Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 05, 2026

    2:32:12 PM

  • divit aulack antim ardaas

    ਦਿਵਿਤ ਓਲਕ ਦੀ ਅੰਤਿਮ ਅਰਦਾਸ 'ਚ ਪੁੱਜੇ ਕਈ ਪੰਜਾਬੀ...

  • bus fare prices hike

    ਮਹਿੰਗਾ ਹੋਇਆ ਬੱਸਾਂ ਦਾ ਸਫ਼ਰ! ਤਿਉਹਾਰਾਂ ਮੌਕੇ...

  • jhota s father makes major statement following an agreement with government

    'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ...

  • canada ranked world s safest country

    ਘੁੰਮਣ ਲਈ ਕੈਨੇਡਾ ਬਣਿਆ ਸਭ ਤੋਂ ਸੁਰੱਖਿਅਤ ਦੇਸ਼ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਨਾਸੂਰ ਬਣਦੇ ਜਾ ਰਹੇ ਨੇ 1947 'ਚ ਰਾਜੌਰੀ ਦੇ ਪਿੰਡੇ 'ਤੇ ਲੱਗੇ ਜ਼ਖ਼ਮ

PUNJAB News Punjabi(ਪੰਜਾਬ)

ਨਾਸੂਰ ਬਣਦੇ ਜਾ ਰਹੇ ਨੇ 1947 'ਚ ਰਾਜੌਰੀ ਦੇ ਪਿੰਡੇ 'ਤੇ ਲੱਗੇ ਜ਼ਖ਼ਮ

  • Updated: 19 Jan, 2019 12:05 PM
Jalandhar
j k truck material
  • Share
    • Facebook
    • Tumblr
    • Linkedin
    • Twitter
  • Comment

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਰਾਜੌਰੀ ਅਤੇ ਪੁੰਛ ਜੰਮੂ-ਕਸ਼ਮੀਰ ਦੇ ਉਨ੍ਹਾਂ ਖੇਤਰਾਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ ਕਈ ਸਾਲਾਂ ਤੋਂ ਅੱਤਵਾਦ ਦਾ ਸੰਤਾਪ ਵੀ ਹੰਢਾਇਆ ਹੈ ਅਤੇ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਦੀ ਮਾਰ ਵੀ ਸਹਿਣ ਕੀਤੀ ਹੈ। ਪਿਛਲੇ ਹਫਤੇ ਦੀਆਂ ਖ਼ਬਰਾਂ ਦੱਸਦੀਆਂ ਹਨ ਕਿ ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਨਿੱਤ-ਦਿਨ ਫਾਇਰਿੰਗ ਕੀਤੀ ਜਾਂਦੀ ਹੈ। ਰਾਜੌਰੀ ਨੂੰ ਦੇਸ਼ ਦੀ ਵੰਡ ਸਮੇਂ ਵੀ ਅਵੱਲੇ ਜ਼ਖ਼ਮ ਸਹਿਣ ਕਰਨੇ ਪਏ ਸਨ। ਜ਼ਿਲੇ ਦਾ ਇਤਿਹਾਸ ਦੱਸਦਾ ਹੈ ਕਿ 1947 ਵਿਚ ਇਹ ਧਰਤੀ ਪਾਕਿਸਤਾਨ ਦੇ ਜ਼ੁਲਮਾਂ ਕਾਰਨ ਖੂਨ ਨਾਲ ਰੰਗੀ ਗਈ ਸੀ। ਉਸ ਵੇਲੇ ਰਾਜੌਰੀ ਦੇ ਪਿੰਡੇ 'ਤੇ ਲੱਗੇ ਜ਼ਖ਼ਮ ਪਾਕਿਸਤਾਨ ਵਲੋਂ ਹੁਣ ਕੀਤੀਆਂ ਜਾ ਰਹੀਆਂ ਨਾਪਾਕ ਹਰਕਤਾਂ ਕਾਰਨ ਨਾਸੂਰ ਬਣਦੇ ਜਾ ਰਹੇ ਹਨ। 

