ਲੁਧਿਆਣਾ (ਮਹਿਰਾ)-ਪ੍ਰਸਿੱਧ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ’ਤੇ ਮਾਮਲੇ ਦੀ ਸੁਣਵਾਈ 3 ਮਈ ਨੂੰ ਹੋਵੇਗੀ। ਸਥਾਨਕ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਰਿਲਾਇੰਸ ਇੰਟਰਟੇਨਮੈਂਟ, ਇਮਤਿਆਜ਼ ਅਲੀ ਨਿਰਮਾਤਾ, ਅਭਿਨੇਤਾ ਦਲਜੀਤ ਦੋਸਾਂਝ, ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਮ੍ਰਿਤਕ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਨੂੰ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ’ਤੇ ਬਾਇਓਪਿਕ (ਫਿਲਮ) ਦੇ ਪ੍ਰਸਾਰਣ, ਰਿਲੀਜ਼, ਅਪਲੋਡ, ਸਟ੍ਰੀਮਿੰਗ ਨਾਲ ਰੋਕ ਰੱਖਿਆ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਹੋਈ ਮੌਤ
ਤੱਤਕਾਲੀ ਸਿਵਲ ਜੱਜ ਸੀਨੀਅਰ ਡਵੀਜ਼ਨ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਦਿੱਗਜ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਬੇਟੇ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਉਕਤ ਆਦੇਸ਼ ਜਾਰੀ ਕੀਤੇ ਸਨ। ਪਟੀਸ਼ਨ ’ਚ ਦਲੀਲ ਦਿੱਤੀ ਗਈ ਹੈ ਕਿ ਅਮਰ ਸਿੰਘ ਚਮਕੀਲਾ ਦੀ ਵਿਧਵਾ ਨੇ 12 ਅਕਤੂਬਰ 2012 ਨੂੰ ਲਿਖਤੀ ਰੂਪ ’ਚ ਉਨ੍ਹਾਂ ਦੇ ਪਿਤਾ ਨੂੰ ਆਪਣੇ ਪਤੀ ਦੀ ਬਾਇਓਪਿਕ ਬਣਾਉਣ ਦਾ ਅਧਿਕਾਰ ਦਿੱਤਾ ਸੀ। ਉਕਤ ਉਦੇਸ਼ ਲਈ ਉਹ 5 ਲੱਖ ਰੁਪਏ ਵੀ ਲੈ ਚੁੱਕੀ ਹੈ ਅਤੇ ਉਕਤ ਸਮਝੌਤੇ/ਲੇਖਨ ਨਾਲ ਬੰਨ੍ਹੇ ਰਹਿਣ ਦਾ ਵਚਨ ਦਿੱਤਾ ਸੀ। ਬਾਇਓਪਿਕ ਬਣਾਉਣ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਸੀ। ਉਨ੍ਹਾਂ ਮੁਤਾਬਕ 3 ਨਵੰਬਰ, 2022 ਨੂੰ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
ਪਟੀਸ਼ਨਕਰਤਾ ਨੇ ਜਦ ਉਪਰੋਕਤ ਬਾਇਓਪਿਕ ਬਣਾਉਣ ਦਾ ਇੰਤਜ਼ਾਮ ਕਰਨਾ ਸ਼ੁਰੂ ਕੀਤਾ ਅਤੇ ਗੁਰਮੇਲ ਕੌਰ ਨਾਲ ਸੰਪਰਕ ਕੀਤਾ ਤਾਂ ਕਿਸੇ ਨਾ ਕਿਸੇ ਬਹਾਨੇ ਮਾਮਲੇ ਨੂੰ ਲੰਮਾ ਖਿੱਚਣ ਲੱਗੀ। ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕਿਸੇ ਨਾਲ ਮਿਲੀਭੁਗਤ ਕਰ ਕੇ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਜੀਵਨੀ ’ਤੇ ਫਿਲਮ ਬਣਾ ਰਹੇ ਹਨ।
ਉਨ੍ਹਾਂ ਨੂੰ ਇਹ ਸਭ ਬੰਦ ਕਰਨ ਦੀ ਗੁਹਾਰ ਲਗਾਈ ਪਰ ਉਹ ਨਹੀਂ ਮੰਨੇ। ਪਟੀਸ਼ਨਕਰਤਾਵਾਂ ਨੇ ਕਿਹਾ ਕਿ ਜੇਕਰ ਇਹ ਸਾਰੇ ਵਿਅਕਤੀ ਆਪਣੇ ਮਕਸਦ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਇਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ। ਅਦਾਲਤ ਨੇ ਫਿਲਮ ਦੀ ਰਿਲੀਜ਼ ’ਤੇ ਸਟੇਅ ਜਾਰੀ ਕਰਦੇ ਹੋਏ ਉਕਤ ਸਾਰਿਆਂ ਨੂੰ ਅਦਾਲਤ ’ਚ ਤਲਬ ਕੀਤਾ ਸੀ, ਜਿਸ ’ਚੋਂ ਕੁਝ ਪੇਸ਼ ਵੀ ਹੋ ਚੁੱਕੇ ਹਨ, ਜਦਕਿ ਹੋਰਾਂ ਨੂੰ ਹੁਣ ਸੰਮਨ ਭੇਜੇ ਗਏ ਹਨ।
CBSE 10ਵੀਂ ਤੇ 12ਵੀਂ ਦੇ ਨਤੀਜੇ ਦੀ ਉਡੀਕ 'ਚ ਬੈਠੇ ਵਿਦਿਆਰਥੀਆਂ ਲਈ ਆਈ ਅਹਿਮ ਖ਼ਬਰ
NEXT STORY