ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)– 9 ਜੂਨ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਇਕ ਡਾਕਟਰ ਦੀ ਦੋ ਅੌਰਤਾਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਕੁੱਟ-ਮਾਰ ਦੇ ਮਾਮਲੇ ’ਚ ਪੁਲਸ ਵੱਲੋਂ ਦੋਸ਼ੀਆਂ ਨੂੰ ਨਾ ਫਡ਼ਨ ਦੇ ਰੋਸ ਵਜੋਂ ਸੋਮਵਾਰ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਠੱਪ ਕਰ ਕੇ ਅਣਮਿੱਥੇ ਸਮੇਂ ਲਈ ਹਡ਼ਤਾਲ ਕੀਤੀ। ਇਸ ਹੜਤਾਲ ’ਚ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ, ਇੰਡੀਅਨ ਮੈਡੀਕਲ ਐਸੋ. ਦੇ ਡਾਕਟਰ, ਸਿਵਲ ਹਸਪਤਾਲ ਦਾ ਪੂਰਾ ਸਟਾਫ, ਨਰਸਾਂ, ਫਾਰਮਾਸਿਸਟ, ਜ਼ਿਲਾ ਕੈਮਿਸਟ ਐਸੋ. ਅਤੇ ਜ਼ਿਲਾ ਮੈਡੀਕਲ ਲੈਬ ਐਸੋਸੀਏਸ਼ਨ ਨੇ ਆਪਣੀਆਂ ਸੇਵਾਵਾਂ ਪੂਰਨ ਤੌਰ ’ਤੇ ਠੱਪ ਕਰ ਦਿੱਤੀਅਾਂ ਅਤੇ ਰੋਡ ਜਾਮ ਕਰ ਕੇ ਧਰਨਾ ਦਿੱਤਾ।
ਕੀ ਹੈ ਮਾਮਲਾ : ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਪ੍ਰਵੇਸ਼ ਸੋਹਲ ਨੇ ਦੱਸਿਆ ਕਿ 9 ਜੂਨ ਨੂੰ ਇਕ ਮਹਿਲਾ ਮਰੀਜ਼, ਜਿਸ ਨਾਲ ਇਕ ਹੋਰ ਔਰਤ ਸੀ, ਮੇਰੇ ਕੋਲ ਚੈੱਕਅਪ ਕਰਵਾਉਣ ਲਈ ਆਈਆਂ। ਉਸ ਸਮੇਂ ਮੈਂ ਹੋਰ ਮਰੀਜ਼ਾਂ ਨੂੰ ਚੈੱਕ ਕਰ ਰਿਹਾ ਸੀ। ਜਦੋਂ ਉਨ੍ਹਾਂ ਨੂੰ ਆਪਣੀ ਵਾਰੀ ਸਿਰ ਚੈੱਕਅਪ ਕਰਵਾਉਣ ਲਈ ਕਿਹਾ ਤਾਂ ਉਕਤ ਦੋਵੇਂ ਅੌਰਤਾਂ ਭਡ਼ਕ ਉਠੀਆਂ ਅਤੇ ਫਾਈਲ ਪਾਡ਼ ਕੇ ਮੇਰੇ ਉਪਰ ਸੁੱਟ ਦਿੱਤੀ ਅਤੇ ਮੇਰੀ ਕੁੱਟ-ਮਾਰ ਕੀਤੀ। ਉਨ੍ਹਾਂ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਵੀ ਮੇਰੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ।
ਜ਼ਹਿਰੀਲੀ ਦਵਾਈ ਪੀਣ ਨਾਲ ਨੌਜਵਾਨ ਦੀ ਮੌਤ
NEXT STORY