ਰਾਜੌਰੀ ਦੇ ਜ਼ਖ਼ਮਾਂ ਦੀ ਚੀਸ ਇਸ ਕਰਕੇ ਵੀ ਅਸਹਿ ਹੁੰਦੀ ਜਾ ਰਹੀ ਹੈ ਕਿਉਂਕਿ ਸ਼ਹਿਰ ਸਮੇਤ ਇਸ ਦਾ ਆਲਾ-ਦੁਆਲਾ ਅੱਜ ਵੀ ਵਿਕਾਸ ਲਈ ਤਰਸ ਰਿਹਾ ਹੈ। ਅਤਿ-ਆਧੁਨਿਕ ਤਕਨੀਕ ਵਿਚੋਂ ਵਿਚਰ ਰਹੀ 21ਵੀਂ ਸਦੀ ਦੀਆਂ ਖੁਸ਼ਹਾਲੀ ਅਤੇ ਵੱਡੇ ਵਿਕਾਸ ਵੱਲ ਉੱਠਦੀਆਂ ਤਰੰਗਾਂ ਇਸ ਖੇਤਰ ਤਕ ਕਦੋਂ ਪੁੱਜਣਗੀਆਂ, ਕਿਹਾ ਨਹੀਂ ਜਾ ਸਕਦਾ। ਮੋਦੀ ਦੀ 'ਸਵੱਛ ਭਾਰਤ' ਲਹਿਰ ਦੇ ਤਾਂ ਬੋਰਡ ਵੀ ਇਸ ਖੇਤਰ 'ਚ ਦਿਖਾਈ ਨਹੀਂ ਦਿੰਦੇ। 
ਇਸ ਖੇਤਰ ਦੇ ਅਣਗੌਲੇ ਲੋਕ ਰੁੱਖੀ-ਸੁੱਕੀ ਖਾ ਕੇ ਅਤੇ ਠੰਡਾ ਪਾਣੀ ਪੀ ਕੇ ਸਬਰ ਕਰਨ ਤਕ ਸੀਮਤ ਹਨ। ਭਰ-ਜੋਬਨ ਸਰਦੀ ਵਿਚ ਤਾਂ ਉਨ੍ਹਾਂ  ਦੀ ਜੀਵਨ-ਗੱਡੀ ਨੂੰ ਜਿਵੇਂ ਬਰੇਕਾਂ ਲੱਗ ਜਾਂਦੀਆਂ ਹਨ। ਰੋਟੀ ਦੀ ਚਿੰਤਾ ਅਤੇ ਠੰਡ ਤੋਂ ਸਰੀਰ ਨੂੰ  ਬਚਾਅ ਕੇ ਰੱਖ ਸਕਣ ਵਿਚ ਅਸਮਰੱਥ ਲੋਕ ਸਮੇਂ ਤੋਂ ਪਹਿਲਾਂ ਬੁੱਢੇ ਹੋ ਗਏ ਜਾਪਦੇ ਹਨ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਅਜਿਹੇ 300 ਦੇ ਕਰੀਬ ਪਰਿਵਾਰਾਂ ਨੂੰ ਪੰਜਾਬ ਕੇਸਰੀ ਪੱਤਰ ਸਮੂਹ ਦੀ  ਵਿਸ਼ੇਸ਼ ਮੁਹਿੰਮ ਅਧੀਨ ਪਿਛਲੇ ਦਿਨੀਂ 492ਵੇਂ ਟਰੱਕ ਦੀ ਰਾਹਤ ਸਮੱਗਰੀ ਵਜੋਂ ਰਜਾਈਆਂ ਮੁਹੱਈਆਂ ਕਰਵਾਈਆਂ ਗਈਆਂ ਸਨ। 
ਰਾਹਤ ਵੰਡ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਕੁਲਦੀਪ ਗੁਪਤਾ ਨੇ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਖੁਲਾਸਾ ਕੀਤਾ ਕਿ 15 ਅਗਸਤ 1947 ਨੂੰ ਸਾਰਾ ਦੇਸ਼ ਆਜ਼ਾਦ ਹੋ ਗਿਆ ਸੀ ਤਾਂ ਰਾਜੌਰੀ ਦੇ ਲੋਕ ਉਸ ਵੇਲੇ ਵੀ ਪਾਕਿਸਤਾਨ ਦੀ ਨਾਜਾਇਜ਼ ਕੈਦ ਵਿਚ ਰਹਿ ਰਹੇ ਸਨ। ਇਸ ਦੌਰਾਨ ਹਜ਼ਾਰਾਂ ਲੋਕਾਂ ਦਾ ਪਾਕਿਸਤਾਨੀ ਸੈਨਿਕਾਂ ਵਲੋਂ ਕਤਲ ਕੀਤਾ ਗਿਆ ਅਤੇ ਪੂਰੇ ਇਲਾਕੇ ਦੇ ਵਸਨੀਕਾਂ 'ਤੇ ਭਾਰੀ ਅੱਤਿਆਚਾਰ ਕੀਤੇ ਗਏ। ਉਨ੍ਹਾਂ ਦੱਸਿਆ ਕਿ ਆਖਰ 13 ਅਪ੍ਰੈਲ 1948 ਨੂੰ ਇਥੋਂ ਦੇ ਲੋਕਾਂ ਨੂੰ ਆਜ਼ਾਦੀ ਦਾ ਚਾਨਣ ਵੇਖਣਾ ਨਸੀਬ ਹੋਇਆ।

