ਸ਼ੇਰਪੁਰ (ਅਨੀਸ਼) : ਇਲਾਕੇ ’ਚ ਪਾਰਾ ਵਧਣ ਕਾਰਨ ਹੁਣ ਲੂ (ਗਰਮੀ ਦੀ ਲਹਿਰ) ਦੇ ਆਸਾਰ ਬਣ ਗਏ ਹਨ। ਦੁਪਹਿਰ ਵੇਲੇ 42 ਡਿਗਰੀ ਤੋਂ ਉੱਪਰ ਤਾਪਮਾਨ ਜਾਣ ਕਾਰਨ ਇਕ ਵਾਰ ਫਿਰ ਤੋਂ ਲੋਕਾਂ ਦੀ ਜ਼ਿੰਦਗੀ ਨੂੰ ਬਰੇਕ ਲੱਗ ਗਈ ਹੈ। ਲੋਕ ਘਰਾਂ ਤੋਂ ਬਾਹਰ ਨਿਕਲਣੇ ਬੰਦ ਹੋ ਗਏ ਹਨ ਅਤੇ ਸਿਖ਼ਰ ਦੁਪਹਿਰੇ ਬਜ਼ਾਰਾਂ ’ਚ ਸੁੰਨ ਪੱਸਰਨ ਲੱਗੀ ਹੈ। ਮੌਸਮ ਮਹਿਕਮੇ ਨੇ ਅਗਲੇ ਦਿਨਾਂ ’ਚ ਲੂ ਚੱਲਣ ਦੀ ਜਾਣਕਾਰੀ ਦਿੱਤੀ ਹੈ। ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ’ਚ ਅੱਜ ਸਮੇਤ ਤਿੰਨ ਦਿਨ ਹੋਰ ਗਰਮੀ ਦੀ ਲਹਿਰ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ।
ਸਿਹਤ ਵਿਭਾਗ ਨੇ ਲਗਾਤਾਰ ਵੱਧ ਰਹੀ ਗਰਮੀ ਕਾਰਨ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ’ਚ ਲੋਕਾਂ ਨੂੰ ਦੁਪਹਿਰ ਸਮੇਂ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਉਧਰ ਇਲਾਕੇ ’ਚ ਗਰਮੀ ਦੇ ਵੱਧਣ ਕਾਰਨ ਲੋਕਾਂ ਦੇ ਕੰਮਾਂਕਾਰਾਂ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਬਜ਼ਾਰਾਂ ’ਚ ਲੱਗੀਆਂ ਰੌਣਕਾਂ ਹੁਣ ਗਰਮੀ ਦੇ ਕਹਿਰ ਕਾਰਨ ਗਾਇਬ ਹੋਣ ਲੱਗੀਆਂ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪਤਨੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
NEXT STORY