ਹਰੀਕੇ ਪੱਤਣ (ਲਵਲੀ) : 86 ਵਰਗ ਕਿਲੋਮੀਟਰ ਵਰਗ ਵਿਚ ਫੈਲੀ ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਝੀਲ ’ਚ ਜਿਥੇ ਡੌਲਫਿਨ ਮੱਛੀ ਪਹਿਲੀ ਵਾਰ 2007 ਵਿਚ ਦੇਖੀ ਗਈ ਸੀ ਅੱਜ ਪਹਿਲੀ ਵਾਰ ਇਕ ਡਾਲਫਿਨ ਮੱਛੀ ਹਰੀਕੇ ਝੀਲ ਤੋਂ ਨਿਕਲਦੀ ਫਿਰੋਜ਼ਪੁਰ ਫੀਡਰ ਨਹਿਰ ਵਿਚੋਂ ਮ੍ਰਿਤਕ ਹਾਲਤ ਵਿਚ ਮਿਲੀ। ਇਸ ਦੌਰਾਨ ਜਦੋਂ ਜੰਗਲੀ ਜੀਵ ’ਤੇ ਵਣ ਵਿਭਾਗ ਦੀ ਟੀਮ ਨੂੰ ਪਤਾ ਲੱਗਾ ਤਾਂ ਜੰਗਲੀ ਜੀਵ ਤੇ ਵਣ ਵਿਭਾਗ ਦੀ ਟੀਮ ਵੱਲੋਂ ਰੇਂਜ ਅਫਸਰ ਕਮਲਜੀਤ ਸਿੰਘ ਦੀ ਅਗਵਾਈ ਹੇਠ ਬੜੀ ਜੱਦੋ-ਜਹਿਦ ਮਗਰੋਂ ਇਸ ਨੂੰ ਤਰੁੰਤ ਬਾਹਰ ਕੱਢ ਲਿਆ ਗਿਆ ਅਤੇ ਪੋਸਟਮਾਰਟਮ ਲਈ ਪੱਟੀ ਲਈ ਵੈਟਰਨਰੀ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਰੇਂਜ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕਿ ਡੌਲਫਿਨ ਜੋ ਕਿ ਹਰੀਕੇ ਝੀਲ ਵਿਚ ਲਗਭਗ 4 ਤੋਂ 6 ਦੇ ਕਰੀਬ ਦੇਖੀਆਂ ਗਈਆਂ ਸਨ ਸਭ ਤੋਂ ਪਹਿਲਾਂ ਇਹ ਪਹਿਲੀ ਵਾਰ ਹਰੀਕੇ ਝੀਲ ’ਚ 2007 ਵਿਚ ਦੇਖੀ ਗਈ ਸੀ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ਫਿਰੋਜ਼ਪੁਰ ਫੀਡਰ ਗੇਟ ਨੰਬਰ ਦੋ 'ਚ ਡੌਲਫਿਨ ਮੱਛੀ ਮਰੀ ਹੋਈ ਪਈ ਹੈ ਜਿਸ ਨੂੰ ਟੀਮ ਸਮੇਤ ਵਿਭਾਗ ਵੱਲੋਂ ਪਹੁੰਚ ਕੇ ਨਹਿਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਪੋਸਟ ਮਾਰਟਮ ਕਰਵਾਇਆ ਗਿਆ ਜਿਸ ਤੋਂ ਪਤਾ ਲੱਗਾ ਕਿ ਇਸ ਡੌਲਫਿਨ ਦੀ ਕੁਦਰਤੀ ਮੌਤ ਹੋਈ ਹੈ। ਇਸ ਦੀ ਲੰਬਾਈ 7 ਫੁੱਟ ਤੇ ਪੰਜ ਫੁੱਟ ਇਸ ਦਾ ਘੇਰਾ ਸੀ। ਇਸ ਮੌਕੇ ਗਾਰਡ ਜਤਿੰਦਰ ਸਿੰਘ ਸਮੇਤ ਵਣ ਵਿਭਾਗ ਟੀਮ ਮੌਜੂਦ ਸੀ।
30,000 ਰੁਪਏ ਰਿਸ਼ਵਤ ਲੈਂਦਾ ਮੁੱਖ ਮੁਨਸ਼ੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
NEXT STORY