ਫਗਵਾੜਾ,(ਹਰਜੋਤ): ਸਿਹਤ ਵਿਭਾਗ ਪੰਜਾਬ ਵਲੋਂ 23 ਸੀਨੀਅਰ ਮੈਡੀਕਲ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਪੰਜਾਬ ਨੇ 23 ਸੀਨੀਅਰ ਮੈਡੀਕਲ ਅਫ਼ਸਰਾ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਕ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਵਿਭਾਗ ਦੇ ਸਕੱਤਰ ਸਤੀਸ਼ ਚੰਦਰਾ ਵਲੋਂ ਜਾਰੀ ਕੀਤੇ ਗਏ ਹੁਕਮਾ ਮੁਤਾਬਕ ਡਾ. ਜਤਿੰਦਰ ਕੁਮਾਰ ਕਾਂਸਲ ਨੂੰ ਭਦੋੜ ਤੋਂ ਸਿਵਲ ਹਸਪਤਾਲ ਬਰਨਾਲਾ, ਡਾ. ਪ੍ਰਿੰਸ ਸੋਢੀ ਨੂੰ ਕੋੜੀ ਤੋਂ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ, ਡਾ. ਅਵਿਨਾਸ਼ ਜਿੰਦਲ ਨੂੰ ਸਿਵਲ ਹਸਪਤਾਲ ਸਮਰਾਲਾ ਤੋਂ ਸਿਵਲ ਹਸਪਤਾਲ ਲੁਧਿਆਣਾ, ਡਾ. ਗੀਤਾ ਨੂੰ ਲੁਧਿਆਣਾ ਤੋਂ ਸਮਰਾਲਾ, ਡਾ. ਕਿਰਨ ਆਹਲੂਵਾਲੀਆ ਨੂੰ ਬਾਂਘਾ ਪੁਰਾਣਾ ਤੋਂ ਲੁਧਿਆਣਾ, ਡਾ. ਚਰਨਜੀਤ ਸਿੰਘ ਨੂੰ ਲੁਧਿਆਣਾ ਤੋਂ ਬਾਂਘਾ ਪੁਰਾਣਾ, ਡਾ. ਗੁਰਿੰਦਰਪਾਲ ਜਗਤ ਨੂੰ ਅੱਪਰਾ ਤੋਂ ਮਾਹਿਤਪੁਰ, ਡਾ. ਦਵਿੰਦਰ ਸਿੰਘ ਨੂੰ ਢੁਡੀਕੇ ਮੋਗਾ ਤੋਂ ਅੱਪਰਾ, ਡਾ. ਸੁਖਮਿੰਦਰ ਸਿੰਘ ਨੂੰ ਪਟਿਆਲਾ ਤੋਂ ਦਫ਼ਤਰ ਸਿਵਲ ਸਰਜਨ ਪਟਿਆਲਾ, ਡਾ. ਜਸਬੀਰ ਸਿੰਘ ਔਲਖ ਨੂੰ ਬਰਨਾਲਾ ਤੋਂ ਤੱਪਾ, ਡਾ. ਸੰਗੀਤਾ ਸਿੰਘ ਨੂੰ ਮੰਡੀਗੋਬਿੰਦਗੜ੍ਹ ਤੋਂ ਲੁਧਿਆਣਾ, ਡਾ. ਬਲਜੀਤ ਕੌਰ ਨੂੰ ਸੁਨਾਮ ਤੋਂ ਬਾਦਸ਼ਾਹਪੁਰ ਪਟਿਆਲਾ, ਡਾ. ਤਵਿੰਦਰ ਸਿੰਘ ਸੇਠੀ ਨੂੰ ਮਹਿਤਾ ਅੰਮ੍ਰਿਤਸਰ ਤੋਂ ਅੰਮ੍ਰਿਤਸਰ, ਡਾ. ਸੁਖਪਾਲ ਸਿੰਘ ਨੂੰ ਅੰਮ੍ਰਿਤਸਰ ਤੋਂ ਮਹਿਤਾ, ਡਾ. ਰੰਜਨ ਸ਼ਰਮਾ ਨੂੰ ਪਟਿਆਲਾ ਤੋਂ ਕੋਲੀ, ਡਾ. ਜਗਦੀਸ਼ ਗਿੱਲ ਨੂੰ ਸੰਗਰੂਰ ਤੋਂ ਰੂਪਨਗਰ, ਡਾ. ਰੇਖਾ ਘਈ ਨੂੰ ਪੱਟੀ ਤਰਨ ਤਾਰਨ ਤੋਂ ਪਠਾਨਕੋਟ, ਡਾ. ਪਰਦੀਪ ਅਗਰਵਾਲ ਨੂੰ ਫ਼ਿਰੋਜਪੁਰ ਤੋਂ ਸੰਗਰੂਰ, ਡਾ. ਸਾਰੀਕਾ ਦੁੱਗਲ ਨੂੰ ਫ਼ਿਰੋਜਪੁਰ ਤੋਂ ਕਪੂਰਥਲਾ, ਡਾ. ਅਦਿੱਤਿਆ ਸਲਾਰੀਆ ਨੂੰ ਪਠਾਨਕੋਟ ਤੋਂ ਬਰਨਾਲਾ, ਡਾ. ਬਲਵਿੰਦਰ ਸਿੰਘ ਨੂੰ ਧਿਆਨਪੁਰ ਤੋਂ ਜਲੰਧਰ, ਡਾ. ਰਮਨ ਸ਼ਰਮਾ ਨੂੰ ਜਲੰਧਰ ਤੋਂ ਪਠਾਨਕੋਟ, ਡਾ. ਨੀਲਮ ਭਾਟੀਆ ਨੂੰ ਮਾਨਸਾ ਤੋਂ ਢੁਡੀਕੇ ਲਗਾਇਆ ਗਿਆ ਹੈ।
ਮੋਦੀ ਸਰਕਾਰ ਦਾ ਬਜਟ ਕਿਸਾਨਾਂ ਲਈ ਨਿਰਾਸ਼ਾਜਨਕ : ਲੱਖੋਵਾਲ
NEXT STORY