ਸ਼੍ਰੀ ਗੁਪਤਾ ਨੇ ਕਿਹਾ ਕਿ ਅੱਜ ਵੀ ਇਥੇ ਬਹੁਤ ਸਾਰੇ ਲੋਕ ਗਰੀਬੀ ਦੀ ਰੇਖਾ ਤੋਂ ਹੇਠਾਂ ਦਾ ਜੀਵਨ ਗੁਜ਼ਾਰ ਰਹੇ ਹਨ। ਅਜਿਹੇ ਲਾਚਾਰ ਅਤੇ ਆਰਥਕ ਪੱਖੋਂ ਕਮਜ਼ੋਰ ਪਰਿਵਾਰਾਂ ਲਈ ਸਹਾਇਤਾ ਸਮੱਗਰੀ ਭਿਜਵਾ ਕੇ ਪੰਜਾਬ ਵਾਸੀਆਂ ਨੇ ਵੱਡਾ ਪੁੰਨ ਦਾ ਕੰਮ ਕੀਤਾ ਹੈ।
ਪਾਕਿਸਤਾਨੀ ਸਾਜ਼ਿਸ਼ਾਂ ਦਾ ਮੂੰਹ-ਤੋੜ ਜਵਾਬ ਦੇਵਾਂਗੇ : ਵਰਿੰਦਰ ਸ਼ਰਮਾ
ਰਾਹਤ ਟੀਮ ਦੀ ਅਗਵਾਈ ਕਰ ਰਹੇ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ 1947 ਤੋਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ। ਅੱਜ ਵੀ ਭਾਰਤੀ ਸੁਰੱਖਿਆ ਫੋਰਸਾਂ ਦੀਆਂ ਚੌਕੀਆਂ ਅਤੇ ਸਰਹੱਦੀ ਲੋਕਾਂ 'ਤੇ ਪਾਕਿਸਤਾਨੀ ਸੈਨਿਕਾਂ ਵਲੋਂ ਅਕਸਰ ਫਾਇਰਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀਆਂ ਹਰ ਤਰ੍ਹਾਂ ਦੀਆਂ ਸਾਜ਼ਿਸ਼ਾਂ ਦਾ ਮੂੰਹ-ਤੋੜ ਜੁਆਬ ਦਿੱਤਾ ਜਾਵੇਗਾ। ਭਾਰਤੀ ਫੌਜ ਕਿਸੇ ਵੀ ਬਾਹਰੀ ਖ਼ਤਰੇ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। 

