ਬਠਿੰਡਾ (ਸੁਖਵਿੰਦਰ)-ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਖਿਲਾਫ ਮੁਲਾਜ਼ਮਾਂ ਦਾ ਧਰਨਾ 68ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਹੁਣ ਮੁਲਾਜ਼ਮਾਂ ਵੱਲੋਂ 15 ਮਾਰਚ ਦੇ ਪਟਿਆਲਾ ਧਰਨੇ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਵਿਚ ਵੱਡੀ ਸੰਖਿਆ 'ਚ ਮੁਲਾਜ਼ਮ ਸ਼ਿਰਕਤ ਕਰਨਗੇ। ਉਨ੍ਹਾਂ ਦੱÎਸਿਆ ਕਿ ਧਰਨੇ ਨੂੰ ਲੈ ਕੇ ਰਾਸ਼ਨ ਅਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਕਿ ਜ਼ਰੂਰਤ ਪੈਣ 'ਤੇ ਧਰਨੇ ਨੂੰ ਲੰਬੇ ਸਮੇਂ ਤੱਕ ਚਲਾਇਆ ਜਾ ਸਕੇ। ਰਾਸ਼ਨ ਇਕੱਠਾ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ, ਜੋ ਪਿੰਡਾਂ 'ਚ ਆਪਣਾ ਕੰਮ ਕਰ ਰਹੀਆਂ ਹਨ।
ਬੱਚੇ ਧਰਨੇ 'ਚ ਕਰ ਰਹੇ ਹਨ 'ਹੋਮ ਵਰਕ'
ਪ੍ਰਦਰਸ਼ਨਕਾਰੀਆਂ ਦੇ ਮਾਸੂਮ ਬੱਚੇ ਧਰਨੇ ਦੇ ਦੌਰਾਨ ਹੀ ਆਪਣੇ ਸਕੂਲਾਂ 'ਚੋਂ ਮਿਲਿਆ ਹੋਮ ਵਰਕ ਕਰ ਰਹੇ ਹਨ। ਸਕੂਲਾਂ ਤੋਂ ਸਿੱਧੇ ਇਹ ਬੱਚੇ ਆਪਣੇ ਮਾਪਿਆਂ ਦੇ ਕੋਲ ਧਰਨੇ ਵਿਚ ਪਹੁੰਚਦੇ ਹਨ ਅਤੇ ਉਥੇ ਬੈਠ ਕੇ ਹੀ ਆਪਣੀ ਪੜ੍ਹਾਈ ਕਰਦੇ ਹਨ। ਕੰਮ ਖਤਮ ਕਰਨ ਤੋਂ ਬਾਅਦ ਇਹ ਬੱਚੇ ਆਪਣੇ ਮਾਪਿਆਂ ਨਾਲ ਧਰਨੇ ਵਿਚ ਸ਼ਾਮਲ ਹੋ ਕੇ ਰੋਸ ਪ੍ਰਗਟ ਕਰਦੇ ਹਨ। ਸਕੱਤਰ ਵਿਜੇ ਕੁਮਾਰ ਅਤੇ ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਨਿੱਜੀ ਹਿੱਤਾਂ ਕਾਰਨ ਸਰਕਾਰੀ ਸੰਸਥਾਵਾਂ ਨੂੰ ਸਮਾਪਤ ਕੀਤਾ ਜਾ ਰਿਹਾ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਵਿਧਾਇਕਾਂ ਅਤੇ ਮੰਤਰੀਆਂ ਨੂੰ 'ਧੱਕੇਸ਼ਾਹੀ' ਐਵਾਰਡ ਦੇਣਗੇ ਮੁਲਾਜ਼ਮ
NEXT STORY