ਜਲੰਧਰ (ਜ.ਬ.)-ਇੰਡਸਟਰੀਅਲ ਅਸਟੇਟ ਸਥਿਤ ਸ਼ਮਸ਼ਾਨਘਾਟ ਦੇ ਕਮਰੇ ’ਚੋਂ 21 ਸਾਲਾ ਕਰਨ ਭੱਟੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਪੁਲਸ ਨੇ ਕਥਿਤ ਮੁਲਜ਼ਮ ਰਾਜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਕਰਨ ’ਤੇ ਰਾਜਾ ਨੇ ਮੰਨਿਆ ਕਿ ਕਰਨ ਦੇ ਦਮ ਤੋੜਨ ਤੋਂ ਪਹਿਲਾਂ ਉਹ ਉਸ ਦੇ ਨਾਲ ਸੀ। ਪੁਲਸ ਸੂਤਰਾਂ ਦੀ ਮੰਨੀਏ ਤਾਂ ਰਾਜਾ ਨੇ ਕਬੂਲ ਕੀਤਾ ਹੈ ਕਿ ਉਸ ਅਤੇ ਕਰਨ ਉਰਫ਼ ਨੰਨੂ ਨੇ ਮਿਲ ਕੇ ਨਸ਼ੇ ਦਾ ਸੇਵਨ ਕੀਤਾ ਸੀ। ਨਸ਼ੇ ਦਾ ਸੇਵਨ ਕਰਨ ਤੋਂ ਬਾਅਦ ਕਰਨ ਦੀ ਹਾਲਤ ਵਿਗੜ ਗਈ। ਉਹ ਉਸ ਨੂੰ ਬਾਈਕ ’ਤੇ ਬਿਠਾ ਕੇ ਡਾਕਟਰਾਂ ਕੋਲ ਇਲਾਜ ਲਈ ਲੈ ਕੇ ਗਿਆ ਪਰ ਕਿਸੇ ਨੇ ਉਸ ਦਾ ਇਲਾਜ ਨਹੀਂ ਕੀਤਾ।
ਇਹ ਵੀ ਪੜ੍ਹੋ- XUV ਗੱਡੀ ਤੇ ਸਕੂਟਰੀ ਦੀ ਹੋਈ ਜ਼ਬਰਦਸਤ ਟੱਕਰ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਦਰਦਨਾਕ ਮੌਤ
ਕਾਫ਼ੀ ਦੇਰ ਤੱਕ ਘੁੰਮਦੇ ਰਹਿਣ ਕਾਰਨ ਕਰਨ ਦਾ ਇਕ ਪੈਰ ਸੜਕ ’ਤੇ ਘਿਸੜਦਾ ਰਿਹਾ। ਉਹ ਬੇਹੋਸ਼ ਸੀ। ਇਸ ਦੌਰਾਨ ਉਸ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਕਿ ਕਰਨ ਦੇ ਪੈਰ ’ਤੇ ਸੱਟ ਲੱਗੀ ਹੈ, ਉਸ ਦੇ ਪੱਟੀ ਕਰਵਾਉਣੀ ਹੈ ਪਰ ਮਦਦ ਲਈ ਕੋਈ ਰਸਤਾ ਨਹੀਂ ਖੁੱਲ੍ਹ ਸਕਿਆ ਤਾਂ ਉਹ ਕਰਨ ਨੂੰ ਸ਼ਮਸ਼ਾਨਘਾਟ ਦੇ ਕਮਰੇ ’ਚ ਲੈ ਗਿਆ ਅਤੇ ਉਸ ਨੂੰ ਉਥੇ ਛੱਡ ਕੇ ਖ਼ੁਦ ਚਲਾ ਗਿਆ। ਉਸ ਨੇ ਨਸ਼ੇ ਦੀ ਗੱਲ ਵੀ ਦੋਸਤ ਨੂੰ ਨਹੀਂ ਦੱਸੀ ਸੀ। ਰਾਜਾ ਨੇ ਦੱਸਿਆ ਕਿ ਜਦੋਂ ਉਹ ਕਰਨ ਨੂੰ ਛੱਡ ਕੇ ਭੱਜਿਆ, ਉਸ ਦੇ ਸਾਹ ਚੱਲ ਰਹੇ ਸਨ। ਇਸ ਤੋਂ ਬਾਅਦ ਉਸ ਨੇ ਫੋਨ ਬੰਦ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਗਾਇਬ ਰਹਿਣ ਤੋਂ ਬਾਅਦ ਸੰਤੋਖਪੁਰਾ ਦੇ ਲੋਕਾਂ ਨੇ ਰਾਜਾ ਨੂੰ ਇਲਾਕੇ ’ਚ ਘੁੰਮਦੇ ਵੇਖਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਰਾਜਾ ਨੂੰ ਹਿਰਾਸਤ ’ਚ ਲੈ ਲਿਆ। ਹੁਣ ਪੁਲਸ ਵੱਲੋਂ ਕਰਨ ਦੇ ਨਸ਼ਾ ਲੈਣ ਦੀ ਗੱਲ ਨੂੰ ਕਰਾਸ ਚੈੱਕ ਕੀਤਾ ਜਾਵੇਗਾ। ਕਾਰਨ ਇਹ ਹੈ ਕਿ ਕਰਨ ਦੇ ਜਾਣਕਾਰ ਇਹ ਕਹਿ ਚੁੱਕੇ ਹਨ ਕਿ ਉਹ ਨਸ਼ਾ ਨਹੀਂ ਕਰਦਾ ਸੀ। ਅਜਿਹੀ ਹਾਲਤ ਵਿਚ ਪੁਲਸ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ, ਜਿਸ ਤੋਂ ਪਤਾ ਲੱਗੇਗਾ ਕਿ ਰਾਜਾ ਝੂਠ ਬੋਲ ਰਿਹਾ ਹੈ ਜਾਂ ਸੱਚ।
ਦੂਜੇ ਪਾਸੇ ਕਰਨ ਦੇ ਪਰਿਵਾਰਕ ਮੈਂਬਰ ਰਾਜਾ ’ਤੇ ਕਰਨ ਦਾ ਕਤਲ ਕਰਨ ਦੇ ਦੋਸ਼ ਲਾ ਰਹੇ ਹਨ। ਪੁਲਸ ਦੇਰ ਰਾਤ ਰਾਜਾ ਦੀ ਗ੍ਰਿਫ਼ਤਾਰੀ ਵਿਖਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਾ ਨਾਂ ਦੇ ਨੌਜਵਾਨ ’ਤੇ ਭੋਗਪੁਰ ਵਿਚ ਸਨੈਚਿੰਗ ਦਾ ਕੇਸ ਦਰਜ ਹੈ। ਰਾਜਾ ਅਨੁਸਾਰ ਜੇਕਰ ਉਹ ਕਰਨ ਨੂੰ ਡਾਕਟਰਾਂ ਕੋਲ ਲੈ ਕੇ ਗਿਆ ਸੀ ਤਾਂ ਕਿਸੇ ਵੀ ਡਾਕਟਰ ਨੇ ਉਸ ਦਾ ਇਲਾਜ ਕੀਤਾ ਹੁੰਦਾ ਜਾਂ ਫਿਰ ਨੂੰ ਪੁਲਸ ਨੂੰ ਸੂਚਨਾ ਦਿੱਤੀ ਹੁੰਦੀ ਤਾਂ ਕਰਨ ਦੀ ਜਾਨ ਬਚਾਈ ਜਾ ਸਕਦੀ ਸੀ।
ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਵੋਟਾਂ ਤੋਂ ਅਗਲੇ ਹੀ ਦਿਨ ਸ਼ੀਤਲ ਅੰਗੁਰਾਲ ਦਾ ਯੂ-ਟਰਨ, ਅਸਤੀਫ਼ਾ ਲੈ ਲਿਆ ਵਾਪਸ