ਸ਼੍ਰੀ ਸ਼ਰਮਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਕਿਹਾ ਕਿ ਪਾਕਿਸਤਾਨ ਦੀਆਂ ਵਧੀਕੀਆਂ ਅਤੇ ਧਮਕੀਆਂ ਦੀ ਪਰਵਾਹ ਕਰਨ ਦੀ ਲੋੜ ਨਹੀਂ, ਸਾਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਨ੍ਹਾਂ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਹੋਰ ਸਮੱਗਰੀ ਭਿਜਵਾਈ ਜਾਵੇਗੀ। 

ਰਾਜੌਰੀ ਦੇ ਕੌਂਸਲਰ ਪ੍ਰਸ਼ੋਤਮ ਕੁਮਾਰ ਨੇ ਕਿਹਾ ਕਿ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਲੋੜਵੰਦਾਂ ਅਤੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਭਿਜਵਾ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ  ਕਰ ਰਹੇ ਹਨ। ਇਥੇ ਬਹੁਤ ਸਾਰੇ ਅਜਿਹੇ ਹੋਰ ਲੋਕ ਵੀ ਹਨ ਜਿਹੜੇ ਬੀਮਾਰੀ, ਬੇਰੋਜ਼ਗਾਰੀ ਅਤੇ ਭੁੱਖਮਰੀ ਦੇ ਸ਼ਿਕਾਰ ਹਨ, ਉਨ੍ਹਾਂ ਲਈ ਵੀ ਮਦਦ ਭਿਜਵਾਈ ਜਾਣੀ ਚਾਹੀਦੀ ਹੈ।

ਜ਼ੀਰਾ ਤੋਂ ਕਾਂਗਰਸੀ ਨੇਤਾ ਸ.ਸੁਰਿੰਦਰ ਸਿੰਘ ਜੌੜਾ ਵਲੋਂ ਭਿਜਵਾਏ ਗਏ ਰਾਹਤ ਸਮੱਗਰੀ ਦੇ ਟਰੱਕ ਨਾਲ ਵਿਸ਼ੇਸ਼ ਤੌਰ 'ਤੇ ਆਏ ਸ਼੍ਰੀ ਦਵਿੰਦਰ ਸਿੰਘ ਅਕਾਲੀਆਂ ਵਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਤੋਂ ਹੀ ਸਮਾਜ ਸੇਵਾ ਦੀ ਪ੍ਰੇਰਨਾ ਮਿਲੀ ਹੈ ਅਤੇ ਉਹ ਹੋਰ ਵੀ ਸਮੱਗਰੀ ਭਿਜਵਾਉਣਗੇ।

