ਪਟਿਆਲਾ (ਬਲਜਿੰਦਰ)— ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆਰ. ਐੱਮ. ਪੀ. ਡਾਕਟਰਾਂ ਨੇ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਵੱਲ ਰੋਸ ਮਾਰਚ ਕੀਤਾ। ਰੋਸ ਮਾਰਚ ਤੋਂ ਬਾਅਦ ਉਹ ਸਿਹਤ ਮੰਤਰੀ ਦੀ ਕੋਠੀ ਦਾ ਘੇਰਾਓ ਕਰਨ ਜਾ ਰਹੇ ਸਨ, ਜਿਥੇ ਪੁਲਸ ਨੇ ਉਨ੍ਹਾਂ ਨੂੰ ਮੋਦੀ ਕਾਲਜ ਕੋਲ ਘੇਰ ਲਿਆ। ਉਥੋਂ 10 ਆਗੂਆਂ ਦਾ ਇਕ ਵਫ਼ਦ ਲੈ ਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਨਿਵਾਸ ਅਸਥਾਨ 'ਤੇ ਪੁਲਸ ਪਾਰਟੀ ਪਹੁੰਚੀ। ਇਥੇ ਲਗਭਗ ਅੱਧਾ ਘੰਟਾ ਹੋਈ ਮੀਟਿੰਗ ਵਿਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਆਰ. ਐੱਮ. ਪੀ. ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਇਕ ਹਫ਼ਤੇ ਬਾਅਦ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਡਾਇਰੈਕਟਰ ਹੈਲਥ, ਸੈਕਟਰੀ ਹੈਲਥ, ਚੀਫ ਸੈਕਟਰੀ ਅਤੇ ਖੁਦ ਸਿਹਤ ਮੰਤਰੀ ਉਨ੍ਹਾਂ ਨਾਲ ਮੀਟਿੰਗ ਕਰਨਗੇ, ਜਿਸ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਿਆ ਜਾਵੇਗਾ।
ਇਸ ਤੋਂ ਪਹਿਲਾਂ ਆਰ. ਐੱਮ. ਪੀ. ਡਾਕਟਰਾਂ ਨੇ ਫੁਹਾਰਾ ਚੌਂਕ ਤੋਂ ਰੋਸ ਮਾਰਚ ਸ਼ੁਰੂ ਕੀਤਾ। ਇਸ ਮੌਕੇ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ਼ ਵਿਸ਼ੇਸ਼ ਤੌਰ 'ਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਡਾਕਟਰਾਂ ਦੇ ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ, ਚੇਅਰਮੈਨ ਠਾਕੁਰਦੀਪ ਸਿੰਘ ਤੇ ਜਨਰਲ ਸਕੱਤਰ ਡਾ. ਜਸਵਿੰਦਰ ਕਾਲਖ ਕਰ ਰਹੇ ਸਨ। ਇਨ੍ਹਾਂ ਤੋਂ ਇਲਾਵਾ ਹੋਰ ਦਰਜਨ ਭਰ ਆਗੂਆਂ ਨੇ ਮੋਦੀ ਕਾਲਜ ਚੌਕ ਵਿਚ ਆਰ. ਐੱਮ. ਪੀ. ਡਾਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚ 1 ਲੱਖ ਤੋਂ ਵੀ ਵਧ ਆਰ. ਐੱਮ. ਪੀ. ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਕੁੱਝ ਲੋਕ ਸਾਜਿਸ਼ ਤਹਿਤ ਉਨ੍ਹਾਂ ਨੂੰ 'ਨਸ਼ਾ ਵੇਚਣ ਵਾਲੇ ਡਾਕਟਰ' ਕਹਿਣ 'ਤੇ ਉਤਾਰੂ ਹੋਏ ਪਏ ਹਨ। ਅਸਲ ਗੱਲ ਇਹ ਹੈ ਕਿ ਪੰਜਾਬ ਵਿਚ ਨਸ਼ੇ ਦੇ ਲਈ ਸਮੱਗਰ, ਸਿਆਸਤਦਾਨ ਤੇ ਪੁਲਸ ਦੀ ਤਿੱਕੜੀ ਸਿੱਧੇ ਤੌਰ 'ਤੇ ਜਿੰਮੇਵਾਰ ਹੈ। ਆਰ. ਐੱਮ. ਪੀ. ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਫੀਲਡ ਵਿਚ ਲੰਮੇ ਤਜ਼ਰਬੇ ਦੇ ਆਧਾਰ 'ਤੇ ਉਨ੍ਹਾਂ ਨੂੰ ਰਜਿਸਟਰਡ ਕੀਤਾ ਜਾਵੇ, 5 ਤੋਂ 10 ਸਾਲ ਦੇ ਤਜ਼ਰਬੇ ਵਾਲੇ ਡਾਕਟਰਾਂ ਨੂੰ ਟ੍ਰੇਨਿੰਗ ਤੋਂ ਬਾਅਦ ਮੁੱਢਲੀ ਕਿਸਮ ਦੀ ਪ੍ਰੈਕਟਿਸ ਦਾ ਅਧਿਕਾਰ ਦਿੱਤਾ ਜਾਵੇ। ਨਸ਼ਾ ਵੇਚਣ ਦੇ ਨਾਮ 'ਤੇ ਆਰ. ਐੱਮ. ਪੀ. ਡਾਕਟਰਾਂ 'ਤੇ ਛਾਪੇਮਾਰੀ ਬੰਦ ਕੀਤੀ ਜਾਵੇ। ਨਸ਼ਾ ਵੇਚਣ ਵਾਲਾ ਉਨ੍ਹਾਂ ਦਾ ਇਕ ਵੀ ਮੈਂਬਰ ਨਹੀਂ ਹੈ ਤੇ ਨਾ ਹੀ ਉਹ ਨਸ਼ੇ ਦੇ ਹੱਕ ਵਿਚ ਹਨ। ਆਰ. ਐੱਮ. ਪੀ. ਡਾਕਟਰਾਂ ਦੀ ਅਗਵਾਈ ਕਰਨ ਵਾਲਿਆਂ ਵਿਚ ਮੁੱਖ ਤੌਰ 'ਤੇ ਖਜਾਨਚੀ ਡਾ. ਮਾਘ ਸਿੰਘ, ਸੂਬਾ ਆਰਗੇਨਾਈਜ਼ਰ ਡਾ. ਮਹਿੰਦਰ ਸਿੰਘ ਸੈਦੋਕੇ, ਆਰਗੇਨਾਈਜ਼ਿੰਗ ਸੈਕਟਰੀ ਡਾ. ਜਗਦੇਵ ਸਿੰਘ ਚਾਹਲ, ਡਾ. ਦੀਦਾਰ ਸਿੰਘ ਮੁਕਤਸਰ, ਪੰਜਾਬ ਐਕਟਿੰਗ ਪ੍ਰਧਾਨ ਡਾ. ਸਤਨਾਮ ਸਿੰਘ, ਡਾ. ਅਸ਼ੋਕ ਕੁਮਾਰ, ਵਾਈਸ ਚੇਅਰਮੈਨ ਡਾ. ਰਣਜੀਤ ਸਿੰਘ ਰਾਣਾ, ਸੂਬਾ ਸੀ. ਮੀਤ ਪ੍ਰਧਾਨ ਡਾ. ਬਲਕਾਰ ਸਿੰਘ ਸ਼ੇਰਗਿੱਲ, ਵੇਦ ਪ੍ਰਕਾਸ਼ ਰੋਪੜ ਅਤੇ ਡਾ. ਰਿੰਕੂ ਫਤਿਹਗੜ੍ਹ ਸਾਹਿਬ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।
ਪੁਲਸ ਨੇ ਸਮੁੱਚੇ ਰਸਤੇ ਕੀਤੇ ਬੰਦ—
ਪੁਲਸ ਨੇ ਅੱਜ ਸਵੇਰੇ ਹੀ ਸਿਹਤ ਮੰਤਰੀ ਦੇ ਘਰ ਨੂੰ ਜਾਣ ਵਾਲੇ ਸਮੁੱਚੇ ਰਸਤੇ ਨੂੰ ਬੰਦ ਕਰ ਦਿੱਤਾ। ਇਧਰੋਂ ਫੁਹਾਰਾ ਚੌਂਕ, ਵਾਈ. ਪੀ. ਐਸ. ਚੌਕ, ਨਗਰ ਨਿਗਮ ਵਲੋਂ ਆਉਣ ਵਾਲਾ ਰਸਤਾ ਅਤੇ ਹੋਰ ਸਮੁੱਚੇ ਰਸਤੇ ਬੰਦ ਕਰ ਦਿੱਤੇ ਸਨ ਕਿਉਂਕਿ ਡਾਕਟਰਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ।
'ਸਦੀਆਂ ਤੱਕ ਜਿਊਂਦੇ ਰਹਿਣਗੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੇ ਸੰਸਕਾਰ ਤੇ ਵਿਚਾਰ'
NEXT STORY