Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 24, 2026

    9:25:56 AM

  • amritsar 20 kg heroin seized 4 arrested

    ਅੰਮ੍ਰਿਤਸਰ ’ਚ 20 ਕਿੱਲੋ ਹੈਰੋਇਨ ਬਰਾਮਦ, ਸਮੱਗਲਿੰਗ...

  • greater noida  double decker bus  fire  9 passengers

    ਗ੍ਰੇਟਰ ਨੋਇਡਾ 'ਚ ਚੱਲਦੀ ਡਬਲ-ਡੈਕਰ ਬੱਸ ਨੂੰ ਲੱਗੀ...

  • patanjali  desi ghee  quality baba ramdev

    ਪਤੰਜਲੀ ਦੇ ਦੇਸੀ ਘਿਓ ਦੀ ਗੁਣਵੱਤਾ ਨੂੰ ਲੈ ਕੇ ਉੱਠੇ...

  • vehicles without high security number plates will not get petrol or diesel

    ਹੁਣ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਵਾਹਨਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Amritsar
  • ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਬਣੇ SGPC ਦੇ ਪ੍ਰਧਾਨ

MAJHA News Punjabi(ਮਾਝਾ)

ਹਰਜਿੰਦਰ ਸਿੰਘ ਧਾਮੀ ਲਗਾਤਾਰ 5ਵੀਂ ਵਾਰ ਬਣੇ SGPC ਦੇ ਪ੍ਰਧਾਨ

  • Edited By Shivani Bassan,
  • Updated: 03 Nov, 2025 06:37 PM
Amritsar
harjinder singh dhami becomes sgpc president for the 5th consecutive time
  • Share
    • Facebook
    • Tumblr
    • Linkedin
    • Twitter
  • Comment

ਅੰਮ੍ਰਿਤਸਰ(ਸਰਬਜੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਕ ਵਾਰ ਫਿਰ ਐਡਵੋਕੇਟ ਹਰਜਿੰਦਰ ਸਿੰਘ ਬਣੇ ਹਨ। ਦੁਪਹਿਰ 12 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਸਥਿਤ ਤੇਜ ਸਿੰਘ ਸਮੁੰਦਰੀ ਹਾਲ ਵਿੱਚ ਅਰਦਾਸ ਉਪਰੰਤ ਵੋਟਿੰਗ ਸ਼ੁਰੂ ਹੋਈ ਸੀ। ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਨਵੇਂ ਪ੍ਰਧਾਨ ਲਈ ਵੋਟਿੰਗ ਕੀਤੀ ਗਈ । ਇਸ ਦੌਰਾਨ ਐਡਵੋਕੇਟ ਧਾਮੀ ਨੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ ਹਰਾ ਕੇ ਫਿਰ ਤੋਂ ਚੋਣ ਜਿੱਤੀ ਹੈ। ਧਾਮੀ ਨੂੰ  117 ਵੋਟਾਂ ਮਿਲੀਆਂ ਹਨ ਜਦਕਿ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ 18 ਵੋਟਾਂ ਪ੍ਰਾਪਤ ਹੋਈਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਪ੍ਰਧਾਨ ਬਣ ਗਏ ਹਨ। 

ਇਹ ਵੀ ਪੜ੍ਹੋ- ਚੱਲ ਰਹੇ ਅਖੰਡ ਪਾਠ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ

ਦੱਸ ਦੇਈਏ ਕਿ ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਕੁੱਲ 136 ਵੋਟਾਂ ਪਈਆਂ, ਜਿਸ 'ਚੋਂ  ਐਡਵੋਕੇਟ ਹਰਜਿੰਦਰ ਸਿੰਘ ਧਾਮੀ 117 ਵੋਟਾਂ ਪਈਆਂ ਅਤੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਸਿਰਫ਼ 18 ਵੋਟਾਂ ਮਿਲੀਆਂ। ਇਨ੍ਹਾਂ ਵੋਟਾਂ 'ਚੋਂ ਇਕ ਵੋਟ ਰੱਦ ਕੀਤੀ ਗਈ। ਵਰਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੁੱਲ 148 ਮੈਂਬਰ ਸਨ। ਜਿਥੇ ਇਕ ਪਾਸੇ ਅਕਾਲੀ ਦਲ ਵੱਲੋਂ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਦੂਜੇ ਪਾਸੇ ਬਾਗੀ ਧੜੇ ਵੱਲੋਂ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਪ੍ਰਧਾਨ ਦੇ ਅਹੁਦੇ ਲਈ ਚੋਣ ਲੜੀ ਹੈ।