ਫਿਰੋਜ਼ਪੁਰ ਤੋਂ ਪੱਤਰਕਾਰ ਕੁਲਦੀਪ ਭੁੱਲਰ ਨੇ ਕਿਹਾ ਕਿ ਉਹ 2004 ਤੋਂ ਇਸ ਮੁਹਿੰਮ ਨਾਲ ਜੁੜੇ ਹਨ ਅਤੇ ਸਮੱਗਰੀ 'ਚ ਕਈ ਟਰੱਕ ਭਿਜਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਹਕੀਕਤ ਵਿਚ ਇਨਸਾਨੀਅਤ ਦੀ ਸੇਵਾ ਹੈ।
ਇਸ ਮੌਕੇ ਪੰਜਾਬ ਲੋਕ ਚੇਤਨਾ ਮੰਚ ਦੇ ਆਗੂ ਜਸਬੀਰ ਸਿੰਘ ਜੋਸਨ ਅਤੇ ਸਮਾਜ ਸੇਵੀ ਪ੍ਰਗਟ ਸਿੰਘ ਭੁੱਲਰ ਨੇ ਵੀ ਸੰਬੋਧਨ ਕੀਤਾ ਅਤੇ ਲੋੜਵੰਦਾਂ ਨੂੰ ਹੋਰ ਮਦਦ ਦਾ ਭਰੋਸਾ ਦਿਵਾਇਆ।
ਇਲਾਕੇ ਦੇ ਸਮਾਜ ਸੇਵੀ ਕਪਿਲ ਸਰਿਆਲ ਸਰਪੰਚ, ਸੰਨੀ ਵਰਮਾ, ਸਮੀਰ ਅਹਿਮਦ, ਮਿਤੂ ਸ਼ਰਮਾ ਅਤੇ ਦੀਪਕ ਕੁਮਾਰ ਨੇ ਸਮੱਗਰੀ ਵੰਡਣ ਵਿਚ ਅਹਿਮ ਭੂਮਿਕਾ ਨਿਭਾਈ। ਰਾਹਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਸਰਿਆਲ, ਮੁਬਾਰਕਪੁਰਾ, ਰਾਜੌਰੀ ਦੇ ਵਾਰਡ ਨੰਬਰ 13,14, ਕਾਲਾ ਕੋਟ, ਢਾਂਗਰੀ, ਗੰਭੀਰ ਗਾਓਂ ਆਦਿ ਪਿੰਡਾਂ ਨਾਲ ਸੰਬੰਧਤ ਸਨ।

