ਬਠਿੰਡਾ (ਵੈੱਬਡੈਸਕ)— ਪਿਛਲੇ ਇਕ ਹਫਤੇ ਤੋਂ ਅੱਤ ਦੀ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਮੂੰਹ ਸੁੱਕਣ ਵਾਲੀ ਇਸ ਗਰਮੀ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਉਪਾਅ ਕਰ ਰਹੇ ਹਨ ਪਰ ਤੇਜ਼ ਧੁੱਪ ਅਤੇ ਲੂੰ ਨਾਲ ਆਮਜਨ ਬੁਰੀ ਤਰ੍ਹਾਂ ਬੇਹਾਲ ਹੈ। ਪਿਛਲੇ ਇਕ ਹਫਤੇ ਤੋਂ ਬਠਿੰਡਾ ਦਾ ਪਾਰਾ 45-47 ਡਿਗਰੀ ਰਿਹਾ। ਜਿਸ ਨਾਲ ਬਠਿੰਡਾ ਤੇ ਉਸ ਦੇ ਨੇੜੇ ਦੇ ਇਲਾਕੇ ਲੂੰ ਦੀ ਤਪਸ ਝੇਲ ਰਹੇ ਹਨ। ਉਥੇ ਹੀ ਦੂਜੇ ਪਾਸੇ ਫਿਲੌਰ ਰੇਲਵੇ ਸਟੇਸ਼ਨ 'ਤੇ ਟਰੇਨ ਦੀ ਇੰਤਜ਼ਾਰ ਕਰ ਰਹੀ ਇਕ ਔਰਤ ਦੀ ਗਰਮੀ ਕਾਰਨ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ।
ਮੌਸਮ ਵਿਭਾਗ ਨੇ ਵੀ ਅੱਤ ਦੀ ਗਰਮੀ ਦੇ ਚਲਦੇ ਰੈਡ ਅਲਰਟ ਜਾਰੀ ਕੀਤਾ ਸੀ ਅਤੇ ਲੋਕਾਂ ਨੂੰ ਪੂਰਾ ਸਰੀਰ ਢੱਕ ਕੇ ਰੱਖਣ ਅਤੇ ਧੁੱਪ ਦੀਆਂ ਸਿੱਧੀਆਂ ਕਿਰਨਾਂ ਤੋਂ ਬਚਣ ਲਈ ਵੀ ਕਿਹਾ ਗਿਆ। ਉਨ੍ਹਾਂ ਅਨੁਸਾਰ ਅਗਲੇ 2 ਦਿਨ ਤੱਕ ਗਰਮੀ ਘਟਨ ਦੇ ਕੋਈ ਆਸਾਰ ਨਹੀ, ਬੇਸ਼ੱਕ ਤਟਵਰਤੀ ਖੇਤਰਾਂ 'ਚ ਮੋਨਸੂਨ ਦਸਤਕ ਦੇਣ ਵਾਲੀ ਹੈ ਪਰ ਉੱਤਰੀ ਭਾਰਤ 'ਚ ਅਜੇ ਗਰਮੀ ਦਾ ਕਹਿਰ ਜਾਰੀ ਰਹੇਗਾ। ਜੂਨ ਦੇ ਪਹਿਲੇ ਹਫਤੇ ਗਰਮੀ ਨੇ ਪਿਛਲੇ 70 ਸਾਲਾ ਦੇ ਰਿਕਾਰਡ ਤੋੜ ਦਿੱਤਾ। ਆਮਤੌਰ ਤੇ ਪਾਰਾ 45 ਡਿਗਰੀ ਤੋਂ ਉਪਰ ਨਹੀਂ ਗਿਆ ਪਰ ਇਸ ਵਾਰ ਤਾਂ ਉਹ 47 ਡਿਗਰੀ ਨੂੰ ਵੀ ਪਾਰ ਕਰ ਗਿਆ। ਗਰਮੀ ਦੇ ਵਧਣ ਦਾ ਮੁੱਖ ਕਾਰਨ ਬਠਿੰਡਾ ਤੋਂ ਚੰਡੀਗੜ੍ਹ ਅਤੇ ਅਮ੍ਰਿਤਸਰ ਤੱਕ ਬਣਾਈ ਗਈ 4 ਲਾਈਨ ਤੇ 6 ਲਾਈਨ ਸੜਕਾਂ ਦਾ ਵੀ ਹੈ। ਇਨ੍ਹਾਂ ਸ਼ੜਕਾਂ ਨੂੰ ਬਣਾਉਣ ਲਈ ਲੱਖਾਂ ਦਰੱਖਤਾਂ ਦੀ ਬਲੀ ਦਿੱਤੀ ਗਈ। ਜਿਸ ਕਾਰਨ ਗਰਮੀ 'ਚ ਵਾਧਾ ਦਰਜ ਹੋਇਆ। ਗਰਮੀ ਦੇ ਚਲਦੇ ਹਸਪਤਾਲਾਂ 'ਚ ਰੋਗੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਖਾਂਸੀ, ਨਜਲਾ, ਜੁਕਾਮ, ਉਲਟੀਆਂ, ਦਸਤ, ਪੇਟ ਰੋਗ, ਚਮੜੀ ਰੋਗ, ਅੱਖ ਰੋਗ ਜਿਹੀਆਂ ਕਈਆਂ ਬਿਮਾਰੀਆਂ ਨਾਲ ਲੋਕ ਘਿਰੇ ਹੋਏ ਹਨ।
ਡਾਕਟਰਾਂ ਨੇ ਵੀ ਇਸ ਅੱਤ ਦੀ ਗਰਮੀ ਤੇ ਤਾਂਡਵ ਤੋਂ ਬਚਣ ਦੀ ਸਲਾਹ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਤੇਜ ਧੁੱਪ 'ਚ ਨੰਗੇ ਸਿਰ ਨਾ ਘੁੱਮੋ ਤੇ ਸਰੀਰ ਦੇ ਅੰਗਾਂ ਨੂੰ ਢੱਕ ਕੇ ਰੱਖੋ, ਅੱਖਾਂ ਤੇ ਗੋਗਲਸ ਜ਼ਰੂਰ ਲਗਾਓ। ਪਾਣੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋ। ਨਿੰਬੂ ਪਾਣੀ, ਲੱਸੀ, ਰਸਦਾਰ ਫਲ ਦੀ ਵਧ ਵਰਤੋਂ ਕਰੋ।
ਗਰਮੀ ਤੇ ਲੂ ਤੋਂ ਬੱਚਣ ਲਈ ਅਪਣਾਓ ਇਹ ਤਰੀਕੇ
NEXT STORY