ਇਹ ਵੀ ਪੜ੍ਹੋ- ਚੋਰ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਤੋੜਣ ਦੀ ਕੀਤੀ ਕੋਸ਼ਿਸ਼, ਸਾਰੀ ਘਟਨਾ cctv 'ਚ ਕੈਦ

ਜ਼ਿਕਰਯੋਗ ਹੈ ਕਿ ਸਾਲ 2022 ਦੇ ਇਜਲਾਸ ਵਿਚ ਐਡਵੋਕੇਟ ਧਾਮੀ ਨੂੰ 104 ਵੋਟਾਂ ਪ੍ਰਾਪਤ ਹੋਈਆਂ ਸਨ ਜਦਕਿ ਵਿਰੋਧ ਵਿਚ ਖੜੀ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 45 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾਂ ਸਾਲ 2023 ਵਿਚ ਐਡਵੋਕੇਟ ਧਾਮੀ ਨੂੰ ਜਿਥੇ 102 ਵੋਟਾਂ ਮਿਲੀਆਂ ਸਨ, ਉਥੇ ਵਿਰੋਧੀ ਧਿਰ ਦੇ ਉਮੀਦਵਾਰ ਸੰਤ ਬਲਬੀਰ ਸਿੰਘ ਘੁੰਨਸ ਨੂੰ ਮਹਿਜ 15 ਵੋਟਾਂ ਹੀ ਪ੍ਰਾਪਤ ਹੋਈਆਂ ਸਨ। ਸਾਲ 2024 'ਚ ਐਡਵੋਕੇਟ ਧਾਮੀ ਨੂੰ 107 ਵੋਟਾਂ ਮਿਲੀਆਂ ਹਨ ਜਦਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪ੍ਰਾਪਤ ਹੋਈਆਂ ਸਨ। ਇਸ ਸਾਲ ਯਾਨੀ 2025 'ਚ ਐਡਵੋਕੇਟ ਧਾਮੀ ਨੂੰ 117 ਵੋਟਾਂ ਪਈਆਂ ਅਤੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਸਿਰਫ਼ 18 ਵੋਟਾਂ ਮਿਲੀਆਂ।

ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ ਦਾ ਫਿਰ ਉਹੀ ਹਾਲ, ਪਰਾਲੀ ਸਾੜਨ ਦੇ ਮਾਮਲੇ 'ਚ ਸਭ ਤੋਂ ਅੱਗੇ, ਹੈਰਾਨ ਕਰੇਗਾ ਅੰਕੜਾ

ਜਨਰਲ ਇਜਲਾਸ ਦੌਰਾਨ ਚੁਣੇ ਗਏ ਸ਼੍ਰੋਮਣੀ ਕਮੇਟੀ ਅਹੁਦੇਦਾਰ ਤੇ ਅੰਤ੍ਰਿੰਗ ਮੈਂਬਰ

ਐੱਸ. ਜੀ. ਪੀ. ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਣੇ ਹਨ। ਇਸ ਦੇ ਨਾਲ ਹੀ  ⁠ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ,  ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਅਤੇ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੂੰ ਨਿਯੁਕਤ ਕੀਤਾ ਗਿਆ  ਹੈ। ਦੂਜੇ ਪਾਸੇ ਅੰਤ੍ਰਿੰਗ ਕਮੇਟੀ ਮੈਂਬਰ  ਸੁਰਜੀਤ ਸਿੰਘ ਗੜ੍ਹੀ, ਸੁਰਜੀਤ ਸਿੰਘ ਤੁਗਲਵਾਲਾ, ਸੁਰਜੀਤ ਸਿੰਘ ਕੰਗ, ਗੁਰਪ੍ਰੀਤ ਸਿੰਘ ਝੱਬਰ, ਦਿਲਜੀਤ ਸਿੰਘ ਭਿੰਡਰ, ਬੀਬੀ ਹਰਜਿੰਦਰ ਕੌਰ, ਬਲਦੇਵ ਸਿੰਘ ਕੈਮਪੁਰੀ, ਮੇਜਰ ਸਿੰਘ ਢਿੱਲੋਂ, ਮੰਗਵਿੰਦਰ ਸਿੰਘ ਖਾਪੜਖੇੜੀ, ਜੰਗਬਹਾਦਰ ਸਿੰਘ ਰਾਏ ਅਤੇ ਮਿੱਠੂ ਸਿੰਘ ਕਾਹਨੇਕੇ ਨੂੰ ਨਿਯੁਕਤ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • Harjinder Singh Dhami
  • SGPC President
  • 5th time
  • SGPC election
  • victory
  • ਹਰਜਿੰਦਰ ਸਿੰਘ ਧਾਮੀ
  • 5ਵੀਂ ਵਾਰ SGPC ਪ੍ਰਧਾਨ
  • SGPC ਚੋਣ
  • ਜਿੱਤ

