ਚੰਡੀਗੜ੍ਹ (ਪਾਲ) : ਪੂਰੇ ਨਾਰਥ ਜ਼ੋਨ 'ਚ ਇਸ ਸਮੇਂ ਗਰਮੀ ਦਾ ਕਹਿਰ ਜਾਰੀ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਦਰਜ ਕੀਤਾ ਗਿਆ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ। ਉੱਥੇ ਹੀ ਘੱਟ ਤੋਂ ਘੱਟ ਤਾਪਮਾਨ 25.2 ਡਿਗਰੀ ਰਿਹਾ। ਹਾਲਾਂਕਿ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ 'ਚ ਹੀ 43.2 ਵੱਧ ਤੋਂ ਵੱਧ ਤਾਪਮਾਨ ਦਾ ਰਿਕਾਰਡ ਰਿਹਾ ਸੀ। ਮੌਸਮ ਵਿਭਾਗ ਦੇ ਚੰਡੀਗੜ੍ਹ ਸੈਂਟਰ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਆਉਣ ਵਾਲੇ ਦਿਨਾਂ 'ਚ ਪਾਰਾ ਹੋਰ ਵਧਣ ਦੇ ਆਸਾਰ ਹਨ ਅਤੇ ਇਹ 45 ਡਿਗਰੀ ਸੈਲਸੀਅਸ ਦੇ ਪਾਰ ਵੀ ਜਾ ਸਕਦਾ ਹੈ।
ਇਹ ਵੀ ਪੜ੍ਹੋ ► ਗਰਮੀ ਨਾਲ ਹਾਲੋ-ਬੇਹਾਲ ਹੋਏ ਪੰਜਾਬ ਵਾਸੀਆਂ ਨੂੰ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਸੁਣਾਈ ਚੰਗੀ ਖਬਰ
ਸਿਹਤ ਵਿਭਾਗ ਨੇ ਐਡਵਾਇਜ਼ਰੀ ਕੀਤੀ ਜਾਰੀ
ਪਿਛਲੇ ਕਈ ਦਿਨਾਂ ਤੋਂ ਵਧ ਰਹੀ ਗਰਮੀ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਐਡਵਾਇਜ਼ਰੀ ਵੀ ਜਾਰੀ ਕਰ ਦਿੱਤੀ ਹੈ। ਕਿਹਾ ਗਿਆ ਹੈ ਕਿ ਜਿੰਨਾਂ ਹੋ ਸਕੇ, ਓਨਾ ਘਰ 'ਚ ਰਹੋ। ਧੁੱਪ 'ਚ ਜਿੰਨਾ ਹੋ ਸਕੇ ਨਿਕਲਣ ਤੋਂ ਬਚੋ ਖਾਸ ਕਰਕੇ ਬੱਚੇ ਅਤੇ ਬਜ਼ੁਰਗ। ਨਾਲ ਹੀ ਕਾਟਨ ਦੇ ਕੱਪੜੇ ਪਹਿਨੋ। ਵਧ ਤੋਂ ਵਧ ਪਾਣੀ ਪੀਓ ਤਾਂ ਜੋ ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ।
28 ਮਈ ਤੋਂ ਬਾਅਦ ਆਵੇਗਾ ਬਦਲਾਅ
ਹਾਲਾਂਕਿ ਰਾਹਤ ਦੀ ਖ਼ਬਰ ਹੈ ਕਿ 28 ਮਈ ਤੋਂ ਬਾਅਦ ਮੌਸਮ 'ਚ ਬਦਲਾਅ ਆਵੇਗਾ। 28 ਮਈ ਤੋਂ 31 ਮਈ ਤੱਕ ਚਾਰ ਦਿਨ 'ਚ ਮੌਸਮ 'ਚ ਤਬਦੀਲੀ ਹੋਵੇਗੀ ਅਤੇ ਵੈਸਟਰਨ ਡਿਸਟਰਬੈਂਸ ਦੇ ਅਸਰ ਨਾਲ ਹਨ੍ਹੇਰੀ ਚੱਲੇਗੀ ਅਤੇ ਮੀਂਹ ਪਵੇਗਾ। ਇਸ ਦੌਰਾਨ ਗਰਮੀ ਤੋਂ ਕੁਝ ਰਾਹਤ ਮਿਲੇਗੀ। ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਸਰਗਰਮ ਨਹੀਂ ਹਨ, ਜਿਸ ਕਾਰਣ ਗਰਮੀ ਵਧ ਰਹੀ ਹੈ।
1 ਜੂਨ ਤੋਂ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ
ਪੱਛਮੀ ਪੌਣਾਂ ਕਾਰਣ ਕਈ ਸ਼ਹਿਰਾਂ 'ਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ਨਾਲ ਹਵਾ ਚੱਲੇਗੀ। ਕਿਤੇ-ਕਿਤੇ ਗਰਜ ਦੇ ਨਾਲ ਬੁਛਾੜਾਂ ਪੈਣਗੀਆਂ, ਜਿਸ ਨਾਲ ਤਾਪਮਾਨ ਘੱਟ ਹੋਵੇਗਾ ਪਰ 1 ਜੂਨ ਤੋਂ ਬਾਅਦ ਤਾਪਮਾਨ ਫੇਰ ਵਧੇਗਾ ਅਤੇ ਲੂ ਚੱਲੇਗੀ।
ਤਰਨਤਾਰਨ : ਭਾਰਤ-ਪਾਕਿ ਸਰਹੱਦ ਨੇੜਿਓਂ 2 ਕਿਲੋ 20 ਗ੍ਰਾਮ ਹੈਰੋਇਨ ਸਮੇਤ ਅਫੀਮ ਬਰਾਮਦ
NEXT STORY