ਕਪੂਰਥਲਾ, (ਗੁਰਵਿੰਦਰ ਕੌਰ, ਮਲਹੋਤਰਾ)- ਮਿਸ਼ਨ 'ਤੰਦਰੁਸਤ ਪੰਜਾਬ' ਦੇ ਤਹਿਤ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਤੇ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਪੂਰਥਲਾ, ਫਗਵਾੜਾ ਤੇ ਬੇਗੋਵਾਲ ਦੇ 14 ਮੈਡੀਕਲ ਸਟੋਰਾਂ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਇਸ ਟੀਮ 'ਚ ਡਰੱਗ ਕੰਟਰੋਲ ਅਫਸਰ ਅਮਰਜੀਤ ਸਿੰਘ, ਕਮਲ ਕੰਬੋਜ, ਅਨੁਪਮਾ ਕਾਲੀਆ, ਸੰਦੀਪ ਕੌਸ਼ਿਕ, ਸੁਖਦੇਵ ਕੁਮਾਰ ਨਾਇਬ ਤਹਸੀਲਦਾਰ ਕਪੂਰਥਲਾ, ਸਵਪਨਦੀਪ ਕੌਰ ਨਾਇਬ ਤਹਸੀਲਦਾਰ ਫਗਵਾੜਾ, ਮਨਜੀਤ ਸਿੰਘ ਨਾਇਬ ਤਹਸੀਲਦਾਰ ਭੁਲੱਥ ਸ਼ਾਮਲ ਸਨ।
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ 14 ਮੈਡੀਕਲ ਸਟੋਰਾਂ 'ਤੇ ਛਾਪੇਮਾਰੀ ਕੀਤੀ ਗਈ, ਜਿਨ੍ਹਾਂ ਵਿਚੋਂ 10 ਮੈਡੀਕਲ ਸਟੋਰਾਂ ਵਿਚ ਡਰੱਗ ਐਂਡ ਕਾਸਮੈਟਿਕ ਐਕਟ ਦੇ ਤਹਿਤ ਰਿਕਾਰਡ ਸਮੇਤ ਹੋਰ ਖਾਮੀਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਉਕਤ ਖਾਮੀਆਂ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਤੇ ਉਸ ਆਧਾਰ ਤੇ ਮੈਡੀਕਲ ਸਟੋਰਾਂ ਨੂੰ 'ਸ਼ੋ ਕਾਜ' ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲੇ ਵਿਚ ਕਿਸੇ ਵੀ ਮੈਡੀਕਲ ਸਟੋਰ ਨੂੰ ਡਰੱਗ ਐਂਡ ਕਾਸਮੈਟਿਕ ਐਕਟ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਡਰੱਗ ਕੰਟਰੋਲ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਇਸ ਤਰ੍ਹਾਂ ਦੀਆਂ ਛਾਪੇ ਮਾਰੀਆਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ 14 ਮੈਡੀਕਲ ਸਟੋਰਾਂ ਵਿਚੋਂ 4 ਮੈਡੀਕਲ ਸਟੋਰਾਂ ਦਾ ਰਿਕਾਰਡ ਸਹੀ ਪਾਇਆ ਗਿਆ ਹੈ।
ਮਿਊਂਸੀਪਲ ਕਰਮਚਾਰੀਆਂ ਦਾ ਸੰਘਰਸ਼ ਦੂਸਰੇ ਦਿਨ 'ਚ ਦਾਖਲ
NEXT STORY