ਗੁਰੂਹਰਸਹਾਏ (ਆਵਲਾ) : ਜੰਡਵਾਲੀ ਗਲੀ ’ਚ ਖੇਡ ਰਹੇ 13 ਸਾਲ ਦੇ ਮੁੰਡੇ ਤਰੁਨ ਕੁਮਾਰ ਕੋਲੋਂ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਮੋਬਾਇਲ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰੁਨ ਕੁਮਾਰ ਪੁੱਤਰ ਸੋਨੂੰ ਸਹਿਗਲ ਨੇ ਦੱਸਿਆ ਕਿ ਉਹ ਬੀਤੀ ਰਾਤ ਦਿਨ ਐਤਵਾਰ ਨੂੰ ਰਾਤ ਅੱਠ ਵਜੇ ਦੇ ਕਰੀਬ ਜੰਡਵਾਲੀ ਗਲੀ ’ਚ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਜਦੋਂ ਉਸ ਨੂੰ ਉਸ ਦੇ ਦੋਸਤ ਦਾ ਫ਼ੋਨ ਆਇਆ ਤਾਂ ਉਸਨੇ ਫ਼ੋਨ ਸੁਣਨ ਲਈ ਆਪਣੀ ਜੇਬ ’ਚੋਂ ਕੱਢਿਆ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਵੀਵੋ ਕੰਪਨੀ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਇਸੇ ਦੌਰਾਨ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੀੜਤ ਤਰੁਨ ਕੁਮਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦ ਤੋ ਜਲਦ ਫੜਿ੍ਹਆ ਜਾਵੇ ਅਤੇ ਮੋਬਾਈਲ ਬਰਾਮਦ ਕਰਕੇ ਉਸ ਨੂੰ ਵਾਪਸ ਦਿੱਤਾ ਜਾਵੇ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ’ਚ ਬਜ਼ੁਰਗ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਇਸੇ ਜੰਡਵਾਲੀ ਗਲੀ ’ਚ ਹੀ ਘਰ ਦੇ ਬਾਹਰ ਖੜ੍ਹੀ 15 ਸਾਲਾ ਬੱਚੀ ਕੋਲੋਂ ਵੀ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਇਲ ਖੋਹ ਕੇ ਲੈ ਗਏ ਸਨ। ਸ਼ਹਿਰ ਅੰਦਰ ਹੋ ਰਹੀਆਂ ਲੁੱਟਾਂ ਖੋਹਾਂ ਕਾਰਨ ਛੋਟੇ-ਛੋਟੇ ਬੱਚੇ ਵੀ ਸੁਰੱਖਿਅਤ ਨਹੀਂ ਹਨ, ਜੋ ਕਿ ਸ਼ਾਮ ਦੇ ਸਮੇਂ ਗਲੀਆਂ ’ਚ ਖੇਡ ਦੇ ਹਨ। ਜੰਡਵਾਲੀ ਗਲੀ ’ਚ ਇਕ ਹਫ਼ਤੇ ਦੇ ਅੰਦਰ-ਅੰਦਰ ਦੋ ਬੱਚਿਆਂ ਕੋਲੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋ ਮੋਬਾਇਲ ਖੋਹ ਕੇ ਲੈ ਜਾਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਲਾਕੇ ਅੰਦਰ ਵੱਧ ਰਹੀਆ ਲੁੱਟ ਖੋਹਾਂ ਜਲਦ ਤੋਂ ਜਲਦ ਨੱਥ ਪਾਈ ਜਾਵੇ।
ਇਹ ਵੀ ਪੜ੍ਹੋ : ਦੁਖਦ ਖ਼ਬਰ: ਦਿੱਲੀ ਧਰਨੇ ਤੋਂ ਵਾਪਸ ਪਰਤ ਰਹੀ ਮਜ਼ਦੂਰ ਆਗੂ ਦੀ ਹਾਦਸੇ ’ਚ ਮੌਤ
ਸੰਘਰਸ਼ ’ਚ ਜਾਨ ਗੁਆਉਣ ਵਾਲੇ ਕਿਸਾਨ ਭੁਪਿੰਦਰ ਦੇ ਪਰਿਵਾਰ ਨੂੰ ਵਿਧਾਇਕ ਗਿਲਜ਼ੀਆਂ ਦੇਣਗੇ ਇਕ ਲੱਖ ਰੁਪਏ
NEXT STORY