ਨਵੀਂ ਦਿੱਲੀ — ਹਨੀਪ੍ਰੀਤ ਇੰਸਾ ਉਰਫ ਪ੍ਰਿਅੰਕਾ ਤਨੇਜਾ ਆਖਿਰ ਮੀਡੀਆ ਦੇ ਸਾਹਮਣੇ ਆ ਗਈ ਹੈ। ਜਿਸ ਹਨੀਪ੍ਰੀਤ ਨੂੰ ਸੱਤ ਸੂਬਿਆਂ ਦੀ ਪੁਲਸ ਲੱਭ ਰਹੀ ਸੀ, ਉਹ ਪੁਲਸ ਨੂੰ ਅੰਗੂਠਾ ਦਿਖਾਉਂਦੀ ਹੋਈ ਇੰਟਰਵਿਊ ਦੇ ਕੇ ਫਿਰ ਗਾਇਬ ਹੋ ਗਈ ਹੈ। ਹਨੀਪ੍ਰੀਤ ਨੇ ਕਿਹਾ ਹੈ ਕਿ ਉਹ ਅਤੇ ਉਸਦੇ ਪਾਪਾ(ਰਾਮ ਰਹੀਮ) ਬੇਕਸੂਰ ਹਨ। ਹਨੀਪ੍ਰੀਤ ਅਤੇ ਰਾਮ ਰਹੀਮ 'ਤੇ ਲੱਗੇ ਸਾਰੇ ਦੋਸ਼ ਝੂਠੇ ਹਨ। ਮੀਡੀਆ 'ਚ ਜਿਸ ਤਰ੍ਹਾਂ ਮੈਨੂੰ ਪੇਸ਼ ਕੀਤਾ ਜਾ ਰਿਹਾ ਹੈ ਮੈਂ ਉਸ ਤਰ੍ਹਾਂ ਦੀ ਬਿਲਕੁੱਲ ਨਹੀਂ ਹਾਂ।

ਦੂਸਰੇ ਪਾਸੇ ਜਦੋਂ ਹਨੀਪ੍ਰੀਤ ਮੀਡੀਆ ਦੇ ਸਾਹਮਣੇ ਆਈ ਤਾਂ ਉਸਦਾ ਚਿਹਰਾ ਪੂਰੀ ਤਰ੍ਹਾਂ ਨਾਲ ਬਦਲਿਆ ਹੋਇਆ ਸੀ।

ਉਹ ਜਿਸ ਤਰ੍ਹਾਂ ਪਹਿਲਾਂ ਦਿਖਾਈ ਦਿੰਦੀ ਸੀ ਉਸ ਤਰ੍ਹਾਂ ਦੀ ਬਿਲਕੁੱਲ ਦਿਖਾਈ ਨਹੀਂ ਦੇ ਰਹੀ ਸੀ। ਹੱਸਦੀ-ਖੇਡਦੀ ਹਨੀਪ੍ਰੀਤ ਅੱਜ ਕੈਮਰੇ ਸਾਹਮਣੇ ਪਰੇਸ਼ਾਨ ਦਿਖਾਈ ਦੇ ਰਹੀ ਸੀ ਉਸਦੇ ਚਿਹਰੇ ਦੀ ਸਾਰੀ ਰੌਣਕ ਗਾਇਬ ਸੀ।

ਜਦੋਂ ਤੱਕ ਰਾਮ ਰਹੀਮ ਦਾ ਹੱਥ ਉਸਦੇ ਸਿਰ 'ਤੇ ਸੀ, ਉਸਦਾ ਅੰਦਾਜ਼ ਹੀ ਵੱਖ ਸੀ। ਹੱਸਦੇ ਹੋਏ ਮੇਕਅੱਪ ਅਤੇ ਵਧੀਆ ਪੌਸ਼ਾਕ ਦੇ ਨਾਲ ਹਨੀਪ੍ਰੀਤ ਕਿਸੇ ਅਦਾਕਾਰਾ ਤੋਂ ਘੱਟ ਨਹੀਂ ਲੱਗ ਰਹੀ ਸੀ। ਅੱਜ ਜਦੋਂ ਹਿੰਦੀ ਨਿਊਜ਼ ਚੈਨਲ ਨੂੰ ਸਾਦੇ ਕੱਪੜਿਆਂ 'ਚ ਇੰਟਰਵਿਊ ਦੇਣ ਆਈ ਹਨੀਪ੍ਰੀਤ ਦੀਆਂ ਅੱਖਾਂ 'ਚ ਅੱਥਰੂ ਸਨ ਅਤੇ ਆਪਣੇ ਪੱਖ 'ਚ ਸਫਾਈ ਦੇ ਰਹੀ ਸੀ।

ਆਪਣੇ ਪਤੀ ਤੋਂ ਲੈ ਕੇ ਡੇਰੇ ਤੱਕ ਕਈ ਲੋਕਾਂ 'ਤੇ ਸਵਾਲ ਖੜ੍ਹੇ ਕੀਤੇ ਕਿ ਉਸਦੇ ਪਾਪਾ ਦੇ ਰਿਸ਼ਤੇ ਨੂੰ ਲੈ ਕੇ ਗਲਤ ਢੰਗ ਨਾਲ ਦਿਖਾਇਆ ਗਿਆ ਹੈ।

ਹਨੀਪ੍ਰੀਤ ਦੇ ਚਿਹਰੇ 'ਤੇ ਪਰੇਸ਼ਾਨੀ ਅਤੇ ਦਬਾਅ ਸਾਫ ਝਲਕ ਰਿਹਾ ਸੀ ਕਿ ਹੁਣ ਉਹ ਕਾਨੂੰਨ ਤੋਂ ਬੱਚ ਨਹੀਂ ਸਕਦੀ। ਉਸਨੇ ਆਪਣੇ ਆਪ ਅਤੇ ਰਾਮ ਰਹੀਮ ਨੂੰ ਬੇਕਸੂਰ ਦੱਸਿਆ ਹੈ।
ਕੁੱਟਮਾਰ ਕਰਨ 'ਤੇ ਪਤੀ ਸਮੇਤ ਸਹੁਰੇ ਪਰਿਵਾਰ 'ਤੇ ਕੇਸ ਦਰਜ
NEXT STORY