ਬੁਢਲਾਡਾ, (ਬਾਂਸਲ)- ਹਾਥਰਸ ’ਚ ਸਮੂਹਿਕ ਜਬਰ-ਜ਼ਨਾਹ ਪੀੜਤਾ ਦੇ ਚਰਿੱਤਰ ਨੂੰ ਖ਼ਰਾਬ ਕਰਨਾ ਅਤੇ ਅਪਰਾਧ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਉਣਾ ਘਿਨੌਣਾ ਅਪਰਾਧ ਹੈ। ਇਹ ਸ਼ਬਦ ਜ਼ਿਲਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਡਾ. ਮਨੋਜ ਬਾਂਸਲ ਨੇ ਪ੍ਰਗਟ ਕਰਦਿਆਂ ਕਿਹਾ ਕਿ ਇਹ ਦਲਿਤ ਲੜਕੀ ਬਦਨਾਮੀ ਦੀ ਨਹੀਂ ਸਗੋਂ ਨਿਆਂ ਦੀ ਹੱਕਦਾਰ ਹੈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੂਆਣਾ, ਸੂਬਾ ਕਾਂਗਰਸ ਦੇ ਸਕੱਤਰ ਹਰਬੰਸ ਸਿੰਘ ਖਿੱਪਲ, ਅਜਮੇਰ ਸਿੰਘ ਗੁਰਨੇ, ਭੋਲਾ ਸਿੰਘ ਭਾਵਾ, ਰਵੀ ਕੁਮਾਰ, ਅਮਰ ਨਾਥ ਆਦਿ ਹਾਜ਼ਰ ਸਨ। ਇਸ ਮੌਕੇ ਵੱਖਰੇ ਤੌਰ ’ਤੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਘੁਟਾਲੇ ’ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦਿੱਤੇ ਜਾਣ ਦਾ ਸਵਾਗਤ ਕੀਤਾ ਗਿਆ।
ਡਾ. ਮਨਜੀਤ ਸਿੰਘ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਬਣੇ ਡਾਇਰੈਕਟਰ
NEXT STORY