ਰਾਜਪੁਰਾ (ਮਸਤਾਨਾ, ਹਰਵਿੰਦਰ)-ਸਥਾਨਕ ਪੁਰਾਣੀ ਮਿਰਚ ਮੰਡੀ ਢੇਹਾ ਬਸਤੀ ਵਿਖੇ ਬੀਤੀ ਰਾਤ ਘਰ ਵਿਚ ਆਪਣੇ ਤਿੰਨ ਬੱਚਿਆਂ ਨਾਲ ਸੁੱਤੀ ਪਈ ਇਕ ਅੋਰਤ ਦੇ ਵਾਲ ਕੱਟੇ ਗਏ। ਜਾਣਕਾਰੀ ਅਨੁਸਾਰ ਪੁਰਾਣੀ ਮਿਰਚ ਮੰਡੀ ਵਾਸੀ ਸੋਨਾ ਦੇਵੀ ਪਤਨੀ ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਦਾ ਪਤੀ ਡਰਾਈਵਰੀ ਦਾ ਕੰਮ ਕਰਦਾ ਹੈ, ਉਹ ਕੱਲ੍ਹ ਸ਼ਾਮ ਨੂੰ ਕਿਸੇ ਕੰਮ ਰਾਹੀਂ ਘਰ ਤੋਂ ਚਲਾ ਗਿਆ ਸੀ ਅਤੇ ਰਾਤ ਨੂੰ ਉਹ ਆਪਣੇ ਤਿੰਨ ਬੱਚਿਆਂ ਨਾਲ ਘਰ ਵਿਚ ਸੁੱਤੀ ਪਈ ਸੀ ਅਤੇ ਉਸ ਦੇ ਘਰ ਦਾ ਗੇਟ ਨੂੰ ਵੀ ਰੱਸੀ ਨਾਲ ਬੰਨ ਕੇ ਕੁੰਡੀ ਲੱਗੀ ਹੋਈ ਸੀ। ਸਵੇਰੇ ਲਗਪਗ 5 ਵਜੇ ਜਦੋਂ ਉਹ ਉਠ ਕੇ ਬਾਹਰ ਆਈ ਤਾਂ ਦੇਖਿਆ ਕਿ ਉਸ ਦੇ ਘਰ ਦੇ ਬਾਹਰ ਵਾਲਾ ਗੇਟ ਖੁੱਲ੍ਹਾ ਪਿਆ ਸੀ ਅਤੇ ਵਿਹੜੇ ਵਿਚ ਉਸ ਦੇ ਸਿਰ ਤੋਂ ਕੱਟੇ ਹੋਏ ਬਾਲ ਡਿੱਗੇ ਹੋਏ ਸੀ। ਜਦੋਂ ਮੈਂ ਸ਼ੀਸ਼ਾ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਮੈਂ ਚੀਕ ਚਿਹਾੜਾ ਪਾ ਦਿੱਤਾ, ਜਿਸ ਨੂੰ ਸੁਣ ਕੇ ਮੁਹੱਲਾ ਵਾਸੀ ਇਕੱਠੇ ਹੋ ਗਏ ਅਤੇ ਸੂਚਨਾ ਮਿਲਦੇ ਹੀ ਥਾਣਾ ਸਿਟੀ ਮੁਖੀ ਸਮੇਤ ਪੁਲਸ ਫੋਰਸ ਮੌਕੇ 'ਤੇ ਪੁੱਜ ਗਈ ਅਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਥਾਣਾ ਸਿਟੀ ਮੁਖੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਹੀ ਕੁਝ ਕਿਹਾ ਜਾ ਸਕੇਗਾ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਵੀ ਕੰਮ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਕਾਰਨ ਉਥੇ ਰਹਿਣ ਵਾਲੇ ਲੋਕਾਂ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪਿੰਡ ਮਲਾਵੇ ਦੀ ਕੋਠੀ 'ਚੋਂ ਚੋਰ 17 ਹਜ਼ਾਰ ਦੀ ਨਕਦੀ ਅਤੇ ਹੋਰ ਸਾਮਾਨ ਲੈ ਕੇ ਹੋਏ ਫਰਾਰ
NEXT STORY