ਚੰਡੀਗੜ੍ਹ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਿਰਦੇਸ਼ਾਂ ਤਹਿਤ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖ਼ੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਵਲੋਂ ਮਿਲਾਵਟੀ ਖਾਧ-ਪਦਾਰਥਾਂ ਦੀ ਜਾਂਚ ਸਬੰਧੀ ਵਿਸ਼ੇਸ਼
ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਬਿਜਲੀ ਮਹਿਕਮੇ ਦਾ ਕਮਾਲ: 1254 ਯੂਨਿਟਾਂ ਦਾ ਬਿੱਲ 91 ਲੱਖ ਰੁਪਏ; ਖਪਤਕਾਰ ਨੂੰ ਕਰੋੜਪਤੀ ਬਣਨ ਦੀ ਖ਼ੁਸ਼ੀ
ਮੰਤਰੀ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿਚ ਲੋਕਾਂ ਵਲੋਂ ਮਿਠਾਈਆਂ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਸਾਡੇ ਦੇਸ਼ ਵਿਚ ਖੁਸ਼ੀ ਅਤੇ ਪਿਆਰ ਸਾਂਝਾ ਕਰਨ ਲਈ ਮਠਿਆਈਆਂ ਦੇਣ-ਲੈਣ ਦਾ ਰਿਵਾਜ਼ ਹੈ। ਲੋਕ ਪਹਿਲਾਂ ਹੀ ਕੋਵਿਡ-19 ਦੇ ਸੰਕਟਕਾਲੀ ਦੌਰ 'ਚੋਂ ਲੰਘ ਰਹੇ ਹਨ। ਇਸ ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਸਰਕਾਰ ਨੇ ਬਾਜ਼ਾਰ 'ਚ ਦੁੱਧ ਅਤੇ ਦੁੱਧ ਉਤਪਾਦਾਂ ਤੋਂ ਬਣੀਆਂ ਮਿਠਾਈਆਂ ਦੀ ਵਿਕਰੀ 'ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ। ਖ਼ੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਨੂੰ ਉੱਤਮ ਦਰਜੇ ਦਾ ਖੋਇਆ ਅਤੇ ਪਨੀਰ ਹੀ ਉਪਲਬਧ ਕਰਵਾਇਆ ਜਾਵੇ।
ਇਹ ਵੀ ਪੜ੍ਹੋ: ਰਾਣਾ ਕਤਲ ਕਾਂਡ 'ਚ ਨਵਾਂ ਮੋੜ, ਇਸ ਗੈਂਗਸਟਰ ਗਰੁੱਪ ਨੇ ਫੇਸਬੁੱਕ 'ਤੇ ਲਈ ਜ਼ਿੰਮੇਵਾਰੀ
ਖ਼ੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਨੇ ਇਸ ਸਬੰਧ ਵਿੱਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨਾਂ ਮਿਠਾਈਆਂ ਵੇਚਣ ਵਾਲਿਆਂ ਨੂੰ ਸਲਾਹ ਦਿੱਤੀ ਕਿ ਦੁੱਧ ਅਤੇ ਖੋਏ ਤੋਂ ਬਣਨ ਵਾਲੀਆਂਮਿਠਾਈਆਂ ਨੂੰ ਤਿਆਰ ਕਰਨ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਇਹ ਮਿਠਾਈਆਂ ਮਿਲਾਵਟੀ ਜਾਂ ਘਟੀਆ ਦਰਜੇ ਦੀ ਸਮੱਗਰੀ ਤੋਂ ਨਾ ਬਣੀਆਂ ਹੋਣ ਕਿਉਂਕਿ ਸਰਕਾਰ ਕਿਸੇ ਵੀ ਕੀਮਤ 'ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰ ਸਕਦੀ। ਉਨਾਂ ਮਿਠਾਈ ਵੇਚਣ ਵਾਲਿਆਂ ਨੂੰ ਚੌਕੰਨੇ ਰਹਿਣ ਦਾ ਸੁਝਾਅ ਦਿੱਤਾ ਅਤੇ ਮਿਲਾਵਟਖ਼ੋਰੀ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।
ਅੱਜ ਤੋਂ ਹੀ ਮਿਲਾਵਟਖੋਰੀ ਦੇ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਤੁਰੰਤ ਪ੍ਰਭਾਵ ਨਾਲ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਹੋਈ ਮੌਤ, ਸਦਮੇ 'ਚ ਪਰਿਵਾਰ
ਫਰੈਂਡ ਰਿਕੁਐਸਟ ਸਵੀਕਾਰ ਨਾ ਕੀਤੀ ਤਾਂ ਬਣਾਈ ਅਸ਼ਲੀਲ ਤਸਵੀਰ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ
NEXT STORY