ਚੰਡੀਗੜ੍ਹ (ਵੈਭਵ) : ਗਰਮੀ ਦੀ ਮਾਰ ਝੱਲ ਰਹੇ ਸ਼ਹਿਰ ਵਾਸੀਆਂ ਨੂੰ ਵੀਰਵਾਰ ਨੂੰ ਥੋੜ੍ਹੀ ਰਾਹਤ ਮਿਲੀ। ਵੀਰਵਾਰ ਸਵੇਰ ਤੋਂ ਹੀ ਬੱਦਲਾਂ ਨੇ ਆਸਮਾਨ 'ਚ ਡੇਰਾ ਜਮਾ ਲਿਆ। ਕਈ ਸੈਕਟਰਾਂ 'ਚ ਬੂੰਦਾਬਾਂਦੀ ਵੀ ਹੋਈ, ਹਾਲਾਂਕਿ ਦੁਪਹਿਰ ਨੂੰ ਇਕ ਵਾਰ ਫਿਰ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਵੀਰਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਰਿਹਾ, ਜੋ ਕਿ ਆਮ ਤੋਂ 1 ਡਿਗਰੀ ਘੱਟ ਹੈ। ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਘੱਟ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੁਲਾਈ ਦੇ ਪਹਿਲੇ ਹਫਤੇ 'ਚ ਮਾਨਸੂਨ ਸਿਟੀ ਬਿਊਟੀਫੁੱਲ 'ਚ ਦਸਤਕ ਦੇਣ ਜਾ ਰਿਹਾ ਹੈ। ਇਸ ਵਾਰ ਮਾਨਸੂਨ ਇਕ ਹਫਤੇ ਦੀ ਦੇਰੀ ਨਾਲ ਆਵੇਗਾ।
ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰਿੰਦਰ ਪਾਲ ਨੇ ਦੱਸਿਆ ਕਿ ਅਜੇ ਮਾਨਸੂਨ ਆਉਣ 'ਚ ਇਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੈ। ਮਾਨਸੂਨ ਅਜੇ ਅੰਡੇਮਾਨ ਨਿਕੋਬਾਰ ਅਤੇ ਬੰਗਾਲ ਦੀ ਖਾੜੀ 'ਚ ਸਰਗਰਮ ਹੈ। ਸ਼ਹਿਰ ਵਾਸੀਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਵੈਸਟਰਨ ਡਿਸਟਰਬੈਂਸ ਕਾਰਨ ਇਹ ਪੂਰਾ ਹਫਤਾ ਆਸਮਾਨ 'ਚ ਬੱਦਲ ਛਾਏ ਰਹਿਣਗੇ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 40 ਤੋਂ 42 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 22 ਤੋਂ 25 ਡਿਗਰੀ ਸੈਲਸੀਅਸ ਵਿਚਕਾਰ ਰਹੇਗਾ।
ਪਾਇਲ ਦੇ ਸਕੂਲ 'ਚ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਾਏ ਗੰਭੀਰ ਦੋਸ਼
NEXT STORY