ਹਾਜੀਪੁਰ (ਜੋਸ਼ੀ)- ਹਿਮਾਚਲ ਪ੍ਰਦੇਸ਼ ਦੀ ਮਸ਼ਹੂਰ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਇਕ ਵਾਰ ਫਿਰ ਅੰਤਰਰਾਸ਼ਟਰੀ ਪੰਛੀਆਂ ਦੀਆਂ ਚਹਿਕਾਂ ਨਾਲ ਗੁਲਜ਼ਾਰ ਹੋ ਗਈ ਹੈ। ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਪਰਵਾਸੀ ਪੰਛੀ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਝੀਲ ਦੇ ਕਿਨਾਰਿਆਂ 'ਤੇ ਰੌਣਕਾਂ ਲੱਗ ਗਈਆਂ ਹਨ। ਵਾਈਲਡ ਲਾਈਫ਼ ਵਿਭਾਗ ਮੁਤਾਬਕ ਇਹ ਪੰਛੀ ਮੁੱਖ ਤੌਰ 'ਤੇ ਸਾਈਬੇਰੀਆ, ਮੰਗੋਲੀਆ, ਤਿੱਬਤ, ਚੀਨ ਅਤੇ ਮੱਧ ਏਸ਼ੀਆ ਤੋਂ ਆਉਂਦੇ ਹਨ।
ਇਹ ਵੀ ਪੜ੍ਹੋ: ਖਹਿਰਾ ਨੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ! 'ਆਪ' ਦੀ 'ਸਿੱਖਿਆ ਕ੍ਰਾਂਤੀ' 'ਤੇ ਚੁੱਕੇ ਸਵਾਲ
ਜਦੋਂ ਇਨ੍ਹਾਂ ਦੇਸ਼ਾਂ 'ਚ ਕੜਾਕੇ ਦੀ ਠੰਡ ਪੈਂਦੀ ਹੈ ਅਤੇ ਤਾਪਮਾਨ ਮਾਈਨਸ ਵਿੱਚ ਚਲਾ ਜਾਂਦਾ ਹੈ ਤਾਂ ਇਹ ਪੰਛੀ ਭੋਜਨ ਅਤੇ ਨਿੱਘ ਦੀ ਭਾਲ ਵਿੱਚ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਨੂੰ ਪਾਰ ਕਰਕੇ ਪੌਂਗ ਡੈਮ ਪਹੁੰਚਦੇ ਹਨ। ਇਸ ਵਾਰ ਵੀ ਸਭ ਤੋਂ ਵੱਧ ਗਿਣਤੀ 'ਬਾਰ-ਹੈਡਡ ਗੀਜ਼' ਦੀ ਵੇਖੀ ਜਾ ਰਹੀ ਹੈ। ਇਹ ਪੰਛੀ ਦੁਨੀਆ ਦੇ ਸਭ ਤੋਂ ਉੱਚੀ ਉਡਾਣ ਭਰਨ ਵਾਲੇ ਪੰਛੀਆਂ ਵਿੱਚੋਂ ਇਕ ਹਨ, ਜੋ ਲਗਭਗ 29 ਹਜ਼ਾਰ ਫੁੱਟ ਦੀ ਉਚਾਈ 'ਤੇ ਉੱਡ ਕੇ ਭਾਰਤ ਪਹੁੰਚਦੇ ਹਨ। ਇਸ ਤੋਂ ਇਲਾਵਾ ਨਾਰਦਰਨ ਪਿਨਟੇਲ, ਕਾਮਨ ਟੀਲ, ਕੋਟਸ ਅਤੇ ਰੱਡੀ ਸ਼ੈਲਡੱਕ ਵਰਗੀਆਂ ਕਈ ਪ੍ਰਜਾਤੀਆਂ ਨੇ ਝੀਲ ਦੇ ਪਾਣੀ ਵਿੱਚ ਡੇਰੇ ਲਾਏ ਹੋਏ ਹਨ। ਵਾਈਲਡ ਲਾਈਫ਼ ਵਿਭਾਗ ਨੇ ਪੰਛੀਆਂ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤੇ ਹਨ।