ਤਿੰਨ ਲੁਟੇਰਿਆਂ ਨੇ ਵਿਸ਼ਾਲ ਮੈਡੀਕੋਜ਼ ਸਟੋਰ ਪੱਟੀ ਨੂੰ ਬਣਾਇਆ ਨਿਸ਼ਾਨਾ, ਲੋਕਾਂ ਨੇ ਕਾਬੂ ਕਰ ਕੀਤਾ ਪੁਲਸ ਹਵਾਲੇ

NEXT STORY

Stories You May Like

  • harjinder singh dhami sgpc amarjit chawla
    ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਹਰਜਿੰਦਰ ਸਿੰਘ ਧਾਮੀ ਨੇ ਤੋੜੀ ਚੁੱਪ, ਆਇਆ ਵੱਡਾ ਬਿਆਨ
  • major action by sgpc
    SGPC ਦੀ ਵੱਡੀ ਕਾਰਵਾਈ, ਐਡੀਸ਼ਨਲ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਤੇ ਡਰਾਈਵਰ ਮੋਹਣ ਸਿੰਘ ਮੁਅੱਤਲ
  • sgpc to honor onkar singh
    ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਨੂੰ SGPC ਕਰੇਗੀ ਸਨਮਾਨ
  • sgpc member amarjit singh chawla and granthi malkit singh from the panth
    ਜਥੇਦਾਰ ਨੇ SGPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਗ੍ਰੰਥੀ ਮਲਕੀਤ ਸਿੰਘ ਨੂੰ ਪੰਥ 'ਚੋਂ ਛੇਕਿਆ
  • sgpc member amarjit chawla case
    SGPC ਮੈਂਬਰ ਅਮਰਜੀਤ ਚਾਵਲਾ ਮਾਮਲੇ 'ਚ ਕਾਰਵਾਈ ਤੇ ਪ੍ਰਕਿਰਿਆ ਬਾਰੇ ਸਿੱਖ ਜਥੇਬੰਦੀਆਂ ਨੇ ਮੰਗਿਆ ਜਵਾਬ
  • petition filed in highcourt regarding sgpc member chawla s resignation
    SGPC ਮੈਂਬਰ ਚਾਵਲਾ ਦੇ ਅਸਤੀਫ਼ੇ ਨੂੰ ਲੈ ਕੇ ਹਾਈਕੋਰਟ ’ਚ ਪਟੀਸ਼ਨ ਦਾਇਰ
  • gurdaspur district bar association elections
    ਗੁਰਦਾਸਪੁਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ: ਐਡਵੋਕੇਟ ਹਰਪ੍ਰੀਤ ਸਿੰਘ ਹੈਰੀ ਪ੍ਰਧਾਨ ਤੇ ਮੁਨੀਸ਼ ਕੁਮਾਰ ਉਪ ਪ੍ਰਧਾਨ...
  • n chandrasekaran to remain tata sons chairman for next 5 years  board approves
    ਐਨ ਚੰਦਰਸ਼ੇਖਰਨ ਅਗਲੇ 5 ਸਾਲਾਂ ਲਈ ਬਣੇ ਰਹਿਣਗੇ ਟਾਟਾ ਸੰਨਜ਼ ਦੇ ਚੇਅਰਮੈਨ , ਬੋਰਡ ਨੇ ਦਿੱਤੀ ਮਨਜ਼ੂਰੀ
  • corporation is set to incur a loss installation of flex banners
    ਯੂਨੀਪੋਲਜ਼ ’ਤੇ ਨਾਜਾਇਜ਼ ਫਲੈਕਸ ਲੱਗਣ ਨਾਲ ਨਿਗਮ ਨੂੰ ਇਸ ਮਹੀਨੇ ਹੋਣ ਜਾ ਰਿਹੈ...
  • election commission clarify the position regarding sir
    ਐੱਸ. ਆਈ. ਆਰ. ਬਾਰੇ ਦਰਜ ਇਤਰਾਜ਼ਾਂ ’ਤੇ ਸਥਿਤੀ ਸਪੱਸ਼ਟ ਕਰੇ ਚੋਣ ਕਮਿਸ਼ਨ :...
  • vehicles without high security number plates will not get petrol or diesel
    ਹੁਣ ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਵਾਹਨਾਂ ਨੂੰ ਨਹੀਂ ਮਿਲੇਗਾ...
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ...
  • punjab weather major rainfall forecast
    ਪੰਜਾਬ 'ਚ 25, 26 ਤੇ 27 ਤਾਰੀਖ਼ ਲਈ ਵੱਡੀ ਚਿਤਾਵਨੀ ਜਾਰੀ! ਇਨ੍ਹਾਂ ਜ਼ਿਲ੍ਹਿਆਂ...
  • acp aatish bhatia  s statement viral news of child kidnapped from school
    ਸਕੂਲ 'ਚੋਂ ਵਿਅਕਤੀ ਵੱਲੋਂ ਬੱਚਾ ਚੁੱਕਣ ਦੀ ਵਾਇਰਲ ਹੋਈ ਖ਼ਬਰ 'ਤੇ ACP ਆਤਿਸ਼...
  • government holiday declared on friday in jalandhar
    ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ! ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ...
  • amit shah will visit jalandhar on 30th september
    30 ਸਤੰਬਰ ਨੂੰ ਜਲੰਧਰ ਦਾ ਦੌਰਾ ਕਰਨਗੇ ਅਮਿਤ ਸ਼ਾਹ, ਹੋਵੇਗਾ ਵੱਡਾ ਇਕੱਠ, ਕੀਤਾ ਗਿਆ...
Trending
Ek Nazar
paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