  • J K
  • 492nd truck
  • material
  • ਜੰਮੂ-ਕਸ਼ਮੀਰ
  • 492ਵੇਂ ਟਰੱਕ
  • ਸਮੱਗਰੀ

ਰਣੀਕੇ ਦੀ ਪਤਨੀ ਦੇ ਵਾਇਰਲ ਵੀਡੀਓ 'ਤੇ ਬੋਲੇ ਬੈਂਸ

NEXT STORY

Stories You May Like

  • rajouri  line of control  landmine
    ਰਾਜੌਰੀ ’ਚ ਕੰਟਰੋਲ ਰੇਖਾ ਨੇੜੇ ਬਾਰੂਦੀ ਸੁਰੰਗ ’ਚ ਧਮਾਕਾ, ਫੈਲੀ ਸਨਸਨੀ
  • jammu rajouri  cbi  action
    ਜੰਮੂ-ਰਾਜੌਰੀ ਵਿੱਚ ਸੀਬੀਆਈ ਦਾ ਵੱਡਾ ਐਕਸ਼ਨ, ਕਈ ਥਾਵਾਂ 'ਤੇ ਮਾਰੇ ਵੱਡੇ ਛਾਪੇ
  • punjab bjp zakhm 84 de
    ਪੰਜਾਬ ਭਾਜਪਾ ਨੇ ਕਰਵਾਇਆ 'ਜ਼ਖ਼ਮ 84 ਦੇ' ਸੰਮੇਲਨ! ਕੇਂਤਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕੀਤੀ ਸ਼ਮੂਲੀਅਤ
  • jammu kashmir  pia balloon  pakistan  security forces
    ਜੰਮੂ-ਕਸ਼ਮੀਰ ਦੇ ਰਾਜੌਰੀ ’ਚ ਮਿਲਿਆ PIA ਲਿਖਿਆ ਗੁਬਾਰਾ
  • kewal dhillon press conference
    4 ਨਵੰਬਰ ਨੂੰ 'ਜ਼ਖ਼ਮ 84 ਦੇ' ਕੰਨਕਲੇਵ ਕਰਵਾਏਗੀ ਭਾਜਪਾ, ਸਿੱਖ ਕਤਲੇਆਮ ਦੇ ਵੱਖ-ਵੱਖ ਪਹਿਲੂਆਂ 'ਤੇ ਹੋਵੇਗੀ ਚਰਚਾ
  • major accident in punjab
    ਪੰਜਾਬ 'ਚ ਵੱਡਾ ਹਾਦਸਾ! ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਮਾਂ-ਪੁੱਤਰ ਦੀ ਦਰਦਨਾਕ ਮੌਤ
  • tata in preparation to increase stake in apple  s business
    Apple ਦੇ ਕਾਰੋਬਾਰ 'ਚ ਹਿੱਸੇਦਾਰੀ ਵਧਾਉਣ ਦੀ ਤਿਆਰੀ 'ਚ Tata, ਹੁਣ ਇਨ੍ਹਾਂ ਉਤਪਾਦਾਂ 'ਤੇ ਨਜ਼ਰ
  • dog saved life
    280 ਤੱਕ ਜਾ ਪਹੁੰਚਿਆ ਪੁੱਤ ਦਾ Heart Rate ! ਮਾਂ ਦੇ ਸੁੱਕਣ ਲੱਗੇ ਸਾਹ, ਪਾਲਤੂ ਕੁੱਤੇ ਨੇ ਇੰਝ ਬਚਾਈ ਜਾਨ
  • divit aulack antim ardaas
    ਦਿਵਿਤ ਓਲਕ ਦੀ ਅੰਤਿਮ ਅਰਦਾਸ 'ਚ ਪੁੱਜੇ ਕਈ ਪੰਜਾਬੀ ਕਲਾਕਾਰ ! ਪਰਿਵਾਰ ਨਾਲ ਸਾਂਝਾ...
  • nit jalandhar qs asia university rankings 2027 4th position among all nits
    NIT ਜਲੰਧਰ ਨੇ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027 'ਚ ਸਾਰੇ NIT 'ਚ...
  • paramjit singh sarna president of the delhi unit of the shiromani akali dal
    AI ਨਾਲ ਗੁਰਬਾਣੀ ਦੇ ਗਲਤ ਪ੍ਰਸਾਰ ਨੂੰ ਰੋਕਣ ਲਈ ਜਥੇ. ਗੜਗੱਜ ਦੀ ਪਹਿਲ ਸਵਾਗਤਯੋਗ:...
  • major action taken against those who failed to pay water and sewerage bills
    ਪਾਣੀ-ਸੀਵਰੇਜ ਦੇ ਬਿੱਲ ਜਮ੍ਹਾ ਨਾ ਕਰਵਾਉਣ ਵਾਲਿਆਂ 'ਤੇ ਲਿਆ ਗਿਆ ਵੱਡਾ ਐਕਸ਼ਨ
  • politics punjab shiromani akali dal
    ਪੰਜਾਬ ਦੀ ਸਿਆਸਤ 'ਚ ਹੋਣ ਜਾ ਰਿਹਾ ਵੱਡਾ ਧਮਾਕਾ, ਬਦਲਣਗੇ ਸਮੀਕਰਣ
  • jalandhar guru nanak nagar incident
    ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਗੁਰੂ ਨਾਨਕ ਨਗਰ ’ਚ ਚੱਲੀਆਂ ਤਾੜ-ਤਾੜ ਗੋਲੀਆਂ
  • rpf takes action against those pulling the train alarm chain without reason
    ਟ੍ਰੇਨ ’ਚ ਬਿਨਾਂ ਕਾਰਨ ਚੇਨ ਖਿੱਚਣ ਵਾਲਿਆਂ ’ਤੇ RPF ਦੀ ਕਾਰਵਾਈ, ਅਕਤੂਬਰ ’ਚ 102...
  • jalandhar police on alert ahead of festivals
    ਤਿਉਹਾਰਾਂ ਦੇ ਮੱਦੇਨਜ਼ਰ ਜਲੰਧਰ ਪੁਲਸ ਅਲਰਟ: ਪ੍ਰਮੁੱਖ ਬਾਜ਼ਾਰਾਂ ਦਾ ਕੀਤਾ...
Trending
Ek Nazar
pope leo xiv visit

