ਲੁਧਿਆਣਾ (ਸਲੂਜਾ) : ਮੌਸਮ ਦਾ ਮਿਜਾਜ਼ ਲਗਾਤਾਰ ਖੁਸ਼ਕ ਅਤੇ ਗਰਮ ਰਹਿਣ ਕਾਰਨ ਗਰਮੀ ਦਾ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੀਤੇ ਦਿਨ ਪੰਜਾਬ ਵਿਚ ਸਭ ਤੋਂ ਵੱਧ ਗਰਮੀ ਦੇ ਕਹਿਰ ਦਾ ਸਾਹਮਣਾ ਬਠਿੰਡਾ ਦੇ ਲੋਕਾਂ ਨੂੰ ਕਰਨਾ ਪਿਆ। ਇੱਥੇ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ ਸੈਲਸੀਅਸ ਰਿਕਾਰਡ ਹੋਇਆ।
ਇਹ ਵੀ ਪੜ੍ਹੋ : ਹਿਮਾਚਲ ਦੇ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖਰਾਮ ਦਾ ਦਿਹਾਂਤ, ਦਿੱਲੀ ਦੇ ਏਮਜ਼ 'ਚ ਲਏ ਆਖ਼ਰੀ ਸਾਹ
ਚੰਡੀਗੜ੍ਹ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ 38.6, ਗੁਰਦਾਸਪੁਰ 39, ਅੰਮ੍ਰਿਤਸਰ 40.7, ਫਿਰੋਜ਼ਪੁਰ 42.6, ਫਰੀਦਕੋਟ 42, ਮੋਗਾ 40.2, ਮੁਕਤਸਰ 42.8 , ਜਲੰਧਰ 40.2 , ਨੂਰਮਹਿਲ 40.8 , ਲੁਧਿਆਣਾ 40.1, ਬਰਨਾਲਾ 40.5, ਰੌਣੀ 38.5, ਪਟਿਆਲਾ 38.7, ਰੂਪਨਗਰ 39 ਅਤੇ ਹੁਸ਼ਿਆਰਪੁਰ 40.8 ਡਿਗਰੀ ਸੈਲਸੀਅਸ ਤਾਪਮਾਨ ਰਿਹਾ। ਮੌਸਮ ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦਾ ਮਿਜਾਜ਼ ਗਰਮ ਅਤੇ ਖੁਸ਼ਕ ਬਣਿਆ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ, ਕੇਸ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੂਬੇ ਨੂੰ ਇਕ ਵਾਰ ਫਿਰ ਅੱਤਵਾਦ ਦੀ ਅੱਗ ’ਚ ਸੁੱਟਣ ਦੀ ਸਾਜ਼ਿਸ਼ ਬੰਦ ਕਰੇ ‘ਆਪ’ ਸਰਕਾਰ : ਤਰੁਣ ਚੁੱਘ
NEXT STORY