ਬਟਾਲਾ(ਬੇਰੀ) - ਬੀਤੀ ਦੇਰ ਰਾਤ ਪਿੰਡ ਮਲਾਵੇ ਦੀ ਕੋਠੀ ਸਥਿਤ ਇਕ ਘਰ 'ਚੋਂ ਚੋਰਾਂ ਵੱਲੋਂ ਚੋਰੀ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਕਰਮਜੀਤ ਸਿੰਘ ਪੁੱਤਰ ਬਲਵੰਤ ਰਾਏ ਵਾਸੀ ਸਰਕਾਰੀ ਸਕੂਲ ਵਾਲੀ ਗਲੀ ਮਲਾਵੇ ਦੀ ਕੋਠੀ ਨੇ ਦੱਸਿਆ ਕਿ ਸਾਡਾ ਨਵਾਂ ਮਕਾਨ ਬਣਿਆ ਹੋਇਆ ਹੈ ਅਤੇ ਉਸਨੂੰ ਦਰਵਾਜ਼ੇ ਨਹੀਂ ਲੱਗੇ ਹੋਏ ਪਰ ਅਸੀਂ ਪਰਿਵਾਰ ਸਮੇਤ ਉਥੇ ਰਹਿ ਰਹੇ ਹਾਂ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਰਿਸ਼ਤੇਦਾਰਾਂ ਕੋਲ ਗਏ ਹੋਏ ਸੀ ਅਤੇ ਮੈਂ ਅਤੇ ਮੇਰੀ ਪਤਨੀ ਕਮਰੇ ਵਿਚ ਸੁੱਤੇ ਹੋਏ ਸਨ ਕਿ ਕੁਝ ਅਣਪਛਾਤੇ ਚੋਰ ਸਾਡੇ ਘਰ ਦੀ ਕੰਧ ਪਾਰ ਕਰਕੇ ਸਾਡੇ ਘਰ ਅੰਦਰ ਦਾਖਲ ਹੋ ਗਏ ਅਤੇ ਸਾਡੇ ਕਮਰੇ 'ਚ ਪਈ ਅਲਮਾਰੀ ਵਿਚੋਂ 17000 ਰੁਪਏ ਦੀ ਨਗਦੀ, ਇਕ ਜੋੜੀ ਟੋਪਸ ਅਤੇ ਇਕ ਮੁੰਦਰੀ ਲੈ ਕੇ ਮੌਕੇ 'ਤੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਅਰਬਨ ਅਸਟੇਟ ਚੌਕੀ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਸੂਚਨਾ ਮਿਲਦਿਆਂ ਹੀ ਚੌਕੀ ਇੰਚਾਰਜ ਏ. ਐੱਸ. ਆਈ ਅਸ਼ੋਕ ਕੁਮਾਰ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੇ ਹਨ।
ਗੁੱਤ ਕੱਟੇ ਜਾਣ ਦੇ ਡਰੋਂ ਦੋਹਤੀ ਨੂੰ ਦਿੱਲੀ ਤੋਂ ਚੰਡੀਗੜ੍ਹ ਲਿਆਈ ਨਾਨੀ, ਆਉਂਦੇ ਸਾਰ ਹੀ ਕੱਟੇ ਗਏ ਵਾਲ
NEXT STORY