ਪਟਿਆਲਾ/ਭੁੰਨਰਹੇੜੀ (ਬਲਜਿੰਦਰ, ਪੁਰੀ) : ਦੂਜੇ ਰਾਜਾਂ ਤੋਂ ਲਿਆ ਕੇ ਪੰਜਾਬ 'ਚ ਸ਼ਰਾਬ ਦੀ ਨਾਜਾਇਜ਼ ਸਮੱਗਲਿੰਗ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਪਟਿਆਲਾ ਪੁਲਸ ਵਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਭਾਰੀ ਸਫ਼ਲਤਾ ਮਿਲੀ ਹੈ। ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਅਤੇ ਡੀ. ਐੱਸ. ਪੀ. ਅਜੇਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਸਦਰ ਦੇ ਐੱਚ. ਐੱਚ. ਓ. ਪ੍ਰਦੀਪ ਸਿੰਘ ਦੀ ਬਾਜਵਾ ਦੀ ਅਗਵਾਈ ਹੇਠ ਭੁੰਨਰਹੇੜੀ ਚੌਂਕੀ ਦੇ ਇੰਚਾਰਜ ਐੱਸ. ਆਈ. ਗੁਰਪ੍ਰੀਤ ਕੌਰ ਗਿੱਲ ਨੇ ਇਕ ਟੈਂਕਰ 'ਚੋਂ ਸ਼ਰਾਬ ਦੀਆਂ 110 ਪੇਟੀਆਂ ਹਰਿਆਣਾ ਮਾਰਕਾ ਬਰਾਮਦ ਕੀਤੀਆਂ। ਇਸ ਮਾਮਲੇ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਖਮੰਦਰ ਸਿੰਘ ਪੁੱਤਰ ਮੁਕੰਦ ਸਿੰਘ ਵਾਸੀ ਭਦੌੜ ਜ਼ਿਲਾ ਬਰਨਾਲਾ ਖਿਲਾਫ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਗੁਰਦਾਸਪੁਰ 'ਚ ਫਰਨੀਚਰ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ
ਚੌਕੀ ਇੰਚਾਰਜ ਗੁਰਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਸ ਸਟੈਂਡ ਭੁੰਨਰਹੇੜੀ ਵਿਖੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਦੁੱਧ ਵਾਲੇ ਕੈਂਟਰ ਨੂੰ ਰੋਕ ਕੇ ਉਸ ਦੀ ਬਰੀਕੀ ਨਾਲ ਪੜ੍ਹਤਾਲ ਕੀਤੀ ਗਈ। ਦੁੱਧ ਵਾਲੇ ਕੈਂਟਰ ਦੇ ਅੰਦਰ ਇਕ ਖੂਫੀਆ ਕੈਬਿਨ ਬਣਿਆ ਹੋਇਆ ਸੀ, ਜਿਸ ਨੂੰ ਖੋਲ੍ਹਿਆ ਗਿਆ ਤਾਂ ਉਸ 'ਚੋਂ 110 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਕੈਂਟਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਪੁਲਸ ਰਿਮਾਂਡ 'ਤੇ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਵੱਲੋਂ ਸਾਫ ਤੌਰ 'ਤੇ ਨਿਰਦੇਸ਼ ਹਨ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ 'ਤੇ ਲਾ ਬਖਸ਼ਿਆ ਜਾਵੇ।
ਇਹ ਵੀ ਪੜ੍ਹੋ : ਸਾਵਧਾਨ! ਹਾਲੇ ਟਲਿਆ ਨਹੀਂ ਹੈ ਕੋਰੋਨਾ ਦਾ ਖ਼ਤਰਾ, ਸੂਬੇ ''ਚ ਦੂਜੀ ਲਹਿਰ ਆਉਣ ਦਾ ਖਦਸ਼ਾ
ਦੀਵਾਲੀ ਮੌਕੇ ਗੁਰਦਾਸਪੁਰ 'ਚ ਫਰਨੀਚਰ ਦੀ ਦੁਕਾਨ 'ਤੇ ਲੱਗੀ ਭਿਆਨਕ ਅੱਗ
NEXT STORY