ਚੰਡੀਗੜ੍ਹ (ਬਿਊਰੋ) - ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਦਿਨੀਂ ਖੇਤਾਂ ’ਚ ਨਰਮਾ ਚੁਗਦੇ ਹੋਏ ਕੁਝ ਜਨਾਨੀਆਂ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਕੀਤੀਆਂ ਸਨ। ਹਰਸਿਮਰਤ ਵਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ’ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਤੰਜ ਕੱਸਿਆ ਹੈ। ਟਵੀਟ ਕਰਦੇ ਹੋਏ ਭਗਵੰਤ ਮਾਨ ਨੇ ਲਿਖਿਆ ਹੈ ਕਿ ‘ਹੈਲੀਕਾਪਟਰਾਂ ਦੇ ਮਾਲਕਾਂ ਦਾ ਧਰਤੀ ਉਤੇ ਨਿੱਘਾ ਸਵਾਗਤ ਹੈ। ਵਕਤ ਬਹੁਤ ਵੱਡੀ ਚੀਜ਼ ਹੈ.... ਡਰ ਕੇ ਰਹਿਣਾ ਚਾਹੀਦੈ''।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਮਾਚਿਸ ਦੀ ਡੱਬੀ ਕਾਰਨ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ (ਤਸਵੀਰਾਂ)
![PunjabKesari](https://static.jagbani.com/multimedia/18_30_396472405bhagwant mann-ll.jpg)
ਦੱਸ ਦੇਈਏ ਕਿ ਪੰਜਾਬ ’ਚ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹਰੇਕ ਪਾਰਟੀ ਦੇ ਆਗੂ ਲੋਕਾਂ ਨਾਲ ਮੁਲਾਕਾਤ ਕਰਦੇ ਹੋਏ ਕਈ ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਭਗਵੰਤ ਮਾਨ ਦਾ ਹਰਸਿਮਰਤ ’ਤੇ ਕੱਸਿਆ ਗਿਆ ਇਹ ਤੰਜ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਹੈ।
ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ: ਨਵਜੰਮੀ ਬੱਚੀ ਨੂੰ ਟ੍ਰੇਨ ਦੀ ਸੀਟ ਹੇਠ ਛੱਡ ਗਏ ਕਲਯੁੱਗੀ ਮਾਪੇ, ਦਿਲ ਨੂੰ ਝੰਜੋੜ ਦੇਣਗੀਆਂ ਇਹ ‘ਤਸਵੀਰਾਂ’
ਨਸ਼ਾ ਤਸਕਰਾਂ ਦੇ ਖ਼ਿਲਾਫ਼ ਮੋਗਾ ਪੁਲਸ ਹੋਈ ਸਰਗਰਮ, ਦੋ ਸਹਾਇਕ ਥਾਣੇਦਾਰਾਂ ਨੂੰ ਕੀਤਾ ਬਰਖ਼ਾਸਤ
NEXT STORY