ਜਲੰਧਰ(ਸ਼ਿੰਦਾ)— ਬੀਤੇ ਦਿਨੀਂ ਭੋਗਪੁਰ ਦੇ ਐੱਚ. ਡੀ. ਐੱਫ. ਸੀ. ਬੈਂਕ ਦੀ ਕੈਸ਼ ਵੈਨ ਦੇ ਲੁੱਟ ਦੇ ਮਾਮਲੇ 'ਚ ਇਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਲੰਧਰ ਜੋਨ ਦੇ ਆਈ. ਜੀ. ਪੀ. ਅਰਪਿਤ ਸ਼ੁਕਲਾ ਨੇ ਕਿਹਾ ਕਿ 10 ਨਵੰਬਰ ਨੂੰ ਐੱਚ. ਡੀ. ਐੱਚ. ਸੀ. ਬੈਂਕ ਦੀ ਕੈਸ਼ ਵੈਨ 'ਤੇ 7 ਦੋਸ਼ੀਆਂ ਨੇ ਹਮਲਾ ਕਰਕੇ ਇਕ ਕਰੋੜ 14 ਲੱਖ ਰੁਪਏ ਲੁੱਟੇ ਸਨ। ਇਸ ਮਾਮਲੇ 'ਚ ਪਹਿਲਾਂ 5 ਦੋਸ਼ੀ ਗ੍ਰਿ੍ਰਫਤਾਰ ਹੋ ਚੁੱਕੇ ਹਨ। ਹੁਣ ਪੁਲਸ ਨੇ ਇਕ ਹੋਰ ਦੋਸ਼ੀ ਸੁਖਵਿੰਦਰ ਸਿੰਘ ਨਿੰਮਾ ਨੂੰ ਕਾਬੂ ਕੀਤਾ ਹੈ। ਪੁਲਸ ਨੇ ਦੋਸ਼ੀ ਕੋਲੋਂ 36 ਲੱਖ 25 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਪੁਲਸ ਨੇ ਹੁਣ ਤੱਕ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 97 ਲੱਖ 94 ਹਜ਼ਾਰ 700 ਦੇ ਕਰੀਬ ਰਕਮ ਬਰਾਮਦ ਕਰ ਲਈ ਹੈ। ਇਸ ਦੇ ਨਾਲ ਹੀ ਇਨ੍ਹਾਂ ਦੋਸ਼ੀਆਂ ਦੇ ਕੋਲੋਂ ਪਿਸਤੌਲਾਂ ਸਮੇਤ ਕਈ ਹਥਿਆਰ ਬਰਾਮਦ ਕੀਤੇ ਗਏ ਹਨ।
ਸਿਹਤ ਵਿਭਾਗ ਵਲੋਂ ਦੰਦਾਂ ਦੀ ਸਾਂਭ ਲਈ ਲਗਾਇਆ ਜਾ ਰਿਹਾ ਮੈਡੀਕਲ ਕੈਂਪ
NEXT STORY