ਅੰਮ੍ਰਿਤਸਰ (ਨੀਰਜ)- ਜਿਵੇਂ-ਜਿਵੇਂ ਝੋਨੇ ਦੀ ਫਸਲ ਦੀ ਕਟਾਈ ਖਤਮ ਹੋਣ ਦੇ ਨੇੜੇ ਆ ਰਹੀ ਹੈ, ਉਵੇਂ-ਉਵੇਂ ਇਕਦਮ ਪਰਾਲੀ ਨੂੰ ਸਾੜਨ ਦੇ ਮਾਮਲੇ ਵਧਦੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮ੍ਰਿਤਸਰ ’ਚ ਪਰਾਲੀ ਸਾੜਨ ਦੇ ਮਾਮਲੇ 1 ਨਵੰਬਰ ਦੇ ਦਿਨ 200 ਦਾ ਅੰਕੜਾ ਪਾਰ ਕਰ ਗਏ ਜੋ ਆਉਣ ਵਾਲੇ ਦਿਨਾਂ ’ਚ ਹੋਰ ਵਧਣ ਦੇ ਪੂਰੇ ਆਸਾਰ ਹਨ ਕਿਉਂਕਿ ਹੁਣ ਤੱਕ 90 ਫੀਸਦੀ ਫਸਲ ਦੀ ਕਟਾਈ ਹੋਈ ਹੈ। ਉਥੇ ਹੀ ਤਰਨਤਾਰਨ ਜ਼ਿਲ੍ਹਾ 374 ਕੇਸਾਂ ਦੇ ਨਾਲ ਲਗਾਤਾਰ ਪਹਿਲੇ ਨੰਬਰ ’ਤੇ ਬਣਿਆ ਹੋਇਆ ਹੈ। ਮੁੱਖ ਮੰਤਰੀ ਦਾ ਆਪਣਾ ਹੀ ਜ਼ਿਲ੍ਹਾ 281 ਮਾਮਲਿਆਂ ਦੇ ਨਾਲ ਦੂਸਰੇ ਨੰਬਰ ’ਤੇ ਚੱਲ ਰਿਹਾ ਹੈ, ਜਦਕਿ ਫਿਰੋਜ਼ਪੁਰ ਜ਼ਿਲ੍ਹਾ ਇਸ ਸਮੇਂ 167 ਕੇਸਾਂ ਦੇ ਨਾਲ ਚੌਥੇ ਨੰਬਰ ’ਤੇ ਹੈ। ਅੰਮ੍ਰਿਤਸਰ ਫਿਲਹਾਲ ਇਸ ਸਮੇਂ ਤੀਸਰੇ ਨੰਬਰ ’ਤੇ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਟਾਸਕ ਫੋਰਸ ਰਾਹੀਂ ਅਜੇ ਤੱਕ 77 ਲੋਕਾਂ ’ਤੇ ਐੱਫ. ਆਈ. ਆਰ ਦਰਜ ਕਰਵਾਈ ਜਾ ਚੁੱਕੀ ਹੈ, ਜਦਕਿ 82 ਲੋਕਾਂ ਦੀ ਜ਼ਮੀਨ ਦੀ ਰੈੱਡ ਐਂਟਰੀ ਕਰਵਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਕਰ ਲਓ ਪਹਿਲਾਂ ਹੀ ਤਿਆਰੀ, ਅਗਲੇ ਹਫ਼ਤੇ ਤੋਂ...
ਰਾਤ ਦੇ ਸਮੇਂ ਲਾਈ ਜਾਂਦੀ ਹੈ ਪਰਾਲੀ ਨੂੰ ਅੱਗ
ਜਿਸ ਤਰ੍ਹਾਂ ਨਾਲ ਸਮੱਗਲਰਾਂ ਵੱਲੋਂ ਰਾਤ ਦੇ ਸਮੇਂ ਡਰੋਨ ਦੀ ਮੂਵਮੈਂਟ ਕਰਵਾਈ ਜਾਂਦੀ ਹੈ, ਉਸ ਤਰ੍ਹਾਂ ਨਾਲ ਪਰਾਲੀ ਦੇ ਮਾਮਲਿਆਂ ਵਿਚ ਵੀ ਰਾਤ ਦੇ ਸਮੇਂ ਹੀ ਕਾਰਵਾਈ ਹੋ ਜਾਂਦੀ ਹੈ। ਜ਼ਿਆਦਾਤਰ ਮਾਮਲਿਆਂ ’ਚ ਰਾਤ ਸਮੇਂ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ, ਕਿਉਂਕਿ ਇਸ ਸਮੇਂ ਟਾਸਕ ਫੋਰਸ ਦੀਆਂ ਟੀਮਾਂ ਗਸ਼ਤ ’ਤੇ ਨਹੀਂ ਹੁੰਦੀਆ ਹਨ ਪਰ ਸੈਟੇਲਾਈਟ ਰਾਹੀਂ ਭੇਜੇ ਗਏ ਮੈਸੇਜ ਨਾਲ ਪਤਾ ਲੱਗਾ ਜਾਂਦਾ ਹੈ ਕਿ ਕਿਹੜੇ ਪਿੰਡ ਅਤੇ ਕਿਹੜੇ ਇਲਾਕੇ ’ਚ ਅੱਗ ਲਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਫਿਰ ਅੱਤਵਾਦੀਆਂ ਦੇ 2 ਹੋਰ ਸਾਥੀ ਗ੍ਰਿਫ਼ਤਾਰ, ਟਾਰਗੇਟ ਕਿਲਿੰਗ ਦਾ ਸੀ ਇਰਾਦਾ, DGP ਨੇ ਕੀਤਾ ਖੁਲਾਸਾ
ਪ੍ਰਸ਼ਾਸਨ ਅਤੇ ਪੁਲਸ ਦੀਆਂ ਜਾਗਰੂਕਤਾ ਮੁਹਿੰਮਾਂ ਬੇਅਸਰ
