ਜੈਤੋ (ਸਤਵਿੰਦਰ) - 3 ਦਿਨ ਪਹਿਲਾਂ ਦੁਬਈ ਤੋਂ ਵਾਪਸ ਜੈਤੋ ਪਰਤੇ ਇਕ ਵਿਅਕਤੀ ਦੀ ਸੂਚਨਾ ਮਿਲਦੇ ਸਾਰ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ। ਦੁਬਈ ਤੋਂ ਆਏ ਵਿਅਕਤੀ ਦੀ ਸੂਚਨਾ ਮਿਲਦੇ ਸਾਰ ਡਾ. ਪੁਨੀਤ ਕੌਰ ਸਿਹਤ ਵਿਭਾਗ ਦੀ ਪੂਰੀ ਟੀਮ ਅਤੇ ਪੁਲਸ ਪਾਰਟੀ ਵਿਦੇਸ਼ ਤੋਂ ਪਰਤੇ ਵਿਅਕਤੀ ਦੇ ਘਰ ਜਾਂਚ ਕਰਨ ਲਈ ਪਹੁੰਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਬਠਿੰਡਾ ਰੋਡ ਨੇੜੇ ਗੋਰੇ ਕਾਲੇ ਦਾ ਆਰਾ ਦੇ ਨਜ਼ਦੀਕ ਰਹਿਣ ਵਾਲੇ ਵਿੱਕੀ ਕੁਮਾਰ ਪੁੱਤਰ ਤੁਲਸੀ ਰਾਮ ਨੇ ਬੀਤੀ 5 ਮਾਰਚ ਨੂੰ ਭਾਰਤ ਦੇ ਮੁੰਬਈ ਸਥਿਤ ਏਅਰਪੋਰਟ ’ਤੇ ਲੈਂਡ ਕੀਤਾ ਸੀ, ਉਪਰੰਤ ਕੁਝ ਦਿਨ ਮੁੰਬਈ ਘੁੰਮਣ ਮਗਰੋਂ 19 ਮਾਰਚ ਨੂੰ ਜੈਤੋ ਆਪਣੇ ਘਰ ਪੁੱਜਾ ਸੀ।
ਡਾ. ਪੁਨੀਤ ਕੌਰ ਨੇ ਮੁੱਢਲੀ ਜਾਂਚ ਪੜਤਾਲ ਵਿਚ ਇਹ ਪਾਇਆ ਕਿ ਬਾਹਰੋਂ ਆਇਆ ਵਿਅਕਤੀ 14 ਦਿਨਾਂ ਦਾ ਸਮਾਂ ਲੰਘਾ ਚੁੱਕਾ ਹੈ ਅਤੇ ਕੋਰੋਨਾ ਵਾਇਰਸ ਦਾ ਕੋਈ ਲੱਛਣ ਸਾਹਮਣੇ ਨਹੀਂ ਆਇਆ ਹੈ। ਫ਼ਿਰ ਵੀ ਵਿਅਕਤੀ ਨੂੰ ਅਹਿਤਿਆਤ ਦੇ ਤੌਰ ’ਤੇ ਦੋ ਹਫ਼ਤੇ ਘਰ ਵਿਚ ਰਹਿਣ ਲਈ ਕਿਹਾ ਗਿਆ ਹੈ। ਡਾ. ਪੁਨੀਤ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਸਮੇਂ-ਸਮੇਂ ’ਤੇ ਇਸ ਦੀ ਜਾਂਚ ਕਰਦੀ ਰਹੇਗੀ ਅਤੇ ਉਸ ਦੇ ਘਰ ਅੱਗੇ ਪੋਸਟਰ ਲਗਾ ਦਿੱਤਾ ਜਾਵੇਗਾ।
ਕੀ ਕਹਿੰਦੇ ਹਨ ਐੱਸ. ਐੱਮ. ਓ.
ਇਸ ਸਾਰੇ ਮਾਮਲੇ ਬਾਰੇ ਜਦ ਡਾ ਕੀਮਤੀ ਲਾਲ ਐੱਸ. ਐੱਮ. ਓ .ਜੈਤੋ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਵਾਪਤ ਆਇਆ ਵਿਅਕਤੀ ਖਤਰੇ ਤੋਂ ਬਾਹਰ ਹੈ। ਉਸ ਨੇ 14 ਦਿਨਾਂ ਦਾ ਖਤਰੇ ਵਾਲਾ ਸਮਾਂ ਲੰਘਾ ਲਿਆ ਹੈ। ਅਗਲੇ 14 ਦਿਨਾਂ ਲਈ ਉਸ ਦੀ ਜਾਂਚ ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾਵੇਗੀ।
ਐੱਮ.ਐੱਲ.ਏ. ਲੱਖਾ ਪਾਇਲ ਨੇ ਕੀਤਾ ਵੱਡਾ ਐਲਾਨ, ਘਰਾਂ 'ਚ ਦੇਣਗੇ ਜ਼ਰੂਰਤਮੰਦਾਂ ਨੂੰ ਰਾਸ਼ਨ
NEXT STORY