ਪਠਾਨਕੋਟ (ਸ਼ਾਰਦਾ)- ਜ਼ਿਲ੍ਹਾ ਪਠਾਨਕੋਟ ਦੇ ਨੇੜਲੇ ਬਲਾਕ ਧਾਰਕਲਾਂ ਦੇ ਪਿੰਡ ਲਹਿਰੂਨ ਦੇ ਨਵੇਂ ਲੈਫਟੀਨੈਂਟ ਬਣੇ ਹਨੀਸ਼ ਕੁਮਾਰ ਨੇ ਬਚਪਨ ’ਚ ਸੁਫ਼ਨਾ ਵੇਖਿਆ ਸੀ ਕਿ ਉਹ ਫੌਜ ’ਚ ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰੇਗਾ। ਦੇਸ਼ ਭਗਤੀ ਦੇ ਇਸ ਜਜ਼ਬੇ ਅਤੇ ਵਰਦੀ ਪਾਉਣ ਦੇ ਸੁਪਨੇ ਨੇ ਉਸ ਨੂੰ ਲੈਫਟੀਨੈਂਟ ਬਣਾ ਦਿੱਤਾ ਹੈ। ਹਨੀਸ਼ ਕੁਮਾਰ ਨੇ ਦੱਸਿਆ ਕਿ ਉਹ 7 ਸਤੰਬਰ ਨੂੰ ਆਫ਼ਸਰ ਟ੍ਰੇਨਿੰਗ ਅਕੈਡਮੀ ਚੇੱਨਈ ਤੋਂ ਕਮਿਸ਼ਨ ਹੋਇਆ ਹੈ। ਉਸ ਦੇ ਪਿਤਾ ਕੈਪਟਨ ਦੇਵਰਾਜ ਨੇ 30 ਸਾਲਾਂ ਤੱਕ ਡੋਗਰਾ ਰੈਜੀਮੈਂਟ ’ਚ ਸੇਵਾਵਾਂ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਹੀ ਨਕਸ਼ੇ ਕਦਮ ’ਤੇ ਚੱਲਦੇ ਹੋਏ ਉਸ ਨੇ ਵੀ ਦੇਸ਼ ਦੀ ਸੇਵਾ ਕਰਨ ਦਾ ਠਾਣ ਲਿਆ। ਹਨੀਸ਼ ਕੁਮਾਰ ਦੇ ਇਸ ਮੁਕਾਮ ਤੱਕ ਪਹੁੰਚਣ ਲਈ ਉਨ੍ਹਾਂ ਦੀ ਮਾਂ ਰੰਜੂ ਬਾਲਾ, ਜੋ ਕਿ ਘਰੇਲੂ ਔਰਤ ਹੈ ਅਤੇ ਪਿਤਾ ਕੈਪਟਨ ਦੇਵ ਰਾਜ ਨੇ ਪੂਰਾ ਸਹਿਯੋਗ ਦਿੱਤਾ। ਹੁਣ ਹਨੀਸ਼ ਕੁਮਾਰ ਦੇ ਲੈਫਟੀਨੈਂਟ ਬਣਨ ਨਾਲ ਪਿੰਡ ਲਹਿਰੂਨ ਦੇ ਲੋਕ ਖੁਦ ’ਤੇ ਮਾਣ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਕੂਲ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਮਾਣ ਵਾਲਾ ਪਲ ਸੀ ਪੁੱਤਰ ਦੇ ਮੌਢਿਆਂ ’ਤੇ ਸਟਾਰ ਲਗਾਉਣਾ
ਪੁੱਤਰ ਦੀ ਇਸ ਉਪਲਬਧੀ ਤੋਂ ਖੁਸ਼ ਲੈਫਟੀਨੈਂਟ ਹਨੀਸ਼ ਕੁਮਾਰ ਦੇ ਪਿਤਾ ਕੈਪਟਨ ਦੇਵਰਾਜ ਅਤੇ ਮਾਂ ਰੰਜੂ ਬਾਲਾ ਨੇ ਮਾਣ ਅਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਨੀਸ਼ ਕੁਮਾਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਮਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਚੇਨਈ ’ਚ ਪੁੱਤਰ ਦੀ ਪਾਸਿੰਗ ਆਉਟ ਪਰੇਡ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤਰ ਦੇ ਮੋਢਿਆਂ ’ਤੇ ਲੈਫਟੀਨੈਂਟ ਦੇ ਸਟਾਰ ਲਾਉਣ ਦੀ ਰਸਮ ਅਦਾ ਕੀਤੀ ਤਾਂ ਉਹ ਮਾਣ ਵਾਲੇ ਪਲ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਸਨ, ਜਿਨ੍ਹਾਂ ਨੂੰ ਉਹ ਹਮੇਸ਼ਾਂ ਯਾਦ ਰੱਖਣਗੇ। ਜਯੋਤੀ ਬਾਲਾ ਨੇ ਆਪਣੇ ਭਰਾ ਹਨੀਸ਼ ਕੁਮਾਰ ਦੇ ਲੈਫਟੀਨੈਂਟ ਬਣਨ ’ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੈਫਟੀਨੈਂਟ ਹਨੀਸ਼ ਕੁਮਾਰ ਦੀ ਕਾਮਯਾਬੀ ਪੰਜਾਬ ਦੇ ਹੋਰ ਬੱਚਿਆਂ ਨੂੰ ਸਰੱਖਿਆ ਸੇਵਾਵਾਂ ’ਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰੇਗੀ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਛੁੱਟੀ ਦਾ ਐਲਾਨ! ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਹ ਵਪਾਰ ਦੇ ਅੱਡੇ 'ਤੇ ਰੇਡ ਕਰਨ ਪਹੁੰਚੀ ਪੁਲਸ ਦੇ ਉੱਡੇ ਹੋਸ਼, ਦੋ ਕੁੜੀਆਂ ਤੇ 15 ਮੁੰਡੇ ਗ੍ਰਿਫ਼ਤਾਰ
NEXT STORY