ਦੋਰਾਹਾ (ਸੁਖਵੀਰ) : ਭਾਂਵੇ ਪਿਛਲੇ ਦਿਨਾਂ ਅੰਦਰ ਲੋਕਾਂ ਨੂੰ ਠੰਡੇ ਮੌਸਮ ਨੇ ਗਰਮੀ ਮਹਿਸੂਸ ਨਹੀਂ ਹੋਣ ਦਿੱਤੀ ਕਿਉਂਕਿ ਦੇਸ਼ ਵਿਚ ਕੀਤੀ ਤਾਲਾਬੰਦੀ ਦੌਰਾਨ ਜਿੱਥੇ ਆਵਾਜਾਈ ਬਿਲਕੁਲ ਠੱਪ ਹੋ ਗਈ ਸੀ ਅਤੇ ਫੈਕਟਰੀਆਂ ਆਦਿ ਨੂੰ ਬੰਦ ਕਰਵਾ ਦਿੱਤਾ ਗਿਆ ਸੀ, ਜਿਸ ਕਰਕੇ ਜਿੱਥੇ ਵਾਤਾਵਰਣ ਵਿਚ ਤਬਦੀਲੀ ਵੀ ਆਈ, ਉਸ ਨਾਲ ਲੋਕਾਂ ਨੂੰ ਠੰਡੇ ਮੌਸਮ ਵਿਚ ਗਰਮੀ ਮਹਿਸੂਸ ਨਹੀਂ ਹੋ ਸਕੀ। ਜਦਕਿ ਜੇਠ ਮਹੀਨੇ ਦੇ ਅੰਤ ਤੋਂ ਬਾਅਦ ਅੱਜ ਹਾੜ੍ਹ ਦੇ ਮਹੀਨੇ ਦੇ ਚੜ੍ਹਣ ਤੱਕ ਅੱਗ ਵਾਂਗੂੰ ਤਪਦੀ ਧੁੱਪ ਦੌਰਾਨ ਗਰਮੀ ਨੇ ਤੌਬਾ ਕਰਵਾ ਦਿੱਤੀ ਹੈ। ਰੋਜ 42 ਡਿਗਰੀ ਤੋਂ ਜ਼ਿਆਦਾ ਜਾ ਰਹੇ ਪਾਰੇ ਕਾਰਨ ਜਿੱਥੇ ਲੋਕਾਂ ਦਾ ਘਰਾਂ 'ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ, ਉਥੇ ਹੀ ਬਾਜ਼ਾਰਾਂ ਵਿਚ ਸੰਨਾਟਾ ਛਾਇਆ ਨਜ਼ਰ ਆ ਰਿਹਾ ਹੈ।
ਦੂਜੇ ਪਾਸੇ ਸਰਕਾਰ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਬਚਾਅ ਲਈ ਸ਼ਨੀਵਾਰ ਅਤੇ ਐਤਵਾਰ ਨੂੰ ਲਾਕਡਾਉੂਨ ਦਾ ਨਾਮ ਦਿੱਤਾ ਗਿਆ ਹੈ, ਜਿਸ ਨਾਲ ਅੱਜ ਐਤਵਾਰ ਨੂੰ ਇਲਾਕੇ ਦੇ ਬਾਜ਼ਾਰ ਮੁਕੰਮਲ ਬੰਦ ਰਹੇ ਪਰ ਫਿਰ ਵੀ ਤਪਦੀ ਧੁੱਪ ਨਾਲ ਗਰਮੀ ਨੇ ਲੋਕਾਂ ਨੂੰ ਘਰਾਂ ਵਿਚ ਬੈਠਿਆਂ ਵੀ ਗਰਮੀ ਦਾ ਅਹਿਸਾਸ ਕਰਵਾਇਆ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਘੁੰਮਦਾ ਦਿਖਾਈ ਨਹੀਂ ਦਿੱਤਾ ਕਿਉਂਕਿ ਜਿੱਥੇ ਲਾਕਡਾਊਨ ਕਰਕੇ ਵੀ ਆਵਾਜਾਈ ਬੰਦ ਰਹੀ ਉਥੇ ਹੀ ਗਰਮੀ ਕਰਕੇ ਵੀ ਲੋਕ ਘਰਾਂ ਵਿਚ ਬੈਠੇ ਰਹੇ।
ਦਿਨ-ਦਿਹਾੜੇ ਡੇਰੇ 'ਚੋਂ ਚੋਰੀ, ਗੋਲਕ ਦਾ ਜਿੰਦਰਾ ਤੋੜ ਕੱਢਿਆ ਚੜ੍ਹਾਵਾ
NEXT STORY