ਅੰਮ੍ਰਿਤਸਰ (ਜ.ਬ.)- ਅੰਮ੍ਰਿਤਸਰ ਤੇ ਗੁਰਦਾਸਪੁਰ 'ਚ ਅੱਜ ਅਚਾਨਕ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ, ਜਿੱਥੇ ਬਾਰਿਸ਼ ਦੇ ਨਾਲ ਗੜੇ ਪੈਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਸਵੇਰ ਤੋਂ ਹੀ ਬਦਲ ਛਾਏ ਰਹੇ ਅਤੇ ਦੁਪਹਿਰ ਵੱਲ ਹਲਕੀ ਬਾਰਿਸ਼ ਨਾਲ ਗੜ੍ਹੇ ਪੈਣੇ ਸ਼ੁਰੂ ਹੋ ਗਏ, ਜਿਸ ਨਾਲ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਲੋਕਾਂ ਨੇ ਬਾਰਿਸ਼ ਅਤੇ ਗੜੇਮਾਰੀ ਕਾਰਨ ਗਰਮੀ ਤੋਂ ਰਾਹਤ ਵੀ ਮਹਿਸੂਸ ਕੀਤੀ ।
ਇਹ ਵੀ ਪੜ੍ਹੋ- ਸਿਵਲ ਹਸਪਤਾਲ 'ਚ ਖੂਨੀ ਜੰਗ, ਚੱਲੇ ਤੇਜ਼ਧਾਰ ਹਥਿਆਰ, ਐਮਰਜੈਂਸੀ ਵਾਰਡ 'ਚ ਹੋਇਆ ਖੂਨ ਨਾਲ ਲੱਥ-ਪੱਥ
ਦੱਸ ਦੇਈਏ ਕਿ ਗੜੇਮਾਰੀ ਦੇ ਬਾਵਜੂਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ ਸ਼ਰਧਾਲੂਆਂ ਦੀ ਭਗਤੀ ‘ਚ ਕੋਈ ਘਾਟ ਨਹੀਂ ਆਈ। ਇਸ ਦਰਮਿਆਨ ਵੀ ਸ਼ਰਧਾਲੂ ਨੇ ਪੂਰੀ ਸ਼ਰਧਾ ਭਾਵਨਾ ਨਾਲ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਕਈ ਭਗਤ ਮੀਂਹ ਅਤੇ ਠੰਡੀ ਹਵਾਵਾਂ ਦੇ ਵਿਚਕਾਰ ਸਰੋਵਰ ਵਿੱਚ ਇਸ਼ਨਾਨ ਕਰਦੇ ਅਤੇ ਮੱਥਾ ਟੇਕਦੇ ਨਜ਼ਰ ਆਏ। ਗੜੇਮਾਰੀ ਦੇ ਮੌਸਮ ਨੇ ਜਿੱਥੇ ਠੰਡਕ ਵਧਾ ਦਿੱਤੀ, ਉੱਥੇ ਦਰਬਾਰ ਸਾਹਿਬ ਦਾ ਰੂਹਾਨੀ ਮਾਹੌਲ ਹੋਰ ਵੀ ਸੁਹਾਵਣਾ ਬਣ ਗਿਆ।
ਇਹ ਵੀ ਪੜ੍ਹੋ- ਪੰਜਾਬ: ਪਿਆਕੜਾਂ ਲਈ ਵੱਡੀ ਖ਼ਬਰ, ਸ਼ਰਾਬ ਦੀਆਂ ਕੀਮਤਾਂ 'ਚ ਵਾਧਾ, ਠੇਕਿਆਂ 'ਤੇ ਲੱਗੀ ਨਵੀਂ ਸੂਚੀ
12 ਜ਼ਿਲ੍ਹਿਆਂ 'ਚ ਗੜੇਮਾਰੀ ਦੀ ਸੰਭਾਵਨਾ
ਮੌਸਮ ਵਿਭਾਗ ਨੇ ਸੂਬੇ ਵਿੱਚ ਭਾਰੀ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਦਿੰਦਿਆਂ 'ਓਰੈਂਜ ਅਲਰਟ' ਜਾਰੀ ਕੀਤਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ। ਸੂਬੇ ਦੇ 12 ਜ਼ਿਲ੍ਹਿਆਂ ਵਿੱਚ ਗੜੇਮਾਰੀ ਦੀ ਸੰਭਾਵਨਾ ਦੱਸੀ ਗਈ ਹੈ। ਮੌਸਮ ਵਿਭਾਗ ਅਨੁਸਾਰ ਇਨ੍ਹਾਂ 12 ਜ਼ਿਲ੍ਹਿਆਂ 'ਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਜਲੰਧਰ ਸ਼ਾਮਲ ਹਨ। ਜਿਥੇ ਹਨ੍ਹੇਰੀ ਅਤੇ ਬਿਜਲੀ ਦੇ ਨਾਲ ਗੜੇਮਾਰੀ ਹੋਣ ਦੀ ਵੱਧ ਸੰਭਾਵਨਾ ਹੈ। ਸੂਬੇ ਦੇ ਬਾਕੀ 10 ਜ਼ਿਲ੍ਹਿਆਂ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਤੇਜ਼ ਹਵਾਵਾਂ ਦੇ ਨਾਲ ਗਰਜ-ਚਮਕ ਹੋ ਸਕਦੀ ਹੈ।
ਕਿਸਾਨਾਂ ਦੀ ਵਧੀ ਚਿੰਤਾ
ਮੌਸਮ ਦੀ ਅਚਾਨਕ ਤਬਦੀਲੀ ਦਾ ਸਭ ਤੋਂ ਵੱਧ ਅਸਰ ਕਿਸਾਨਾਂ ‘ਤੇ ਪਿਆ ਹੈ, ਕਿਉਂਕਿ ਕਣਕ ਦੀ ਫਸਲ ਇਸ ਵੇਲੇ ਤਿਆਰ ਖੜੀ ਹੈ। ਗੜਿਆਂ ਅਤੇ ਤੇਜ਼ ਹਵਾਵਾਂ ਕਾਰਨ ਕਈ ਥਾਵਾਂ ‘ਤੇ ਫਸਲ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਅਤੇ ਕਣਕ ਦੇ ਢਹਿਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ-ਪਠਾਨਕੋਟ ਦੇ ਜਸਨੂਰ ਸਿੰਘ ਨੇ ਵਧਾਇਆ ਮਾਣ: CDS-2 ਪ੍ਰੀਖਿਆ 'ਚ ਦੇਸ਼ ਭਰ 'ਚੋਂ ਹਾਸਲ ਕੀਤਾ ਪਹਿਲਾ ਰੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਡਿਪਟੀ ਡਾਇਰੈਕਟਰ ਵਿਨੋਦ ਗਾਗਟ ਅਤੇ ਏ. ਡੀ. ਸੀ. ਸੁਰਿੰਦਰ ਢਿੱਲੋਂ ਦੇ ਪੁਲਸ ਰਿਮਾਂਡ ’ਚ ਵਾਧਾ
NEXT STORY