ਅਬੋਹਰ(ਸੁਨੀਲ, ਰਹੇਜਾ)—ਲੋਕਾਂ ਨੂੰ ਬਿਹਤਰ ਖਾਣ ਵਾਲੀਆਂ ਚੀਜ਼ਾਂ ਉਪਲਬਧ ਕਰਵਾਉਣ ਲਈ ਸਾਰੇ ਰੇਹੜੀ ਚਾਲਕ ਜਿਵੇਂ ਫਲ ਤੇ ਸਬਜ਼ੀ ਵਿਕ੍ਰੇਤਾ ਘਟੀਆ ਕੁਆਲਟੀ ਦੇ ਫਲਾਂ ਤੇ ਸਬਜ਼ੀਆਂ ਦੀ ਵਿਕਰੀ ਨਾ ਕਰਨ ਤੇ ਸਾਫ-ਸੁਥਰੇ ਸਥਾਨਾਂ 'ਤੇ ਰੇਹੜੀਆਂ ਲਾਉਣ। ਇਹ ਹਦਾਇਤ ਉਪਮੰਡਲ ਅਧਿਕਾਰੀ ਮੈਡਮ ਪੂਨਮ ਸਿੰਘ ਨੇ ਬੀਤੇ ਦਿਨੀਂ ਆਪਣੇ ਦੌਰੇ ਦੌਰਾਨ ਬਾਜ਼ਾਰ ਨੰ. 12 ਵਿਚ ਗੰਦੇ ਪਾਣੀ ਦੇ ਨੇੜੇ ਰੇਹੜੀ ਲਾ ਕੇ ਫਲ ਵੇਚ ਰਹੇ ਰੇਹੜੀ ਚਾਲਕ ਨੂੰ ਆਦੇਸ਼ ਦਿੰਦਿਆਂ ਕਹੀ। ਉਪਮੰਡਲ ਅਧਿਕਾਰੀ ਪੂਨਮ ਸਿੰਘ ਨੇ ਉਕਤ ਰੇਹੜੀ ਚਾਲਕ ਨੂੰ ਫਟਕਾਰਦੇ ਹੋਏ ਕਿਹਾ ਕਿ ਗੰਦੇ ਪਾਣੀ ਦੇ ਨੇੜੇ ਫਲ-ਸਬਜ਼ੀ ਵੇਚਣ ਨਾਲ ਉਨ੍ਹਾਂ 'ਤੇ ਗੰਦੀਆਂ ਮੱਖੀਆਂ ਤੇ ਮੱਛਰ ਮੰਡਰਾਉਂਦੇ ਹਨ, ਜਿਸ ਨਾਲ ਅਨੇਕਾਂ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਨੇ ਸ਼ਹਿਰ ਦੇ ਹੋਰ ਫਲ ਅਤੇ ਸਬਜ਼ੀ ਵਿਕ੍ਰੇਤਾਵਾਂ ਨੂੰ ਵੀ ਆਦੇਸ਼ ਦਿੱਤੇ ਹਨ ਕਿ ਸਿਹਤ ਦੇ ਮਾਮਲੇ ਵਿਚ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ। ਉਪਮੰਡਲ ਅਧਿਕਾਰੀ ਨੇ ਇਸ ਸੰਬੰਧੀ ਨਗਰ ਕੌਂਸਲ ਅਧਿਕਾਰੀਆਂ ਨੂੰ ਸ਼ਹਿਰ ਵਿਚ ਸਾਫ-ਸਫਾਈ ਰੱਖਣ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦੁਕਾਨਾਂ ਤੇ ਰੇਹੜੀਆਂ ਦੀ ਜਾਂਚ ਕਰਨ ਦੇ ਲਿਖਤੀ ਨਿਰਦੇਸ਼ ਜਾਰੀ ਕੀਤੇ ਹਨ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
NEXT STORY