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

joshua wong sentenced

ਹਾਂਗ ਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ

indian national in riyadh

10 ਅਕਤੂਬਰ ਨੂੰ ਰਿਆਧ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਜ਼ਖਮੀ ਦੂਜੇ ਭਾਰਤੀ...

after tiger and tushar  now this actor has received a threat

ਬਾਲੀਵੁੱਡ 'ਚ ਦਹਿਸ਼ਤ ਦਾ ਮਾਹੌਲ ; ਟਾਈਗਰ ਤੇ ਤੁਸ਼ਾਰ ਤੋਂ ਬਾਅਦ ਹੁਣ ਇਸ ਅਦਾਕਾਰ...

debbie wasserman won  election

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ...

big b reveals jaya bachchan called him lambu ji after marriage

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ...

ami bera won election

ਭਾਰਤੀ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਕੈਲੀਫੋਰਨੀਆ ਤੋਂ ਦੁਬਾਰਾ ਜਿੱਤੇ

lpg prices increase

ਪਾਕਿਸਤਾਨ 'ਚ LPG ਦੀਆਂ ਕੀਮਤਾਂ 'ਚ ਭਾਰੀ ਉਛਾਲ, ਆਮ ਜਨਤਾ ਭੁੱਖੇ ਰਹਿਣ ਲਈ...

crpf  personnel  narendra modi  historic year

CRPF ਦਾ ਇਤਿਹਾਸਕ ਸਾਲ ! ਇਕ ਵੀ ਜਵਾਨ ਨਹੀਂ ਹੋਇਆ ਸ਼ਹੀਦ

student agreement uk india

ਯੂਕੇ 'ਚ ਭਾਰਤੀ ਵਿਦਿਆਰਥੀਆਂ ਲਈ ਵਧਣਗੇ ਰੁਜ਼ਗਾਰ ਦੇ ਮੌਕੇ !  ਹੋਇਆ ਨਵਾਂ ਸਮਝੌਤਾ

man cleaning teeth toothbrush stomach

ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ

nihang singhs beat up drunkards

ਪੰਜਾਬ: ਸ਼ਰਾਬੀਆਂ ਖ਼ਿਲਾਫ਼ ਨਿਹੰਗ ਸਿੰਘਾਂ ਨੇ ਖੋਲ੍ਹਿਆ ਮੋਰਚਾ! ਕੀਤੀ ਵੱਡੀ ਕਾਰਵਾਈ

akhilesh yadav  dhirendra shastri  lord ram  lord krishna

'ਨਹੀਂ ਹੋਵੇਗਾ ਸੁਆਗਤ, ਨਾ ਬ੍ਰਜ 'ਚ, ਨਾ ਅਵਧ 'ਚ..!' ਅਖਿਲੇਸ਼ ਯਾਦਵ ਨੇ...

ragging complaints against 12 colleges  allegations against 100 students

12 ਕਾਲਜਾਂ ਵਿਰੁੱਧ ਰੈਗਿੰਗ ਦੀਆਂ ਸ਼ਿਕਾਇਤਾਂ, ਲਗਭਗ 100 ਵਿਦਿਆਰਥੀਆਂ 'ਤੇ ਲੱਗੇ...

famous singer loses battle against breast cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ...

famous bollywood singer announces separation from husband

ਮਸ਼ਹੂਰ ਬਾਲੀਵੁੱਡ ਗਾਇਕਾ ਨੇ ਪਤੀ ਤੋਂ ਵੱਖ ਹੋਣ ਦਾ ਕੀਤਾ ਐਲਾਨ ! ਵਿਆਹ ਦੇ 4...

transport minister resigned

ਟਰਾਂਸਪੋਰਟ ਮੰਤਰੀ ਨੇ ਦੇ'ਤਾ ਅਸਤੀਫ਼ਾ, ਸਪੇਨ 'ਚ ਘਾਤਕ ਰੇਲ ਹਾਦਸੇ ਤੋਂ ਬਾਅਦ...

