ਮਲੋਟ, (ਜੁਨੇਜਾ)- ਸੂਬਾ ਸਰਕਾਰ ਵੱਲੋਂ ਚਲਾਏ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਹੁਲਾਰਾ ਦੇਣ ਲਈ ਸਿਹਤ ਵਿਭਾਗ ਦੇ ਕਮਿਸ਼ਨਰ ਫੂਡ ਅਤੇ ਡਰੱਗਜ਼ ਦੇ ਨਿਰਦੇਸ਼ਾਂ ’ਤੇ ਸਹਾਇਕ ਫੂਡ ਕਮਿਸ਼ਨਰ ਕੰਵਲਪ੍ਰੀਤ ਸਿੰਘ ਦੀ ਅਗਵਾਈ ਹੇਠ ਦੁੱਧ ਨਾਲ ਬਣੇ ਪਦਾਰਥਾਂ ਦੇ ਸੈਂਪਲ ਭਰੇ ਜਾ ਰਹੇ ਹਨ।
ਇਸ ਸਬੰਧੀ ਡਾ. ਤਰੁਣ ਬਾਂਸਲ ਫੂਡ ਸੇਫਟੀ ਅਧਿਕਾਰੀ ਨੇ ਦੱਸਿਆ ਕਿ ਉਕਤ ਮਿਸ਼ਨ ਤਹਿਤ ਮੁਹਿੰਮ ਜਾਰੀ ਹੈ ਤਾਂ ਜੋ ਲੋਕਾਂ ਨੂੰ ਖਾਣ-ਪੀਣ ਵਾਲੀਆਂ ਮਿਲਾਵਟ ਰਹਿਤ ਚੀਜ਼ਾਂ ਮਿਲ ਸਕਣ, ਜਿਸ ਕਰ ਕੇ ਦੁੱਧ, ਪਨੀਰ, ਦਹੀਂ, ਖੋਆ, ਘਿਉ ਸਮੇਤ ਹੋਰ ਖਾਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ ਜਾ ਰਹੇ ਹਨ। ਵਿਭਾਗ ਵੱਲੋਂ ਪਿਛਲੇ 3 ਦਿਨਾਂ ਵਿਚ ਖਾਧ-ਪਦਾਰਥਾਂ ਦੇ 17 ਸੈਂਪਲ ਭਰੇ ਗਏ ਹਨ। ਅੱਜ ਐਤਵਾਰ ਦੇ ਬਾਵਜੂਦ ਵਿਭਾਗ ਦੀਆਂ ਟੀਮਾਂ ਨੇ ਮਲੋਟ ਵਿਖੇ ਖੋਏ ਦੇ ਸੈਂਪਲ ਭਰੇ ਹਨ ਅਤੇ ਭਰੇ ਹੋਏ ਸੈਂਪਲ ਜਾਂਚ ਲਈ ਅੱਗੇ ਲੈਬਾਰਟਰੀ ਭੇਜ ਦਿੱਤੇ ਹਨ। ਇਸ ਦੌਰਾਨ ਉਕਤ ਅਧਿਕਾਰੀਆਂ ਤੋਂ ਇਲਾਵਾ ਮੁਲਾਜ਼ਮ ਚਰਨਦਾਸ, ਹਰਜੀਤ ਸਿੰਘ ਅਤੇ ਤਰਸੇਮ ਸਿੰਘ ਵੀ ਹਾਜ਼ਰ ਸਨ।
ਦਾਨੇਵਾਲਾ ਵਾਸੀਆਂ ਵੱਲੋਂ ਕਣਕ ਨਾ ਮਿਲਣ ਕਾਰਨ ਫੂਡ ਸਪਲਾਈ ਦਫਤਰ ਅੱਗੇ ਧਰਨਾ
NEXT STORY