ਦੱਸਣਯੋਗ ਹੈ ਕਿ 31 ਮਈ ਨੂੰ ਦੁਰਗਾ ਕਾਲੋਨੀ ਸੰਤੋਖਪੁਰਾ ਦੇ ਰਹਿਣ ਵਾਲੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਕਰਨ ਉਰਫ਼ ਨੰਨੂ ਭੱਟੀ ਪੁੱਤਰ ਅਸ਼ੋਕ ਭੱਟੀ ਦੀ ਲਾਸ਼ ਇੰਡਸਟਰੀਅਲ ਅਸਟੇਟ ਸਥਿਤ ਸ਼ਮਸ਼ਾਨਘਾਟ ਦੇ ਕਮਰੇ ’ਚੋਂ ਮਿਲੀ ਸੀ। ਕਰਨ ਦੇ ਇਕ ਪੈਰ ਦੀ ਜੁੱਤੀ ਪੰਜੇ ਤੋਂ ਫਟੀ ਹੋਈ ਸੀ ਅਤੇ ਉਂਗਲਾਂ ਵੀ ਨੁਕਸਾਨੀਆਂ ਮਿਲੀਆਂ ਸਨ। ਕਰਨ ਦੀ ਭੈਣ ਅਤੇ ਮਾਂ ਵਿਦੇਸ਼ ’ਚ ਹਨ, ਜਦਕਿ ਜਿਉਂ ਹੀ ਪੁਲਸ ਨੇ ਉਸ ਦੇ ਘਰ ਸੂਚਨਾ ਦਿੱਤੀ ਤਾਂ ਪਤਾ ਲੱਗਾ ਕਿ ਕਰਨ ਨੂੰ ਘਰੋਂ ਬੁਲਾ ਕੇ ਰਾਜਾ ਆਪਣੇ ਨਾਲ ਲੈ ਗਿਆ ਸੀ, ਜੋ ਰਾਤ ਤੋਂ ਹੀ ਗਾਇਬ ਸੀ। ਕਰਨ ਦੀ ਮਾਂ ਵੀ ਵਿਦੇਸ਼ ਤੋਂ ਪਰਤ ਚੁੱਕੀ ਹੈ ਅਤੇ ਰਾਜਾ ’ਤੇ ਕਤਲ ਦੇ ਦੋਸ਼ ਲੱਗ ਰਹੇ ਹਨ। ਫਿਲਹਾਲ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਜਿਸ ਵਿਅਕਤੀ ਦੀ ਲਾਸ਼ ਖਾਲੀ ਪਲਾਟ ’ਚੋਂ ਮਿਲੀ, ਉਸ ਦਾ ਵੀ ਜਾਣਕਾਰ ਨਿਕਲਿਆ ਰਾਜਾ
ਸੂਤਰਾਂ ਦੀ ਮੰਨੀਏ ਤਾਂ ਰਾਜਾ ਨਾਂ ਦਾ ਮੁਲਜ਼ਮ ਕਮਲਜੀਤ ਉਰਫ਼ ਅਜੈ ਦਾ ਵੀ ਜਾਣਕਾਰ ਨਿਕਲਿਆ ਹੈ। ਜਿਉਂ ਹੀ ਅਜੈ ਦੇ ਰਿਸ਼ਤੇਦਾਰ ਥਾਣਾ ਨੰਬਰ 8 ਪਹੁੰਚੇ ਤਾਂ ਉਨ੍ਹਾਂ ਰਾਜਾ ਨੂੰ ਦੇਖ ਲਿਆ। ਉਹ ਪੁਲਸ ਨੂੰ ਕਹਿਣ ਲੱਗੇ ਕਿ ਇਹ ਵੀ ਅਜੈ ਦੇ ਨਾਲ ਹੁੰਦਾ ਸੀ। ਪੁਲਸ ਨੇ ਪੁੱਛਿਆ ਤਾਂ ਰਾਜਾ ਨੇ ਦੱਸਿਆ ਕਿ ਉਹ ਅਜੈ ਨੂੰ ਜਾਣਦਾ ਸੀ। ਸਾਫ ਹੈ ਕਿ ਦੋਵੇਂ ਨਸ਼ਾ ਕਰਦੇ ਸਨ, ਜਿਸ ਕਾਰਨ ਉਹ ਇਕ-ਦੂਜੇ ਨੂੰ ਜਾਣਦੇ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਕਬੱਡੀ ਜਗਤ 'ਚ ਛਾਈ ਸੋਗ ਦੀ ਲਹਿਰ, ਇਸ ਮਸ਼ਹੂਰ ਖ਼ਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਾਦਸਿਆਂ ਤੋਂ ਬਾਅਦ ਵੀ ਨਹੀਂ ਜਾਗਿਆ ਰੇਲਵੇ ਪ੍ਰਸ਼ਾਸਨ, ਹਾਦਸੇ ਵਾਲੇ ਟਰੈਕ ’ਤੇ 3 ਦਿਨ ਪਹਿਲਾਂ ਵੀ ਹੋਈ ਸੀ ਡੀਰੇਲਮੈਂਟ
NEXT STORY