ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਬਾਰੇ ਆਖ਼ਿਆ ਹੈ ਕਿ ਪੰਜਾਬ ਵਿਚ ਨਸ਼ੇ ਵੇਚਣ ਵਾਲੇ ਲੋਕ ਬਾਬਾ ਜੀ ਦੇ ਰਿਸ਼ਤੇਦਾਰ ਹਨ। ਅੱਜ ਪੱਤਰਕਾਰਾਂ ਨੇ ਜਦੋਂ ਹਰਪਾਲ ਚੀਮਾ ਨੂੰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ ਵੱਲੋਂ ਬਿਕਰਮ ਮਜੀਠੀਆ ਨਾਲ ਮੁਲਾਕਾਤ ਮਗਰੋਂ ਉਨ੍ਹਾਂ ਦੇ ਹੱਕ ਵਿਚ ਦਿੱਤੇ ਬਿਆਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਬਾਬਾ ਜੀ ਇਕ ਬਹੁਤ ਵੱਡੀ ਧਾਰਮਿਕ ਸੰਸਥਾ ਚਲਾਉਂਦੇ ਹਨ।
ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਨਸ਼ੇ ਵੇਚਣ ਵਾਲਾ ਬਿਕਰਮ ਮਜੀਠੀਆ ਬਾਬਾ ਜੀ ਦਾ ਰਿਸ਼ਤੇਦਾਰ ਹੈ, ਇਸੇ ਲਈ ਮਜੀਠੀਆ ਨੂੰ ਮਿਲਣ ਗਏ ਹਨ। ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਣ 'ਤੇ ਚੀਮਾ ਨੇ ਕਿਹਾ ਕਿ ਬੇਲ ਮਿਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਵਿਅਕਤੀ ਦੋਸ਼ ਮੁਕਤ ਹੋ ਗਿਆ ਜਾਂ ਉਸ ਦਾ ਕੋਈ ਫ਼ਾਇਦਾ ਹੋਵੇਗਾ। ਬੇਲ ਵਿਚ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ ਹਨ, ਹੁਣ ਉਨ੍ਹਾਂ ਨੂੰ ਟਰਾਇਲ ਦਾ ਸਾਹਮਣਾ ਕਰਨਾ ਪਵੇਗਾ।
ਚੋਰਾਂ ਨੇ ਕੰਪਿਊਟਰ ਸ਼ੋਅਰੂਮ ’ਤੇ ਬੋਲਿਆ ਧਾਵਾ, ਲੱਖਾਂ ਰੁਪਏ ਦਾ ਸਮਾਨ ਕੀਤਾ ਚੋਰੀ
NEXT STORY