ਖੇਤਾਂ ’ਚ ਪਰਾਲੀ ਦੀ ਅੱਗ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਵਾਰ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿਚ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ। ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਲਈ ਸਰਕਾਰੀ ਵਿਭਾਗਾਂ ਵਿਚ ਪਹਿਲ ਦੇ ਆਧਾਰ ’ਤੇ ਕੰਮ ਕਰਨ ਦੇ ਐਲਾਨ ਕੀਤੇ ਗਏ। ਇਸ ਤੋਂ ਇਲਾਵਾ ਪੁਲਸ ਵੱਲੋਂ ਵੀ ਜਾਗਰੂਕਤਾ ਅਭਿਆਨ ਚਲਾਏ ਗਏ ਪਰ ਇਸ ਦਾ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਹੋਰ ਜ਼ਿਆਦਾ ਵਾਧਾ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ: ਅੱਤਵਾਦੀਆਂ ਨਾਲ ਜੁੜੇ ਗੈਂਗ ਦਾ ਪਰਦਾਫਾਸ਼, ਹਥਿਆਰ ਸਣੇ 2 ਗ੍ਰਿਫ਼ਤਾਰ
ਏ. ਆਈ. ਕਿਊੂ ਅਜੇ ਵੀ 121, ਅੱਖਾਂ ਵਿਚ ਮਹਿਸੂਸ ਹੁੰਦੀ ਹੈ ਜਲਣ
ਪਰਾਲੀ ਅਤੇ ਪਟਾਕਿਆਂ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਜ਼ਿਲੇ ’ਚ ਏ. ਆਈ. ਕਿਊ ਅਜੇ ਵੀ 121 ਤੱਕ ਚੱਲ ਰਿਹਾ ਹੈ ਅਤੇ ਯੈਲੋ ਅਲਰਟ ’ਤੇ ਹੈ। ਦੋਪਹੀਆ ਵਾਹਨ ਚਲਾਉਣ ਵਾਲੇ ਅੱਖਾਂ ਵਿਚ ਜਲਣ ਮਹਿਸੂਸ ਕਰ ਸਕਦੇ ਹਨ। ਇਸ ਤੋਂ ਇਲਾਵਾ ਸਵੇਰੇ ਅਤੇ ਸ਼ਾਮ ਦੇ ਸਮੇਂ ਸਮੌਗ ਛਾਈ ਰਹਿੰਦੀ ਹੈ ਜੋ ਧੁੰਦ ਦੀ ਤਰ੍ਹਾਂ ਪ੍ਰਤੀਤ ਹੁੰਦੀ ਹੈ ਪਰ ਇਹ ਧੁੰਦ ਨਹੀਂ, ਸਗੋਂ ਪ੍ਰਦੂਸ਼ਣ ਹੈ।
ਇਹ ਵੀ ਪੜ੍ਹੋ- ਹਾਏ ਨੀ ਚਾਈਨਾ ਡੋਰੇ ! 3 ਸਾਲ ਦੀ ਮਾਸੂਮ, ਮੂੰਹ 'ਤੇ ਲੱਗੇ 65 ਟਾਂਕੇ
ਪਰਾਲੀ ਦੀ ਅੱਗ ਰੋਕਣ ਲਈ ਪੁਖਤਾ ਪ੍ਰਬੰਧਾਂ ਦੀ ਲੋੜ
ਪੰਜਾਬ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਹਨ ਅਤੇ ਹਰ ਪਾਰਟੀ ਨੇ ਪਰਾਲੀ ਪ੍ਰਬੰਧਨ ਲਈ ਵੱਡੇ-ਵੱਡੇ ਐਲਾਨ ਕੀਤੇ ਹਨ ਪਰ ਪਰਾਲੀ ਦੀ ਅੱਗ ਨੂੰ ਪੂਰੀ ਤਰ੍ਹਾਂ ਨਾਲ ਰੋਕਣ ਲਈ ਪੁਖਤਾ ਪ੍ਰਬੰਧਨ ਦੀ ਲੋੜ ਹੈ ਜਾਂ ਤਾਂ ਸਰਕਾਰ ਆਪਣੇ ਪੱਧਰ ’ਤੇ ਝੋਨੇ ਦੀ ਪਰਾਲੀ ਨੂੰ ਸੰਭਾਲੇ ਜਾਂ ਫਿਰ ਕਿਸਾਨਾਂ ਨੂੰ ਪ੍ਰਤੀ ਏਕੜ ਇੰਨਾ ਮੁਆਵਜ਼ਾ ਜਾਰੀ ਕਰੇ ਤਾਂ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਯੂਨੀਵਰਸਿਟੀ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ, ਸੋਸ਼ਲ ਮੀਡੀਆ 'ਤੇ ਹੋ ਗਏ LIVE (ਵੀਡੀਓ)
NEXT STORY