ਗੁਰਦਾਸਪੁਰ (ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਦੇ ਕਈ ਇਲਾਕਿਆਂ 'ਚ ਬਦਲੇ ਮੌਸਮ ਨੇ ਇਕ ਵਾਰੀ ਮੁੜ ਕਿਸਾਨਾਂ ਦੇ ਚਿਹਰਿਆਂ 'ਤੇ ਪ੍ਰੇਸ਼ਾਨੀਆ ਦੀ ਲਕੀਰਾਂ ਖਿੱਚ ਦਿੱਤੀਆ ਹਨ। ਜਾਣਕਾਰੀ ਅਨੁਸਾਰ ਇਕ ਦਮ ਤੇਜ਼ ਬਾਰਿਸ਼ ਨੇ ਜਿਥੇ ਕਿਸਾਨਾਂ ਨੂੰ ਚਿੰਤਾ 'ਚ ਡੋਬ ਦਿੱਤਾ ਹੈ, ਉਥੇ ਹੀ ਕੁਝ ਇਲਾਕਿਆਂ ਅੰਦਰ ਤੇਜ਼ ਬਾਰਿਸ਼ ਦੇ ਨਾਲ ਹੋਈ ਗੜ੍ਹੇਮਾਰੀ ਨੇ ਤਾਪਮਾਨ ਵੀ ਹੇਠਾਂ ਸੁੱਟ ਦਿੱਤਾ ਹੈ।
ਮੌਸਮ ਦੇ ਇਸ ਬਦਲ ਰਹੇ ਰੁਖ਼ ਕਾਰਨ ਕਿਸਾਨ ਵਰਗ ਨੂੰ ਭਾਰੀ ਮਾਰ ਹੇਠਾਂ ਆਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਬਿਲਕੁਲ ਸਿਰ 'ਤੇ ਆਈ ਹੋਈ ਹੈ, ਪਰ ਮੌਸਮ ਦੇ ਬਦਲਣ ਕਾਰਨ ਕਿਸਾਨਾਂ ਨੂੰ ਮੁੜ ਪ੍ਰੇਸ਼ਾਨੀ ਦੇ ਆਲਮ ਵਿਚ ਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ- Big Breaking : ਕਾਂਗਰਸ ਨੇ ਜਾਰੀ ਕੀਤੀ ਲੋਕ ਸਭਾ ਉਮੀਦਵਾਰਾਂ ਦੀ ਲਿਸਟ, ਚੰਨੀ ਨੂੰ ਜਲੰਧਰ ਤੋਂ ਮਿਲੀ ਟਿਕਟ
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਤੇਜ਼ ਹਨੇਰੀ ਕਾਰਨ ਪਹਿਲਾ ਹੀ ਕਣਕ ਦੀ ਫਸਲ ਜ਼ਮੀਨ 'ਤੇ ਡਿੱਗ ਗਈ ਹੈ, ਜਿਸ ਕਾਰਨ ਝਾੜ 'ਤੇ ਕੁਝ ਹੱਦ ਤਕ ਅਸਰ ਵੇਖਿਆ ਜਾ ਸਕਦਾ ਹੈ, ਪਰ ਅੱਜ ਫਿਰ ਬਾਰਿਸ਼ ਅਤੇ ਤੇਜ਼ ਹਨੇਰੀ ਤੇ ਗੜ੍ਹੇਮਾਰੀ ਨੇ ਕਿਸਾਨਾਂ ਨੂੰ ਚਿੰਤਿਤ ਕਰ ਦਿੱਤਾ ਹੈ।
ਜੇਕਰ ਹੁਣ ਭਾਰੀ ਬਾਰਿਸ਼ ਹੋ ਜਾਂਦੀ ਹੈ ਤਾਂ ਇਸ ਨਾਲ ਕਣਕ ਦੀ ਫਸਲ 'ਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ ਅਤੇ ਪਸ਼ੂਆਂ ਦੀ ਤੂੜੀ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨਾਂ ਕਿਹਾ ਕਿਸਾਨਾਂ ਨੇ ਹਜ਼ਾਰਾਂ ਰੁਪਏ ਦੀ ਲਾਗਤ ਲਾ ਕੇ ਫਸਲ ਸਿਰੇ ਚਾੜੀ ਹੁੰਦੀ ਹੈ, ਜੇਕਰ ਪੱਕਣ ਸਮੇਂ ਮੌਸਮ ਦੀ ਮਾਰ ਪੈ ਜਾਵੇ ਤਾਂ ਕਿਸਾਨਾਂ ਨੂੰ ਦੋਹਰੀ ਮਾਰ ਹੇਠਾਂ ਆਉਣਾ ਲਈ ਮਜਬੂਰ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ- ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਤੋਂ ਬਾਅਦ ਅਕਾਲੀ ਆਗੂ ਢੀਂਡਸਾ ਹੋਏ ਨਾਰਾਜ਼- 'ਸਾਡੇ ਨਾਲ ਖੇਡੀ ਗਈ ਸਿਆਸਤ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
4 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੌਕ ’ਤੇ ਖੋਹੀ ਨਕਦੀ ਅਤੇ ਮੋਬਾਈਲ
NEXT STORY