੋਂ ਹਸਪਤਾਲ ਦੀ ਕੋਰੋਨਾ ਵਾਰਡ ’ਚ ਦਾਖਲ ਇਕ ਪਾਜ਼ੇਟਿਵ ਮਰੀਜ਼ 12 ਘੰਟੇ ਤੱਕ ਲਾਪਤਾ ਰਿਹਾ। ਮਰੀਜ਼ ਦੇ ਪਰਿਵਾਰ ਨੂੰ ਜਦੋਂ ਉਸ ਦੇ ਲਾਪਤਾ ਹੋਣ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਰੌਲਾ-ਰੱਪਾ ਪਾ ਦਿੱਤਾ। ਪਰਿਵਾਰ ਦੇ ਗੁੱਸੇ ਨੂੰ ਵੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਵੱਲੋਂ ਉਦੋਂ 15 ਮਿੰਟ ਬਾਅਦ ਉਥੇ ਗਾਇਬ ਹੋਇਆ ਮਰੀਜ਼ ਪਰਿਵਾਰਾਂ ਦੇ ਅੱਗੇ ਪੇਸ਼ ਕਰ ਦਿੱਤਾ। ਮਰੀਜ਼ ਦੇ ਮਿਲਣ ਉਪਰੰਤ ਸਟਾਫ ਵੱਲੋਂ ਪਾਜ਼ੇਟਿਵ ਮਰੀਜ਼ ਦੀ ਹਾਲਤ ਸਥਿਰ ਹੋਣ ਦਾ ਦਾਅਵਾ ਕਰਦੇ ਹੋਏ ਬਿਨਾਂ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਏ ਮਰੀਜ਼ ਨੂੰ ਪਰਿਵਾਰ ਦੇ ਨਾਲ ਘਰ ਭੇਜ ਦਿੱਤਾ, ਜਿੱਥੇ ਮਰੀਜ਼ ਦੀ ਹਾਲਤ ਕਾਫ਼ੀ ਖ਼ਰਾਬ ਹੋ ਗਈ।
ਪੜ੍ਹੋ ਇਹ ਵੀ ਖਬਰ - ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ
ਮਿਲੀ ਜਾਣਕਾਰੀ ਅਨੁਸਾਰ ਸੁਲਤਾਨਵਿੰਡ ਰੋਡ ਦੇ ਰਹਿਣ ਵਾਲੇ ਜੋਗਿੰਦਰਪਾਲ 60 ਸਾਲਾ 6 ਦਿਨ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਦੀ ਕੋਰੋਨਾ ਵਾਰਡ ’ਚ ਦਾਖਲ ਸਨ। ਜੋਗਿੰਦਰ ਪਾਲ ਦਾ ਪੁੱਤਰ ਅਤੇ ਪਤਨੀ ਦੋਵੇਂ ਪਾਜ਼ੇਟਿਵ ਹੋਣ ਕਾਰਨ ਉਹ ਇਕੱਲੇ ਹਸਪਤਾਲ ’ਚ ਜ਼ੇਰੇ ਇਲਾਜ ਸਨ। ਬੀਤੀ ਰਾਤ ਕਰੀਬ 2 ਵਜੇ ਤੋਂ ਉਹ ਹਸਪਤਾਲ ਤੋਂ ਲਾਪਤਾ ਹੋ ਗਿਆ ਅਤੇ ਅੱਜ ਸਵੇਰੇ 2 ਵਜੇ ਦੇ ਕਰੀਬ ਮਿਲਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਨੇ ਸ਼ਿਕਾਇਤ ਮਿਲਣ ਦੇ ਬਾਵਜੂਦ ਇਸ ਮਾਮਲੇ ’ਤੇ ਨਾ ਤਾਂ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਸ਼ਿਕਾਇਤ ਦਰਜ ਕੀਤੀ।
ਪੜ੍ਹੋ ਇਹ ਵੀ ਖਬਰ - ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ
ਇਸ ਘਟਨਾਕ੍ਰਮ ਨੇ ਹਸਪਤਾਲ ਪ੍ਰਸ਼ਾਸਨ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਕਿ ਆਖਿਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਗ੍ਰਹਿ ਜ਼ਿਲ੍ਹੇ ’ਚ ਪੈਂਦੇ ਇਸ ਹਸਪਤਾਲ ’ਚ ਕੋਰੋਨਾ ਮਰੀਜ਼ਾਂ ਦੀ ਸੁਰੱਖਿਆ ਕਿਉਂ ਰੱਬ ਆਸਰੇ ਹੈ? ਇਸ ਸਬੰਧ ’ਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਹਿਊਮੈਨ ਰਾਈਟਸ ਵੈੱਲਫੇਅਰ ਐਸੋਸੀਏਸ਼ਨ ਦੇ ਰਾਜ ਪ੍ਰਧਾਨ ਦੀਪਕ ਕੁਮਾਰ ਨੇ ਦੱਸਿਆ ਕਿ ਮਰੀਜ਼ ਜੋਗਿੰਦਰ ਪਾਲ ਕੁਝ ਦਿਨ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ’ਚ ਆਪਣੀ ਜਾਂਚ ਲਈ ਆਏ ਸਨ, ਉਨ੍ਹਾਂ ਦਾ ਰੈਪਿਡ ਟੈਸਟ ਨੈਗੇਟਿਵ ਆਇਆ ਸੀ ਪਰ ਉਨ੍ਹਾਂ ਦਾ ਜਦੋਂ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਇਆ ਗਿਆ ਤਾਂ ਉਹ ਪਾਜ਼ੇਟਿਵ ਪਾਏ ਗਏ। ਇਸ ਦੌਰਾਨ ਉਨ੍ਹਾਂ ਦੇ ਪੁੱਤਰ ਅਤੇ ਪਤਨੀ ਵੀ ਪਾਜ਼ੇਟਿਵ ਆ ਗਈ ਅਤੇ ਉਹ ਇਕੱਲੇ ਹੀ ਹਸਪਤਾਲ ’ਚ ਇਲਾਜ ਅਧੀਨ ਸਨ।
ਪੜ੍ਹੋ ਇਹ ਵੀ ਖਬਰ - ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ
ਕੀ ਕਹਿੰਦੇ ਹਨ ਮੈਡੀਕਲ ਸੁਪਰਡੈਂਟ
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਕੇ. ਡੀ. ਸਿੰਘ ਨੇ ਦੱਸਿਆ ਕਿ ਮਰੀਜ਼ ਲਾਪਤਾ ਜ਼ਰੂਰ ਹੋਇਆ ਸੀ ਪਰ ਕੁਝ ਸਮੇਂ ਬਾਅਦ ਉਹ ਆਪਣੇ ਬੈੱਡ ’ਤੇ ਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਹਸਪਤਾਲ ’ਚ ਸਥਿਤ ਚੌਕੀ ’ਚ ਸ਼ਿਕਾਇਤ ਵੀ ਦਿੱਤੀ ਗਈ ਸੀ ਪਰ ਉਨ੍ਹਾਂ ਲੈਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਹਾਲਤ ਸਥਿਰ ਸੀ, ਇਸ ਲਈ ਉਸ ਨੂੰ ਘਰ ’ਚ ਕੁਆਰੰਟਾਈਨ ਹੋਣ ਲਈ ਭੇਜਿਆ ਗਿਆ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)
ਕੀ ਕਹਿੰਦੇ ਹਨ ਹਸਪਤਾਲ ਦੀ ਗਾਰਡ ਦੇ ਇੰਚਾਰਜ
ਇਸ ਸਬੰਧ ’ਚ ਹਸਪਤਾਲ ’ਚ ਤਾਇਨਾਤ ਗਾਰਡ ਦੇ ਇੰਚਾਰਜ ਜਤਿੰਦਰ ਕੁਮਾਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕੰਮ ਹਸਪਤਾਲ ’ਚ ਲੜਾਈ-ਝਗੜੇ ਅਤੇ ਰੋਡ ਐਕਸੀਡੈਂਟ ਦੇ ਆਉਣ ਵਾਲੇ ਕੇਸ ਦੇ ਸਬੰਧ ’ਚ ਹੁੰਦਾ ਹੈ, ਜਦੋਂਕਿ ਮਰੀਜ਼ ਗਾਇਬ ਹੋਣ ਦੇ ਮਾਮਲੇ ’ਚ ਸਬੰਧਤ ਥਾਣੇ ਵਾਲੇ ਕਾਰਵਾਈ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ
ਲੁਧਿਆਣਾ 'ਚ 18-44 ਉਮਰ ਵਰਗ ਦੀ ਲੇਬਰ ਨੂੰ ਲੱਗ ਰਹੇ 'ਟੀਕੇ', ਬਣਾਏ ਗਏ 5 ਸੈਂਟਰ
NEXT STORY