ਝੀਲ ਦੇ ਆਲੇ-ਦੁਆਲੇ ਸ਼ਿਕਾਰ 'ਤੇ ਪੂਰਨ ਪਾਬੰਦੀ ਹੈ ਅਤੇ ਟੀਮਾਂ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਵਿਦੇਸ਼ੀ ਮਹਿਮਾਨਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਮਾਹਿਰਾਂ ਮੁਤਾਬਕ ਜਦੋਂ ਰੂਸ ਅਤੇ ਸਾਈਬੇਰੀਆ ਵਿੱਚ ਤਾਪਮਾਨ ਮਾਇਨਸ 40 ਡਿਗਰੀ ਤੱਕ ਡਿੱਗ ਜਾਂਦਾ ਹੈ ਤਾਂ ਉੱਥੋਂ ਦੀਆਂ ਝੀਲਾਂ ਜੰਮ ਜਾਂਦੀਆਂ ਹਨ ਅਤੇ ਖਾਣਾ ਮਿਲਣਾ ਅਸੰਭਵ ਹੋ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ! 3 ਨੌਜਵਾਨਾਂ ਦੀ ਭਿਆਨਕ ਮੌਤ, ਮੰਜ਼ਰ ਵੇਖ ਸਹਿਮੇ ਲੋਕ
ਪੌਂਗ ਡੈਮ ਝੀਲ ਦਾ ਪਾਣੀ ਅਤੇ ਆਲੇ-ਦੁਆਲੇ ਦੇ ਖੇਤ ਇਨ੍ਹਾਂ ਨੂੰ ਭਰਪੂਰ ਖੁਰਾਕ ਪ੍ਰਦਾਨ ਕਰਦੇ ਹਨ। ਇੱਥੋਂ ਦਾ ਤਾਪਮਾਨ ਇਨ੍ਹਾਂ ਦੇ ਪ੍ਰਜਨਨ ਅਤੇ ਜਿਉਂਦੇ ਰਹਿਣ ਲਈ ਬਹੁਤ ਸਹਾਇਕ ਹੁੰਦਾ ਹੈ। ਜਿਵੇਂ ਹੀ ਫਰਵਰੀ ਦੇ ਅਖੀਰ ਵਿੱਚ ਮੈਦਾਨੀ ਇਲਾਕਿਆਂ ਵਿੱਚ ਗਰਮੀ ਵਧਣੀ ਸ਼ੁਰੂ ਹੁੰਦੀ ਹੈ, ਇਹ ਪੰਛੀ ਵਾਪਸੀ ਦੀ ਤਿਆਰੀ ਕਰ ਲੈਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਪੰਛੀ ਹਮੇਸ਼ਾ ਟੋਲੀਆਂ ਬਣਾ ਕੇ ਉੱਡਦੇ ਹਨ ਅਤੇ ਰਾਤ ਦੇ ਸਮੇਂ ਤਾਰਿਆਂ ਦੀ ਮਦਦ ਨਾਲ ਆਪਣਾ ਰਸਤਾ ਲੱਭਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਦਿਨ ਪਵੇਗਾ ਮੀਂਹ! ਮੌਸਮ ਦੀ ਨਵੀਂ ਅਪਡੇਟ ਜਾਰੀ, 14 ਤਾਰੀਖ਼ ਤੱਕ ਵਿਭਾਗ ਦੀ ਵੱਡੀ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਖਹਿਰਾ ਨੇ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਕੀਤੀ ਨਿਖੇਧੀ! 'ਆਪ' ਦੀ 'ਸਿੱਖਿਆ ਕ੍ਰਾਂਤੀ' 'ਤੇ ਚੁੱਕੇ ਸਵਾਲ
NEXT STORY