crackdown on non citizen voters

ਅਮਰੀਕਾ 'ਚ ਗੈਰ-ਨਾਗਰਿਕ ਵੋਟਰਾਂ 'ਤੇ ਕਾਰਵਾਈ,  ਹੋਈਆਂ 160 ਗ੍ਰਿਫ਼ਤਾਰੀਆਂ

ufo in iran

ਜੰਗ ਵਿਚਾਲੇ ਇਰਾਨ 'ਚ ਆ ਗਏ Alien ! ਪੂਰੀ ਦੁਨੀਆ 'ਚ ਵਾਇਰਲ ਹੋਈ ਵੀਡੀਓ

island nation changes name

ਇਸ ਟਾਪੂ ਦੇਸ਼ ਨੇ ਬਦਲ ਲਿਆ 'ਨਾਂ', ਜਾਣੋ ਕੀ ਰੱਖਿਆ ਹੈ ਨਵਾਂ ਨਾਮ

aid for flood hit nepal

ਹੜ੍ਹ ਪ੍ਰਭਾਵਿਤ ਨੇਪਾਲ ਨੂੰ ਅਮਰੀਕਾ ਦੇਵੇਗਾ 3.1 ਕਰੋੜ ਡਾਲਰ

statement of army chief munir

ਪਾਕਿਸਤਾਨ ਦੀਆਂ ਹਥਿਆਰਬੰਦ ਫੌਜਾਂ ਅੱਤਵਾਦ ਨੂੰ ਹਰਾਉਣ ਲਈ ਦ੍ਰਿੜ : ਫੌਜ ਮੁਖੀ...

