ਚੰਡੀਗੜ੍ਹ (ਪਾਲ) : ਚੰਡੀਗੜ੍ਹ 'ਚ ਗਰਮੀ ਨੇ ਕਹਿਰ ਕਾਰਨ ਲੋਕ ਪਰੇਸ਼ਾਨ ਹਨ। ਸ਼ਨੀਵਾਰ ਨੂੰ ਸ਼ਹਿਰ ਦਾ ਤਾਪਮਾਨ 42.9 ਡਿਗਰੀ ਰਿਕਾਰਡ ਹੋਇਆ, ਜੋ ਕਿ ਆਮ ਤੋਂ 4 ਡਿਗਰੀ ਜ਼ਿਆਦਾ ਸੀ, ਜਦੋਂਕਿ ਘੱਟੋ-ਘੱਟ ਤਾਪਮਾਨ 29 ਡਿਗਰੀ ਰਿਕਾਰਡ ਹੋਇਆ, ਜੋ ਕਿ ਆਮ ਤੋਂ 4 ਡਿਗਰੀ ਜ਼ਿਆਦਾ ਸੀ। ਕੇਂਦਰ ਦੀ ਮੰਨੀਏ ਤਾਂ ਐਤਵਾਰ ਇਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਨਾਲ ਹੀ ਚੰਡੀਗੜ੍ਹ ਗਰਜ਼ ਦੇ ਨਾਲ ਹਲਕੇ ਮੀਂਹ ਦੇ ਆਸਾਰ ਬਣੇ ਹੋਏ ਹਨ। ਹਾਲਾਂਕਿ ਤਾਪਮਾਨ 43 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ ਪਰ ਹਲਕੀ ਜਿਹੀ ਰਾਹਤ ਰਹੇਗੀ। ਵੈਸਟਰਨ ਡਿਸਟਰਬੈਂਸ ਕਾਰਨ ਪੂਰਬੀ ਹਵਾਵਾਂ ਚੱਲਣੀਆਂ ਸ਼ੁਰੂ ਹੋਣਗੀਆਂ, ਜਿਸ ਕਾਰਨ ਤਾਪਮਾਨ ਵਿਚ ਥੋੜ੍ਹੀ ਕਮੀ ਵੇਖੀ ਜਾ ਸਕਦੀ ਹੈ।
ਅੱਗੇ ਕਿਵੇਂ ਰਹੇਗਾ ਮੌਸਮ
ਕੇਂਦਰ ਮੁਤਾਬਕ ਐਤਵਾਰ ਆਸਮਾਨ ਵਿਚ ਬੱਦਲ ਛਾਏ ਰਹਿਣਗੇ। ਗਰਜ਼ ਦੇ ਨਾਲ ਹਲਕੇ ਮੀਂਹ ਦੇ ਆਸਾਰ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਹੇਠਲਾ ਤਾਪਮਾਨ 29 ਡਿਗਰੀ ਰਹੇਗਾ। ਸੋਮਵਾਰ ਆਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ ਵੀ 43 ਡਿਗਰੀ ਅਤੇ ਹੇਠਲਾ 29 ਡਿਗਰੀ ਰਹੇਗਾ। ਮੰਗਲਵਾਰ ਵੀ ਆਸਮਾਨ ਸਾਫ਼ ਰਹੇਗਾ। ਦਿਨ ਦਾ ਪਾਰਾ 43 ਡਿਗਰੀ, ਜਦੋਂ ਕਿ ਹੇਠਲਾ 29 ਡਿਗਰੀ ਤੱਕ ਰਹਿ ਸਕਦਾ ਹੈ।
ਸੁਖਬੀਰ ਬਾਦਲ ਵੱਲੋਂ ਪੰਥਕ ਹੋਣ ਦੇ ਕੀਤੇ ਜਾ ਰਹੇ ਨਾਟਕ ਕਿਸੇ ਕੰਮ ਨਹੀਂ ਆਉਣਗੇ : ਢੀਂਡਸਾ
NEXT STORY