ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਗੁਰੂਹਰਸਹਾਏ ਸ਼ਹਿਰ ਅੰਦਰ ਥਾਂ-ਥਾਂ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਕਈ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਲੋਕ ਬਿਮਾਰ ਹੋ ਰਹੇ ਹਨ। ਕਈ ਥਾਵਾਂ 'ਤੇ ਗੰਦਾ ਪਾਣੀ ਖੜਾ ਹੈ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਹੋਰ ਵੱਧ ਹੈ। ਨਗਰ ਕੌਂਸਲ ਦੇ ਪ੍ਰਧਾਨ ਤੋਂ ਲੈ ਕੇ ਕੌਂਸਲਰਾਂ ਤੇ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਸਿਰਫ ਇਹ ਲੋਕ ਸਰਕਾਰ ਕੋਲੋਂ ਆਪਣੇ ਬੈਂਕ ਖਾਤਿਆਂ ਵਿਚ ਤਨਖਾਹਾ ਲੈਣੀਆਂ ਹੀ ਜਾਣਦੇ ਹਨ ਕੰਮ ਕਰਨਾ ਨਹੀਂ। ਨਗਰ ਕੌਂਸਲ 'ਚ ਉੱਚ ਅਹੁਦਿਆਂ 'ਤੇ ਤਾਇਨਾਤ ਕਈ ਅਧਿਕਾਰੀ ਤਾਂ ਦਫਤਰ 'ਚ ਕਈ ਕਈ ਦਿਨ ਹੀ ਨਹੀਂ ਆਉਂਦੇ ਤੇ ਉਨ੍ਹਾਂ ਦੀ ਹਾਜ਼ਰੀ ਲਗ ਜਾਂਦੀ ਹੈ। ਜੇ ਬਾਰੀਕੀ ਅਤੇ ਸਹੀ ਢੰਗ ਨਾਲ ਜਾਂਚ ਕੀਤੀ ਜਾਵੇ ਤਾਂ ਹੀ ਇਨਾਂ ਅਧਿਕਾਰੀਆਂ ਦਾ ਸੱਚ ਸਰਕਾਰ ਅਤੇ ਲੋਕਾਂ ਸਾਹਮਣੇ ਆਏਗਾ।
ਸ਼ਹਿਰ ਦੇ ਸ਼ਿਵ ਪ੍ਰਾਚੀਨ ਮੰਦਰ, ਬਾਬਾ ਦੁਧਾਧਾਰੀ ਮੰਦਿਰ, ਪੀ. ਐੱਨ. ਬੀ. ਬੈਂਕ ਅਤੇ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਪਈ ਖਾਲੀ ਜਗ੍ਹਾ 'ਤੇ ਬਣੇ ਕੂੜੇ ਦੇ ਡੰਪ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਤੇ ਪਾਣੀ ਖੜ੍ਹਾ ਹੈ ਜਿਸ ਵਿਚ ਮੱਛਰ ਪੈਦਾ ਹੋ ਰਿਹਾ ਹੈ ਜਿਸ ਕਾਰਨ ਇਲਾਕੇ 'ਚ ਬਿਮਾਰੀਆਂ ਫੈਲਣ ਦਾ ਡਰ ਹੈ। ਇਸ ਥਾਂ 'ਤੇ ਇੰਨੀ ਗੰਦੀ ਬਦਬੂ ਆਉਂਦੀ ਹੈ ਕਿ ਲੋਕ ਇਥੇ ਇਕ ਮਿੰਟ ਵੀ ਖੜ ਨਹੀਂ ਸਕਦੇ ਅਤੇ ਸਾਹ ਲੈਣ ਵੀ ਔਖਾ ਹੋ ਜਾਂਦਾ ਹੈ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਸ ਥਾਂ ਦੇ ਕੋਲ ਬਾਹਰ ਕਈ ਫਾਸਟ ਫੂਡ ਦੀਆਂ ਰੇਹੜੀਆਂ ਵੀ ਲੱਗਦੀਆਂ ਹਨ ਤੇ ਲੋਕ ਰੇਹੜੀਆਂ 'ਤੇ ਖੜ੍ਹੇ ਹੋ ਕੇ ਇਸ ਗੰਦਗੀ ਵਾਲੀ ਥਾਂ 'ਤੇ ਫਾਸਟ ਫੂਡ ਖਾਣ ਲਈ ਮਜਬੂਰ ਹਨ।
ਸ਼ਹਿਰ ਦੇ ਸਮਾਜ ਸੇਵੀ ਤੇ ਕਈ ਸੰਸਥਾਵਾਂ ਨੇ ਇਸ ਕੂੜੇ ਦੇ ਡੰਪ ਨੂੰ ਚੁੱਕ ਕੇ ਸ਼ਹਿਰ ਦੇ ਬਾਹਰ ਕਿਸੇ ਹੋਰ ਥਾਂ 'ਤੇ ਡੰਪ ਬਣਾ ਕੇ ਉਥੇ ਕੂੜਾ ਸੱਟਣ ਲਈ ਸਰਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਚਿੱਠੀਆਂ ਰਾਹੀਂ ਜਾਣੂ ਕਰਵਾਇਆ ਪਰ ਕਿਸੇ ਨੇ ਵੀ ਸਾਰ ਨਹੀਂ ਲਈ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਕੂੜੇ ਦੇ ਡੰਪ ਨੂੰ ਇਥੋਂ ਬੰਦ ਕਰਕੇ ਕਿਤੇ ਸ਼ਹਿਰ ਦੇ ਬਾਹਰ ਸ਼ਿਫਟ ਕੀਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਸੁਖ ਦਾ ਸਾਹ ਮਿਲ ਸਕੇ।
ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸੀ ਸਾਜ਼ਿਸ਼! ਲਾਡੋਵਾਲ ਐਨਕਾਊਂਟਰ ਮਗਰੋਂ ਪੁਲਸ ਦੇ ਸਨਸਨੀਖੇਜ਼ ਖ਼ੁਲਾਸੇ
NEXT STORY