ਬਲਾਚੌਰ (ਬ੍ਰਹਮਪੁਰੀ, ਬੈਂਸ) : ਸੋਮਵਾਰ ਤੜਕੇ ਪੰਜ ਵਜੇ ਦੇ ਕਰੀਬ ਬਲਾਚੌਰ ਤਹਿਸੀਲ ਦੇ ਬੇਟ ਇਲਾਕੇ, ਖੇੜਿਆਂ ਦੇ ਇਲਾਕੇ ਅਤੇ ਸ਼ਹਿਰ ਦੇ ਨਾਲ ਲੱਗਦੇ ਕੁਝ ਪਿੰਡਾਂ ਵਿਚ ਕਰੀਬ 3 ਤੋਂ 5 ਮਿੰਟ ਤੱਕ ਹੋਈ ਤੇਜ਼ ਗੜੇਮਾਰੀ ਨੇ ਜਿੱਥੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ, ਉਥੇ ਹੀ ਖੇਤੀ ਖੇਤਰ ਲਈ ਫਾਇਦਾ ਅਤੇ ਨੁਕਸਾਨ ਵੀ ਕਾਫੀ ਕੀਤਾ ਹੈ। ਤੜਕੇ ਹੋਈ ਇਸ ਭਾਰੀ ਗੜੇਮਾਰੀ ਕਾਰਣ ਸੜਕਾਂ ਅਤੇ ਛੱਤਾਂ ਸਫੈਦ ਹੋ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਚਾਹਲ ਕਿਸਾਨ ਧੌਲਾਂ ਨੇ ਦੱਸਿਆ ਕਿ ਸਵੇਰੇ 5 ਵਜੇ ਤੇਜ਼ ਗੜੇਮਾਰੀ ਹੋਈ ਜਿਸ ਨੇ ਮਟਰਾਂ ਅਤੇ ਬੀਜੀ ਹੋਈ ਕਣਕ ਦਾ ਕਾਫੀ ਨੁਕਸਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰੌਣੀ ਵਾਲੀਆਂ ਜ਼ਮੀਨਾਂ ਲਈ ਇਹ ਲਾਹੇਵੰਦ ਸਾਬਤ ਹੋਵੇਗੀ।
ਇਹ ਵੀ ਪੜ੍ਹੋ : ਫਿਰ ਵਾਪਰੀ ਪਟਿਆਲਾ ਵਾਲੀ ਘਟਨਾ, ਵੱਢ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ ਦਾ ਹੱਥ, ਖੁਦ ਚੁੱਕ ਕੇ ਪੁੱਜਾ ਹਸਪਤਾਲ
ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕੰਢੀ ਖੋਜ਼ ਕੇਂਦਰ ਬੱਲੋਵਾਲ ਸੌਂਖੜੀ (ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ਼ ਕੇਂਦਰ) ਦੇ ਸਰਕਾਰੀ ਬੁਲਾਰੇ ਡਾ. ਨਵਨੀਤ ਕੌਰ ਮੌਸਮ ਵਿਗਿਆਨੀ ਨੇ ਦੱਸਿਆ ਕਿ ਤੇਜ਼ ਗੜੇਮਾਰੀ ਕਾਰਣ ਸਵੇਰ ਦਾ ਤਾਪਮਾਨ 12.5 ਡਿਗਰੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਦਿਨ ਦਾ ਤਾਪਮਾਨ 26.5 ਡਿਗਰੀ ਰਿਹਾ। ਉਨ੍ਹਾਂ ਦੱਸਿਆ ਕਿ ਬਲਾਚੌਰ ਦੇ ਚੜ੍ਹਦੇ ਪਾਸੇ ਅਤੇ ਦੱਖਣ ਵਾਲੇ ਪਾਸੇ ਬੇਟ ਖੇਤਰ ਵਿਚ ਗੜੇਮਾਰੀ ਕਾਰਣ ਬਰਸੀਮ ਅਤੇ ਮਟਰ, ਨਿੰਬੂ, ਆਮਲਾ ਆਦਿ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਦਕਿ ਕੰਢੀ ਦੀ ਜ਼ਿਆਦਾ ਬੰਜਰ ਭੂਮੀ ਲਈ ਇਹ ਗੜੇਮਾਰੀ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਅਗੇਤੀ ਕਣਕ ਲਈ ਵੀ ਇਹ ਨੁਕਸਾਨ ਦੇਹ ਹੈ।
ਇਹ ਵੀ ਪੜ੍ਹੋ : ਦਿਲ ਵਲੂੰਧਰਣ ਵਾਲੀ ਘਟਨਾ, ਪਿਤਾ ਨਾਲ ਪੱਠੇ ਕੁਤਰ ਰਹੀ ਧੀ ਆਈ ਇੰਜਣ ਦੀ ਲਪੇਟ 'ਚ
ਦਾਦੀ ਨਾਲ ਝਗੜੇ ਮਗਰੋਂ ਘਰੋਂ ਗਈ ਪੋਤੀ ਲਾਪਤਾ, ਸਦਮੇ 'ਚ ਪਰਿਵਾਰ
NEXT STORY