ਜਲੰਧਰ (ਜ. ਬ.)—ਡੀ. ਸੀ. ਦੇ ਛੁੱਟੀ 'ਤੇ ਜਾਣ ਤੋਂ ਬਾਅਦ ਜਿਮਖਾਨਾ ਕਲੱਬ ਦੇ ਚੋਣ ਮਾਹੌਲ ਵਿਚ ਜੋ ਠਹਿਰਾਅ ਆਇਆ ਸੀ, ਡੀ. ਸੀ. ਦੇ ਪਰਤਦਿਆਂ ਹੀ ਫਿਰ ਭਖਣ ਲੱਗਾ ਹੈ। ਕਲੱਬ ਪ੍ਰਧਾਨ ਅਤੇ ਡਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਕਲੱਬ ਦੀ ਏ. ਜੀ. ਐੱਮ. 3 ਫਰਵਰੀ ਨੂੰ ਕਾਲ ਕਰ ਲਈ ਹੈ, ਜਿਸ ਵਿਚ ਕਲੱਬ ਦੇ ਚੋਣ ਪ੍ਰੋਗਰਾਮ ਦਾ ਐਲਾਨ ਹੋਵੇਗਾ। ਕਲੱਬ ਨਿਯਮਾਂ ਮੁਤਾਬਕ ਏ. ਜੀ. ਐੱਮ. ਤੋਂ ਬਾਅਦ ਚੋਣ ਪ੍ਰਕਿਰਿਆ ਲਈ 40 ਦਿਨਾਂ ਦਾ ਸਮਾਂ ਦੇਣਾ ਜ਼ਰੂਰੀ ਹੁੰਦਾ ਹੈ, ਜਿਸ ਤੋਂ ਬਾਅਦ ਹੀ ਕਲੱਬ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਹਿਸਾਬ ਨਾਲ ਜੇਕਰ ਤਿੰਨ ਫਰਵਰੀ ਨੂੰ ਕਲੱਬ ਦੀਆਂ ਚੋਣਾਂ ਐਲਾਨ ਕਰ ਦਿੱਤੀਆਂ ਜਾਂਦੀਆਂ ਹਨ ਤਾਂ 40 ਦਿਨ 13 ਮਾਰਚ ਤੱਕ ਹੋਣਗੇ। ਇਸ ਤੋਂ ਬਾਅਦ 17 ਮਾਰਚ ਨੂੰ ਐਤਵਾਰ ਪੈਂਦਾ ਹੈ, ਜਿਸ ਦਿਨ ਕਲੱਬ ਦੀਆਂ ਚੋਣਾਂ ਕਰਵਾਏ ਜਾਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ।
ਪ੍ਰਧਾਨ ਨੇ ਆਪਣੇ ਹੁਕਮਾਂ ਵਿਚ ਲਿਖਿਆ ਹੈ ਕਿ 3 ਫਰਵਰੀ ਨੂੰ ਬਾਅਦ ਦੁਪਹਿਰ 4 ਵਜੇ ਹੋ ਰਹੀ ਇਸ ਏ. ਜੀ. ਐੱਮ. ਦਾ ਏਜੰਡਾ ਪਿਛਲੀ ਮੀਟਿੰਗ ਵਾਲਾ ਹੀ ਰਹੇਗਾ। ਕਲੱਬ ਦੇ ਚੋਣ ਮਾਹੌਲ ਦਰਮਿਆਨ ਅੱਜਕਲ ਇਕ ਹੋਰ ਚਰਚਾ ਸੁਣੀ ਜਾ ਰਹੀ ਹੈ ਕਿ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਾਰਚ ਮਹੀਨੇ 'ਚ ਕੋਡ ਆਫ ਕੰਡਕਟ ਲਾਗੂ ਹੋ ਗਿਆ ਤਾਂ ਕਲੱਬ ਚੋਣਾਂ ਹੋਰ ਲਟਕ ਸਕਦੀਆਂ ਹਨ ਕਿਉਂਕਿ ਕਲੱਬ ਚੋਣਾਂ ਕਰਵਾਉਣ ਲਈ ਉਸੇ ਜ਼ਿਲਾ ਪ੍ਰਸ਼ਾਸਨ ਤੋਂ ਸਟਾਫ ਆਉਂਦਾ ਹੈ, ਜੋ ਆਮ ਚੋਣਾਂ ਵਿਚ ਵੀ ਡਿਊਟੀ ਦਿੰਦਾ ਹੈ।
ਨਾਸੂਰ ਬਣਦੇ ਜਾ ਰਹੇ ਨੇ 1947 'ਚ ਰਾਜੌਰੀ ਦੇ ਪਿੰਡੇ 'ਤੇ ਲੱਗੇ ਜ਼ਖ਼ਮ
NEXT STORY