ਲੁਧਿਆਣਾ (ਸਹਿਗਲ) : 'ਪੰਜਾਬ ਹਲਵਾਈ ਐਸੋਸੀਏਸ਼ਨ' ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਸਾਰੇ ਹਲਵਾਈਆਂ ਨੂੰ ਸ਼ੱਕ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ, ਸਗੋਂ ਸਰਕਾਰ ਨੂੰ ਸੀਜ਼ਨ ਦੇ ਦਿਨਾਂ 'ਚ ਹਲਵਾਈ ਦਾ ਕਾਰੋਬਾਰ ਕਰਨ ਵਾਲਿਆਂ 'ਤੇ ਜਾਂਚ ਦਾ ਦਾਇਰਾ ਵਧਾਉਣਾ ਚਾਹੀਦਾ ਹੈ। ਨਰਿੰਦਰ ਪਾਲ ਫੈਸਟੀਵਲ ਸੀਜ਼ਨ ਤੋਂ ਪਹਿਲਾਂ ਫੂਡ ਐਂਡ ਡਰੱਗ ਕਮਿਸ਼ਨਰ ਕਾਹਨ ਸਿੰਘ ਪੰਨੂ ਵਲੋਂ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਹਲਵਾਈਆਂ ਨੂੰ ਲੈ ਕੇ ਦਿੱਤੀ ਗਈ ਚਿਤਾਵਨੀ 'ਤੇ ਟਿੱਪਣੀ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਬੀਤੇ ਸਾਲ ਮਿਲਾਵਟ ਅਤੇ ਹੇਠਲੇ ਪੱਧਰ 'ਤੇ ਮਠਿਆਈਆਂ ਦੇ ਜੋ ਮਾਮਲੇ ਫੜ੍ਹੇ ਗਏ ਸਨ, ਉਨ੍ਹਾਂ ਦਾ ਹਲਵਾਈਆਂ ਦੇ ਕਾਰੋਬਾਰ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਅਜਿਹੇ ਸੀਜ਼ਨਲ ਹਲਵਾਈਆਂ 'ਚ ਸਾਰਿਆਂ ਨੂੰ ਮਿਲਾਵਟਖੋਰ ਨਹੀਂ ਕਿਹਾ ਜਾ ਸਕਦਾ। ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਸਿਰਫ ਫੈਸਟੀਵਲ ਸੀਜ਼ਨ ਹੀ ਨਹੀਂ, ਸਗੋਂ ਹਮੇਸ਼ਾ ਮਿਲਾਵਟ ਨੂੰ ਖਤਮ ਕਰਨ ਲਈ ਸਰਕਾਰ ਦਾ ਸਹਿਯੋਗ ਕਰਨ ਲਈ ਤਿਆਰ ਹੈ। ਪੰਜਾਬ 'ਚ ਹਲਵਾਈ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਾਲਾਂ ਤੋਂ ਮਿਹਨਤ ਕਰਕੇ ਆਪਣਾ ਨਾਂ ਕਮਾਇਆ ਹੈ। ਉਨ੍ਹਾਂ ਕਿਹਾ ਕਿ ਅੱਜ ਬ੍ਰਾਂਡਿਡ ਤੇ ਪੁਰਾਣੇ ਹਲਵਾਈਆਂ ਦੇ ਆਪਣੇ ਸਾਧਨ ਹਨ, ਜਿਸ ਨਾਲ ਉਹ ਖੋਆ ਤਿਆਰ ਕਰਦੇ ਹਨ ਅਤੇ ਪੰਜਾਬ ਦੇ ਹਲਵਾਈ ਬਾਹਰੋਂ ਖੋਆ ਨਹੀਂ ਮੰਗਵਾਉਂਦੇ।
ਮਾਂ ਨੇ ਬੱਚੀ ਨੂੰ ਝੁੱਗੀ ਬਾਹਰ ਸੁਆਇਆ, ਕਾਰ ਚਾਲਕ ਨੇ ਕੁਚਲਿਆ
NEXT STORY