statement of iranian president

UN ਜਨਰਲ ਅਸੈਂਬਲੀ ਨੂੰ ਜੰਗ ਰੋਕਣ ਲਈ ਕਰਨਾ ਚਾਹੀਦਾ ਹੈ ਕੰਮ: ਪੇਜ਼ੇਸ਼ਕੀਅਨ

pakistani astronauts

ਪਾਕਿਸਤਾਨੀ ਪੁਲਾੜ ਯਾਤਰੀ ਜਲਦੀ ਹੀ ਚੀਨ ਦੇ ਪੁਲਾੜ ਸਟੇਸ਼ਨ ਦੇ ਮਿਸ਼ਨ 'ਚ ਹੋਣਗੇ...

russia ukraine tension

ਟਰੰਪ ਨਾਲ ਜ਼ੇਲੇਂਸਕੀ ਦੀ ਮੁਲਾਕਾਤ ਤੋਂ ਪਹਿਲਾਂ ਰੂਸ ਅਤੇ ਯੂਕਰੇਨ ਨੇ ਕੀਤੇ ਘਾਤਕ...

ethnic unity law

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅੱਗੇ 'ਏਥਨਿਕ ਯੂਨਿਟੀ ਲਾਅ' ਦਾ ਮੁੱਦਾ ਚੁੱਕਣ...

tejbir singh rana won bronze medal

ਕੈਨੇਡਾ 'ਚ ਹੋਏ ਕਾਮਨਵੈਲਥ ਪਾਵਰਲਿਫਟਿੰਗ ਮੁਕਾਬਲੇ, ਤੇਜ਼ਬੀਰ ਸਿੰਘ ਰਾਣਾ' ਨੇ...

school teachers action leave without permission

ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • accused in punjab grenade attack encounter
      ਪੰਜਾਬ 'ਚ ਗ੍ਰਨੇਡ ਹਮਲੇ ਦੇ ਮੁਲਜ਼ਮ ਦਾ ਐਨਕਾਊਂਟਰ! ਆਹਮੋ-ਸਾਹਮਣੇ ਚੱਲੀਆਂ...
    • theft in pathankot
      ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਅੰਕਿਤ ਦੇ ਘਰੋਂ ਲੱਖਾਂ ਰੁਪਏ ਦੀ ਚੋਰੀ
    • ration card  verification  duty
      ਰਾਸ਼ਨ ਕਾਰਡਾਂ ਦੀ ਵੈਰੀਫ਼ਿਕੇਸ਼ਨ ਡਿਊਟੀ ਦਾ ਆਸ਼ਾ ਵਰਕਰਾਂ ਵੱਲੋਂ ਬਾਈਕਾਟ
    • man arrested case
      ਇਕ ਕਿੱਲੋ ਹੈਰੋਇਨ, 50 ਹਜ਼ਾਰ ਡਰੱਗ ਮਨੀ ਅਤੇ 2 ਪਿਸਤੌਲਾਂ ਸਣੇ ਵਿਅਕਤੀ ਕਾਬੂ
    • meeri piri khalsa march  batala
      ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋਇਆ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਬਟਾਲਾ...
    • man falls into water from canal bridge
      ਨਹਿਰ ਦੇ ਪੁਲ ਤੋਂ ਪਾਣੀ ’ਚ ਡਿੱਗਿਆ ਵਿਅਕਤੀ, ਭਾਲ ਜਾਰੀ
    • accident in tarntaran
      ਭਿਆਨਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ
    • controversy at pakistan  s sri krishna temple during janmashtami
      ਪਾਕਿਸਤਾਨ ਦੇ ਸ੍ਰੀ ਕ੍ਰਿਸ਼ਨ ਮੰਦਰ ’ਚ ਜਨਮ ਅਸ਼ਟਮੀ ਮੌਕੇ ਵਿਵਾਦ
    • jathedar giani kuldeep singh gargajj
      ਮੀਰੀ ਪੀਰੀ ਖਾਲਸਾ ਮਾਰਚ ਨੇ ਨੌਜਵਾਨੀ ਨੂੰ ਦਿੱਤਾ ਗੁਰਸਿੱਖੀ ਤੇ ਚੜ੍ਹਦੀ ਕਲਾ ਦਾ...
    • theft in gurdaspur
      ਸ਼ੋਅਰੂਮ 'ਚੋਂ ਲੱਖਾਂ ਰੁਪਏ ਦੀ ਚੋਰੀ, ਮੁਲਾਜ਼ਮ ਹੀ ਨਿਕਲੇ ਚੋਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +