ਪੱਟੀ (ਸੌਰਭ)- ਵਿਸ਼ਾਲ ਮੈਡੀਕੋਜ਼ ਸਟੋਰ ਨੇੜੇ ਪਾਣੀ ਵਾਲੀ ਟੈਂਕੀ ਵਾਰਡ ਨੰ: 4 ਪੱਟੀ ਵਿਖੇ ਬੀਤੀ ਰਾਤ 9 ਵਜੇ ਦੇ ਕਰੀਬ ਤਿੰਨ ਲੁਟੇਰਿਆਂ ਵੱਲੋਂ ਪਿਸਤੌਲ ਤੇ ਦਾਤਰ ਦਿਖਾ ਕੇ ਮੈਡੀਕਲ ਸਟੋਰ ਵਿਚੋਂ ਪੈਸੇ ਅਤੇ ਮੋਬਾਈਲ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਮੈਡੀਕਲ ਸਟੋਰ ਦੇ ਮਾਲਕ ਵਿਸ਼ਾਲ ਢੰਡ ਪੁੱਤਰ ਅਸ਼ੋਕ ਢੰਡ ਵਾਸੀ ਵਾਰਡ ਨੰ: 9 ਪੱਟੀ ਨੇ ਦੱਸਿਆ ਕਿ ਬੀਤੀ ਦਿਨ ਸ਼ਾਮ 8 ਵਜੇ ਮੈਡੀਕਲ ਸਟੋਰ ’ਤੇ ਹੈਲਪਰ ਸਾਹਿਲ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਵਾਰਡ ਨੰ: 4 ਪੱਟੀ ਨੂੰ ਬੈਠਾ ਕੇ ਕਿਸੇ ਮਰੀਜ਼ ਨੂੰ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਉਣ ਲਈ ਗਿਆ ਹੋਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਇਟਲੀ ਤੋਂ ਆਏ ਵਿਅਕਤੀ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਭੁੰਨਿਆ
ਜਦੋਂ ਸਾਹਿਲ ਸਿੰਘ ਦੁਕਾਨ ਨੂੰ ਬੰਦ ਕਰ ਰਿਹਾ ਸੀ ਤਾਂ ਕਰੀਬ ਸਮਾਂ 9.15 ’ਤੇ ਤਿੰਨ ਅਣਪਛਾਤੇ ਵਿਅਕਤੀ ਦਵਾਈ ਲੈਣ ਦੇ ਬਹਾਨੇ ਮੈਡੀਕਲ ਸਟੋਰ ’ਤੇ ਆਏ ਅਤੇ ਜਬਰਦਸਤੀ ਦਾਤਰ ਤੇ ਪਿਸਤੌਲ ਦਿਖਾ ਕੇ ਸਾਹਿਲ ਨੂੰ ਬੰਧਕ ਬਣਾ ਲਿਆ ਅਤੇ ਜਦ ਸਾਹਿਲ ਨੇ ਰੌਲਾ ਪਾਇਆ ਤਾਂ ਮੈਡੀਕਲ ਸਟੋਰ ਦੇ ਸਾਹਮਣੇ ਸਾਹਿਲ ਦੇ ਪਿਤਾ ਕਿਸ਼ਨ ਜੋ ਕਿ ਮੂੰਗਫਲੀ ਦੀ ਦੁਕਾਨ ਲਗਾ ਕੇ ਬੈਠਦੇ ਹਨ, ਨੇ ਦੇਖਿਆ, ਦੋ ਅਣਪਛਾਤੇ ਵਿਅਕਤੀ ਸਾਹਿਲ ਦੀ ਕੁੱਟਮਾਰ ਕਰ ਰਹੇ ਹਨ ਤਾਂ ਅਸੀਂ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਲੁਟੇਰਿਆਂ ਨੂੰ ਰੋਕਿਆ, ਜਿਸ ’ਤੇ ਦੋ ਵਿਅਕਤੀ ਫਰਾਰ ਹੋ ਗਏ ਅਤੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਪੁਲਸ ਹਵਾਲੇ ਕੀਤਾ ਗਿਆ।
ਇਹ ਵੀ ਪੜ੍ਹੋ- ਜੱਗੂ ਭਗਵਾਨਪੁਰੀਆ ਦਾ ਵਧਿਆ 5 ਦਿਨ ਦਾ ਪੁਲਸ ਰਿਮਾਂਡ, ਜਤਾਇਆ ਜਾਨ ਨੂੰ ਖ਼ਤਰਾ
ਮੁਲਜ਼ਮ ਦੀ ਪਹਿਚਾਣ ਮਲਕੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਡਿਆਲ ਰਾਜਪੂਤਾਂ ਅਤੇ ਅਤਵਾਰ ਸਿੰਘ ਪੁੱਤਰ ਦਿਲਬਾਗ ਸਿੰਘ ਡਿਆਲ ਰਾਜਪੂਤਾਂ ਹੋਈ ਹੈ। ਇਸ ਮੌਕੇ ਸਾਹਿਲ ਦੇ ਪਿਤਾ ਕਿਸ਼ਨ ਸਿੰਘ ਨੇ ਦੱਸਿਆ ਕਿ ਦੋ ਵਿਅਕਤੀ ਸਾਹਿਲ ਨੂੰ ਅੰਦਰ ਮੋਬਾਈਲ ਖੋ ਰਹੇ ਸਨ, ਜਿਸ ’ਤੇ ਅਸੀਂ ਰੋਕਿਆ, ਜਿਨ੍ਹਾਂ ਕੋਲ ਦਾਤਰ, ਪਿਸਤੌਲ ਸੀ। ਇਸ ਦੌਰਾਨ ਅਵਤਾਰ ਸਿੰਘ ਭੱਜਣ ਵਿਚ ਕਾਮਯਾਬ ਹੋ ਗਿਆ ਅਤੇ ਗੱਲੇ ਵਿਚੋਂ ਕਰੀਬ 6 ਹਜ਼ਾਰ ਰੁਪਏ ਅਤੇ ਮੋਬਾਈਲ ਖੋਹ ਕੇ ਭੱਜ ਗਏ। ਇਸ ਮੌਕੇ ਵਿਸ਼ਾਲ ਕੁਮਾਰ, ਮੀਤ ਸਿੰਘ, ਰਾਜੇਸ਼ ਕੁਮਾਰ, ਸਾਹਿਲ ਸਿੰਘ, ਗੁਰਦੇਵ ਸਿੰਘ ਨੇ ਐੱਸ.ਐੱਸ.ਪੀ. ਡਾ. ਰਵਜੋਤ ਕੌਰ ਤੋਂ ਮੰਗ ਕੀਤੀ ਕਿ ਪੱਟੀ ਵਿਖੇ ਲਗਾਤਾਰ ਹੋ ਰਹੀਆਂ ਲੁੱਟਾਂ-ਖੋਹਾਂ ਨੂੰ ਰੋਕਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਐੱਸ.ਐੱਚ.ਓ ਕੰਵਲਜੀਤ ਰਾਏ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਲਦ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ 3 ਜ਼ਿਲ੍ਹਿਆਂ ਦਾ ਫਿਰ ਉਹੀ ਹਾਲ, ਪਰਾਲੀ ਸਾੜਨ ਦੇ ਮਾਮਲੇ 'ਚ ਸਭ ਤੋਂ ਅੱਗੇ, ਹੈਰਾਨ ਕਰੇਗਾ ਅੰਕੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ SGPC ਜਨਰਲ ਇਜਲਾਸ ਅਰਦਾਸ ਨਾਲ ਹੋਇਆ ਆਰੰਭ
NEXT STORY