a ghost started appearing in dreams and scaring me

ਮੁੰਡੇ ਨੇ ਕੀਤਾ ਦੋਸਤ ਦਾ ਕਤਲ, ਸੁਪਨੇ 'ਚ ਆ ਕੇ ਡਰਾਉਣ ਲੱਗਾ 'ਭੂਤ' ! ਡਰ ਕੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • amritsar police solve 3 shooting incidents
      ਅੰਮ੍ਰਿਤਸਰ ਪੁਲਸ ਨੇ ਸੁਲਝਾਈਆਂ 3 ਗੋਲੀਬਾਰੀ ਦੀਆਂ ਵਾਰਦਾਤਾਂ, ਵੱਡੇ ਹਥਿਆਰਾਂ ਨਾਲ...
    • blow to shiromani akali dal punar surjit
      ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼! ਅਕਾਲੀ ਦਲ ਪੁਨਰ ਸੁਰਜੀਤ ਨੂੰ 2 ਦਿਨਾਂ ਵਿਚ...
    • nit jalandhar qs asia university rankings 2027 4th position among all nits
      NIT ਜਲੰਧਰ ਨੇ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027 'ਚ ਸਾਰੇ NIT 'ਚ...
    • phagwara doctor dies in england
      ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ! ਫਗਵਾੜਾ ਦੀ ਡਾਕਟਰ ਦੀ ਇੰਗਲੈਂਡ 'ਚ ਘਰ ਨੂੰ ਅੱਗ...
    • vocational training will be provided alongside academic studies in school
      ਸਕੂਲ 'ਚ ਪੜ੍ਹਾਈ ਦੇ ਨਾਲ ਹੁਣ ਮਿਲੇਗੀ ਰੁਜ਼ਗਾਰ ਦੀ ਸਿਖਲਾਈ, ਪ੍ਰਸ਼ਾਸਕ ਨੇ ਦੋ...
    • major accident on the moga jalandhar highway
      ਮੋਗਾ-ਜਲੰਧਰ ਹਾਈਵੇ 'ਤੇ ਵੱਡਾ ਹਾਦਸਾ, ਇਕੋ ਪਰਿਵਾਰ ਦੇ ਦੋ ਜੀਆਂ ਦੀ ਮੌਤ
    • time slots for bursting firecrackers during upcoming festivals in tarn taran
      ਤਰਨਤਾਰਨ ’ਚ ਆਗਾਮੀ ਤਿਉਹਾਰਾਂ ਮੌਕੇ ਪਟਾਖ਼ੇ ਚਲਾਉਣ ਲਈ ਸਮਾਂ ਨਿਰਧਾਰਤ: ਜ਼ਿਲਾ...
    • sunil jakhar statement
      PPSC ਦੀ ਮੁੱਖ ਪ੍ਰੀਖਿਆ ’ਚ ਧਾਂਦਲੀ ਦੇ ਦੋਸ਼, CBI ਜਾਂਚ ਕਰਵਾਈ ਜਾਵੇ : ਸੁਨੀਲ...
    • paramjit singh sarna president of the delhi unit of the shiromani akali dal
      AI ਨਾਲ ਗੁਰਬਾਣੀ ਦੇ ਗਲਤ ਪ੍ਰਸਾਰ ਨੂੰ ਰੋਕਣ ਲਈ ਜਥੇ. ਗੜਗੱਜ ਦੀ ਪਹਿਲ ਸਵਾਗਤਯੋਗ:...
    • now a major ed raid in this part of punjab
      ਹੁਣ ਪੰਜਾਬ ਦੇ ਇਸ ਇਲਾਕੇ 'ਚ ED ਦੀ ਵੱਡੀ RAID! ਪਟਵਾਰੀ ਦੇ ਘਰ ਪੁੱਜੀਆਂ ਟੀਮਾਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +