ਰੋਮ (ਦਲ਼ਵੀਰ ਸਿੰਘ ਕੈਂਥ) ਇਟਲੀ ਦੀ ਰਾਜਧਾਨੀ ਰੋਮ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੇ ਮਿਸ਼ਨ ਨੂੰ ਸਮਰਪਿਤ ਰਾਜਧਾਨੀ ਰੋਮ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਧਾਰਮਿਕ ਅਸਥਾਨ ਰੋਮ ਵਿਖੇ ਇਸ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸਮਾਗਮ ਨੂੰ ਸੰਪੰਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ।

ਇਸ ਮੌਕੇ ਗੁਰੂ ਘਰ ਕੀਰਤਨ ਦੇ ਜੱਥੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ। ਉਪਰੰਤ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਵੈਂਲਫੇਅਰ ਐਸੋਸੀਏਸ਼ਨ (ਰਜਿ:) ਇਟਲੀ ਵੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਅਸ਼ੋਕ ਭੁੱਲਰ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਅੱਜ ਉਹ ਉਸ ਰਹਿਬਰ ਦਾ ਜਨਮ ਦਿਨ ਮਨਾਉਣ ਲਈ ਇਕੱਠੇ ਹੋਏ ਹਾਂ ਜਿਹਨਾਂ ਨੇ ਆਪਣਾ ਸਾਰਾ ਜੀਵਨ ਆਪਣੇ ਸਮਾਜ ਲਈ ਕੁਰਬਾਨ ਕਰ ਦਿੱਤਾ ਪਰ ਉਹ ਅੱਜ ਕਿਥੇ ਖੜ੍ਹੇ ਹਨ।ਕੀ ਉਹਨਾਂ ਬਾਬਾ ਸਾਹਿਬ ਦੀ ਕੀਤੀ ਹੋਈ ਕੁਰਬਾਨੀ ਦਾ ਮੁੱਲ ਮੋੜਿਆ? ਅਜ਼ਾਦੀ ਦੇ 75 ਸਾਲ ਬਾਅਦ ਵੀ ਉਹ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ ਅਜਿਹਾ ਕਿਉਂ? ਕਿਉਂਕਿ ਆਪਾਂ ਆਪਣੇ ਰਹਿਬਰਾਂ ਦੇ ਦੱਸੇ ਹੋਏ ਰਾਹਾਂ 'ਤੇ ਉਹਨਾਂ ਦੇ ਉਪਦੇਸ਼ਾਂ ਦੀ ਪਾਲਣਾ ਨਹੀਂ ਕੀਤੀ।
ਇਸੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਨੀ ਭੀਲੋਆਲ ਨੇ ਦੱਸਿਆ ਕਿ ਬਾਬਾ ਸਾਹਿਬ ਜੀ ਕਹਿੰਦੇ ਸਨ ਕਿ ਮੈਂ ਇਸ ਕਾਫ਼ਲੇ ਨੂੰ ਬਹੁਤ ਮਿਹਨਤ ਨਾਲ ਇੱਥੇ ਲਿਆਂਦਾ ਹੈ ਤੁਸੀਂ ਇਸ ਕਾਫ਼ਲੇ ਨੂੰ ਕਦੇ ਪਿੱਛੇ ਨਹੀਂ ਜਾਣ ਦੇਣਾ। ਬਾਬਾ ਸਾਹਿਬ ਜੀ ਦੇ ਇਸ ਦਿਨ 'ਤੇ ਪ੍ਰਣ ਕਰੀਏ ਅਸੀਂ ਆਪਣੇ ਰਹਿਬਰਾਂ ਦੀ ਵਿਚਾਰਧਾਰਾ 'ਤੇ ਪਹਿਰਾ ਦਿਆਂਗੇ। ਇਸ ਮੌਕੇ ਗੁਰੂ ਰਵਿਦਾਸ ਪਰਬੰਧਕ ਕਮੇਟੀ ਪ੍ਰਧਾਨ ਅਮਰਜੀਤ ਰੱਲ, ਰੇਸ਼ਮ ਬੰਗੜ, ਦਵਿੰਦਰ ਬੰਧਣ, ਜੀਵਨ ਕਲੇਰ, ਵਰਿੰਦਰ ਕੁਮਾਰ, ਸਤਨਾਮ ਸਹੋਤਾ ਡਾਕਟਰ ਭੀਮ ਰਾਉ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਦੇ ਮੈਂਬਰ ਅਤੇ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੈਕਸੀਕੋ ਸਥਿਤ ਅਮਰੀਕੀ ਦੂਤਾਵਾਸ ਨੇ ਸੁਰੱਖਿਆ ਚੇਤਾਵਨੀ ਕੀਤੀ ਜਾਰੀ
NEXT STORY