ਜਲੰਧਰ (ਵੈੱਬ ਡੈਸਕ) : ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਤੇ ਅੱਜ ਵੋਟਿੰਗ ਹੋ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਉਮੀਦਵਾਰ ਆਪਣੀਆਂ ਗੱਲਾਂ ਜਨਤਾ ਦੇ ਸਾਹਮਣੇ ਰੱਖ ਰਹੇ ਹਨ, ਵੋਟ ਮੰਗ ਰਹੇ ਸਨ, ਹੁਣ ਸਮਾਂ ਆ ਗਿਆ ਹੈ ਜਦੋਂ ਸੂਬੇ ਦੇ 2 ਕਰੋੜ 8 ਲੱਖ 92 ਹਜ਼ਾਰ 674 ਵੋਟਰ ਵੋਟਰ ਆਪਣੇ ਪੱਤੇ ਖੋਲ੍ਹਣਗੇ ਅਤੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾ ਕੇ ਮੋਹਰ ਲਗਾਉਣਗੇ। ਦੱਸ ਦਈਏ ਕਿ ਕੁੱਲ ਵੋਟਰਾਂ 'ਚੋਂ ਪੁਰਸ਼ ਵੋਟਰ 1 ਕਰੋੜ 10 ਲੱਖ 59 ਹਜ਼ਾਰ 828 ਅਤੇ ਮਹਿਲਾ ਵੋਟਰ 98 ਲੱਖ 32 ਹਜ਼ਾਰ 286। ਇਸ ਦੇ ਨਾਲ ਹੀ ਥਰਡ ਜੈਂਡਰ 560 ਹਨ। ਅੱਜ ਜਿੱਥੇ ਨੌਜਵਾਨ ਪੀੜ੍ਹੀ ਵੋਟ ਪਾ ਕੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਚੁਣ ਰਹੀ ਹੈ, ਉੱਥੇ ਹੀ ਦਿਵਿਆਂਗ ਵੀ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ-
* ਵ੍ਹੀਲ ਚੇਅਰ 'ਤੇ ਬਜ਼ੁਰਗ ਵੋਟ ਪਾਉਂਦੇ ਹੋਏ

* ਮੁਕਤਸਰ 'ਚ ਬੂਥ 'ਤੇ ਦਿਵਿਆਂਗ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਦਾ ਹੋਇਆ

*ਮੋਹਾਲੀ ਵਿਖੇ 98 ਸਾਲਾਂ ਮਾਤਾ ਜੋਗਿੰਦਰ ਕੌਰ ਨੇ ਆਪਣੀ ਵੋਟ ਪਾਈ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਡਾ. ਜਗਬੀਰ ਸਿੰਘ ਸ਼ਸ਼ੀ ਐੱਮ. ਡੀ. ਨਿਰੋਲੋਜੀ ਉਨ੍ਹਾਂ ਦੇ ਨਾਲ ਸਨ।

* ਬਜ਼ੁਰਗ ਮਾਤਾ ਨੂੰ ਖਰੜ ਦੇ ਟੈਗੋਰ ਨਿਕੇਤਨ ਸਕੂਲ ਸਥਿਤ ਬੂਥ ਅੰਦਰ ਚੁੱਕ ਕੇ ਵੋਟਿੰਗ ਲਈ ਲੈ ਕੇ ਜਾਂਦੇ ਹੋਏ।

* ਮੁਕਤਸਰ 'ਚ ਬਜ਼ੁਰਗ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ

* ਦਿਵਿਆਂਗ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ

* ਬਠਿੰਡਾ 'ਚ ਦਿਵਿਆਂਗ ਗਾਮ ਜਗਾ ਰਾਮ ਤੀਰਥ ਨੂੰ ਵੋਟ ਲਈ ਲੈ ਕੇ ਜਾਂਦੇ ਹੋਏ

* ਫਰੀਦਕੋਟ 'ਚ ਦਿਵਿਆਂਗ ਵੋਟ ਪਾਉਂਦੇ ਹੋਏ

* ਸੰਗਰੂਰ 'ਚ ਵੋਟ ਪਾਉਂਦੇ ਹੋਏ ਦਿਵਿਆਂਗ

ਮੋਗਾ 'ਚ ਵੀਰ ਜੀ ਵੋਟ ਪਾ ਕੇ ਫੋਟੋ ਖਿਚਵਾਉਂਦੇ ਹੋਏ

* ਲੁਧਿਆਣਾ 'ਚ ਵੋਟ ਪਾਉਂਦੇ ਹੋਏ ਦਿਵਿਆਂਗ

ਸੀਟੀ ਗਰੁੱਪ ਦੇ ਚੇਅਰਮੈਨ ਨੇ ਕੀਤੀ ਵੋਟ ਦੇ ਅਧਿਕਾਰ ਦੀ ਵਰਤੋਂ
NEXT STORY