ਦਸੂਹਾ/ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਦਸੂਹਾ ਦੇ ਜੰਮਪਲ ਆਦੇਸ਼ ਫਰਮਾਹਨ ਹੰਸਲੋ ਬਾਰੋ ਆਫ ਲੰਡਨ ਦੇ ਡਿਪਟੀ ਮੇਅਰ ਨਿਯੁਕਤ ਹੋਏ। ਇਸ ਪ੍ਰਾਪਤੀ ਤੋਂ ਬਾਅਦ ਦਸੂਹਾ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਜਾਣਕਾਰਾਂ 'ਚ ਖੁਸ਼ੀ ਦੀ ਲਹਿਰ ਹੈ। ਆਦੇਸ਼ ਫਰਮਾਹਨ ਦੀਆਂ ਭਤੀਜੀਆਂ ਅਕਾਂਕਸ਼ਾ ਅਤੇ ਭਾਰਤੀ ਨੇ ਖੁਸ਼ੀ ’ਚ ਲਬਰੇਜ ਹੁੰਦਿਆਂ ਦੱਸਿਆ ਕਿ ਉਨ੍ਹਾਂ ਦਾ ਜੱਦੀ ਪਿੰਡ ਦਸੂਹਾ ਨੇੜੇ ਪੱਸੀ ਬੇਟ ਹੈ।
ਇਹ ਵੀ ਪੜ੍ਹੋ : ਪਾਵਰਕਾਮ ਦੇ ਖਪਤਕਾਰਾਂ ਨੂੰ ਹੁਣ ਸੁਵਿਧਾ ਕੇਂਦਰ 'ਚ ਮਿਲਣਗੀਆਂ ਸੇਵਾਵਾਂ : ਬਿਜਲੀ ਮੰਤਰੀ ਹਰਭਜਨ ਸਿੰਘ
ਉਨ੍ਹਾਂ ਦੇ ਚਾਚਾ ਨੇ ਦਸੂਹਾ ਦੇ ਡੀ.ਏ.ਵੀ. ਕਾਲਜ ’ਚ ਵੀ ਉੱਚ ਸਿੱਖਿਆ ਹਾਸਲ ਕੀਤੀ ਹੈ ਅਤੇ ਸਟੂਡੈਂਟ ਰਾਜਨੀਤੀ ਵਿਚ ਭਾਗ ਲੈਂਦੇ ਹੋਏ ਉਹ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ।1978 ਵਿਚ ਉਹ ਇੰਗਲੈਂਡ ਚਲੇ ਗਏ ਅਤੇ ਉਸ ਸਮੇਂ ਤੋਂ ਹੀ ਉਹ ਲੇਬਰ ਪਾਰਟੀ ਦਾ ਹਿੱਸਾ ਬਣ ਕੇ ਐਕਟਿਵ ਪਾਲੀਟਿਕਸ ਵਿਚ ਹਨ। ਉਹ ਆਪਣੇ ਪਰਿਵਾਰ ਪਤਨੀ ਸੰਤੋਸ਼, ਬੇਟੀ ਸ਼ਾਲੂ ਅਤੇ ਪੁੱਤਰ ਡਾ. ਸਮੀਰ ਨਾਲ ਇੰਗਲੈਂਡ ਵਿਚ ਲੰਡਨ ਦੇ ਫੈਲਦਮ ਇਲਾਕੇ ’ਚ ਰਹਿੰਦੇ ਸਨ।
ਇਹ ਵੀ ਪੜ੍ਹੋ : ਸਰਕਾਰ ਨੇ ਵਿਆਜ ਦਰਾਂ 'ਚ ਕੀਤੀ ਕਟੌਤੀ, 2021-22 ਲਈ 8.1 ਫੀਸਦੀ ਵਿਆਜ ਦਰ ਨੂੰ ਦਿੱਤੀ ਮਨਜ਼ੂਰੀ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਵਾਈ ਸਚਿਨ ਗੁਪਤਾ ਵੀ 2013-14 ਵਰ੍ਹੇ ਵਿਚ ਹੰਸਲੋ ਦਾ ਮੇਅਰ ਰਹਿ ਚੁੱਕੇ ਹਨ। ਇਸ ਦੌਰਾਨ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਦੇ ਸਮੂਹ ਮੈਂਬਰਾਂ ਨੇ ਪ੍ਰਧਾਨ ਜਗਦੀਸ਼ ਸਿੰਘ ਸੋਹੀ, ਪ੍ਰਿੰਸੀਪਲ ਸਤੀਸ਼ ਕਾਲੀਆ, ਕੁਮਾਰ ਸੈਣੀ ਹੋਰਨਾਂ ਦਸੂਹਾ ਵਾਸੀਆਂ ਨੇ ਆਦੇਸ਼ ਫਰਮਾਹਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਸੂਹਾ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਦੇ ਸ਼ੱਕੀ ਕਾਤਲਾਂ ਦੀ ਪਹਿਲੀ ਤਸਵੀਰ ਆਈ ਸਾਹਮਣੇ (ਵੀਡੀਓ)
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਾਂਝਾ ਪੰਥਕ ਉਮੀਦਵਾਰ ਖੜ੍ਹਾ ਕਰਨ ਸਬੰਧੀ ਸਿਮਰਨਜੀਤ ਮਾਨ ਨੂੰ ਮਿਲੇ ਸੁਖਬੀਰ ਬਾਦਲ
NEXT STORY