ਟਾਂਡਾ (ਜਸਵਿੰਦਰ, ਗੁਪਤਾ) – ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 21ਵਾਂ ਮਹਾਨ ਸਲਾਨਾ ਨਗਰ ਕੀਰਤਨ ਪਿੰਡ ਰੱਲ੍ਹਣ ਤੋਂ ਹਜ਼ਾਰਾਂ ਰਵਿਦਾਸ ਭਗਤਾਂ ਦੇ ਜੈਕਾਰਿਆਂ ਨਾਲ ਰਵਾਨਾ ਹੋਇਆ। ਇਸ ਨਗਰ ਕੀਰਤਨ ਦੇ ਚਾਲੇ ਪਾਉਣ ਦੀ ਰਸਮ ਸੰਤ ਬਾਬਾ ਤੇਜਾ ਸਿੰਘ ਜੀ ਖੁੱਡੇ ਵਾਲਿਆਂ ਦੇ ਸੇਵਾਦਾਰ ਬਾਬਾ ਪੰਡਿਤ ਨੇ ਅਰਦਾਸ ਨਾਲ ਸ਼ੁਰੂ ਕੀਤੀ। ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਰਵਾਨਾ ਹੋਏ। ਇਸ ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਏ. ਸੀ. ਬੱਸ ਅੰਦਰ ਸੁਸ਼ੋਬਿਤ ਕੀਤਾ ਗਿਆ ਸੀ। ਇਹ ਨਗਰ ਕੀਰਤਨ ਪਿੰਡ ਰੱਲ਼ਣ ਤੋਂ ਸ਼ੁਰੂ ਹੋ ਕੇ ਡੇਰਾ ਗੁਰੂਸਰ ਖੁੱਡਾ, ਖੁੱਡਾ, ਕੁਰਾਲਾ-ਕਲਾਂ, ਟਾਹਲੀ ਸਾਹਿਬ, ਬੋਲੇਵਾਲ, ਮੂਨਕ-ਕਲਾਂ, ਮੂਨਕ-ਖੁਰਦ, ਲੋਧੀ ਚੱਕ, ਗਹੋਤ, ਰਾਜਪੁਰ, ਸ਼ਾਲਾਪੁਰ, ਬੋਦਲ-ਕੋਟਲੀ, ਝੱਜੀ-ਪਿੰਡ, ਚੱਤੋਵਾਲ, ਬਗੋਲ-ਖੁਰਦ, ਸੋਹੀਆਂ, ਦਰਗਾਹੇੜੀ, ਕੁਰਾਲਾ-ਖੁਰਦ ਤੋਂ ਹੁੰਦਾ ਹੋਇਆ ਆਪਣੇ ਨਿੱਜੀ ਅਸਥਾਨ ਪਿੰਡ ਰੱਲਣ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਦੌਰਾਨ ਸੇਵਾਦਾਰ ਸੰਗਤਾਂ ਵੱਲੋਂ ਥਾਂ-ਥਾਂ 'ਤੇ ਲੰਗਰ ਲਗਾਏ ਹੋਏ ਸਨ ਅਤੇ ਸੰਗਤਾਂ ਦੇ ਲੰਘਣ ਲਈ ਸਜਾਵਟੀ ਗੇਟ ਵੀ ਬਣਾਏ ਹੋਏ ਸਨ। ਨਗਰ ਕੀਰਤਨ 'ਚ ਪ੍ਰਕਰਮਾ ਕਰਦੀਆਂ ਸੰਗਤਾਂ ਸਤਿਨਾਮੁ-ਵਾਹਿਗੁਰੂ ਦੇ ਨਾਮ ਦਾ ਜਾਪ ਕਰਦੀਆਂ ਜਾਂ ਰਹੀਆਂ ਸਨ। ਆਖਿਰ 'ਚ ਵੱਖ-ਵੱਖ ਪਿੰਡਾਂ ਦੀ ਪ੍ਰਕਰਮਾ ਕਰਕੇ ਪੁੱਜੀ ਸੰਗਤ ਦਾ ਸ੍ਰੀ ਗੁਰੂ ਰਵਿਦਾਸ ਬਲਾਕ ਪੱਧਰੀ ਸਾਂਝੀ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਨੇ ਧੰਨਵਾਦ ਕੀਤਾ ਅਤੇ ਅਗਲੇ ਵਰ੍ਹੇ ਫਿਰ ਇਸੇ ਤਰ੍ਹਾਂ ਨਗਰ ਕੀਰਤਨ ਸਜਾਉਣ ਦੀ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ। ਇਸ ਮੌਕੇ ਲਖਵਿੰਦਰ ਸਿੰਘ ਲੱਖੀ ਚੇਅਰਮੈਨ ਰਾਈਟ-ਟੂ ਸਰਵਿਸ ਐਕਟ ਕਮਿਸ਼ਨਰ ਪੰਜਾਬ, ਮਨਜੀਤ ਸਿੰਘ ਦਸੂਹਾ ਤੇ ਸੁੱਖਵਿੰਦਰ ਸਿੰਘ ਮੂਨਕ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਹਰਕਿਸ਼ਨ ਸਿੰਘ ਸੈਣੀ, ਤੀਰਥ ਸਿੰਘ ਪ੍ਰਧਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਰੇਤ ਦਾ ਗੈਰ-ਕਾਨੂੰਨੀ ਧੰਦਾ ਕਰਨ ਵਾਲਾ ਭਜਿਆ ਜੇਲ
NEXT STORY