Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 26, 2026

    12:20:18 AM

  • good news for lpg customers government removed all restrictions on supply

    LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ...

  • making passport has become expensive

    ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ...

  • uttarakhand dispute nihang organizations from punjab leave for dehradun

    ਉੱਤਰਾਖੰਡ ਵਿਵਾਦ : ਪੰਜਾਬ ਤੋਂ ਨਿਹੰਗ ਜੱਥੇਬੰਦੀਆਂ...

  • akal takht sahib  official letter issued

    ਅਕਾਲ ਤਖ਼ਤ ਸਾਹਿਬ ਵੱਲੋਂ ਅਧਿਕਾਰਤ ਪੱਤਰ ਜਾਰੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਭਾਰੀ ਮੀਂਹ ਕਾਰਨ ਮਾਛੀਵਾੜਾ ਦੇ ਇਲਾਕਿਆਂ ’ਚ ਭਰਿਆ ਪਾਣੀ, ਸੜਕਾਂ ’ਚ ਪਏ ਪਾੜ, ਤਸਵੀਰਾਂ ’ਚ ਦੇਖੋ ਹਾਲਾਤ

PUNJAB News Punjabi(ਪੰਜਾਬ)

ਭਾਰੀ ਮੀਂਹ ਕਾਰਨ ਮਾਛੀਵਾੜਾ ਦੇ ਇਲਾਕਿਆਂ ’ਚ ਭਰਿਆ ਪਾਣੀ, ਸੜਕਾਂ ’ਚ ਪਏ ਪਾੜ, ਤਸਵੀਰਾਂ ’ਚ ਦੇਖੋ ਹਾਲਾਤ

  • Edited By Gurminder Singh,
  • Updated: 09 Jul, 2023 04:23 PM
Chandigarh
heavy rain  machhiwada  roads  water
  • Share
    • Facebook
    • Tumblr
    • Linkedin
    • Twitter
  • Comment

ਮਾਛੀਵਾੜਾ ਸਾਹਿਬ (ਟੱਕਰ) : ਪਿਛਲੇ 2 ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਮਾਛੀਵਾੜਾ ਇਲਾਕੇ ਦੇ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਤੇ ਕਿਸਾਨਾਂ ਦਾ ਹਜ਼ਾਰਾਂ ਏਕੜ ਨਵਾਂ ਬੀਜਿਆ ਝੋਨਾ ਡੁੱਬ ਗਿਆ ਹੈ ਅਤੇ ਕਈ ਸੜਕਾਂ ਵਿਚ ਪਾੜ ਪੈਣ ਕਾਰਨ ਖੇਤ ਦਰਿਆ ਬਣੇ ਦਿਖਾਈ ਦੇ ਰਹੇ ਹਨ। ਭਾਰੀ ਮੀਂਹ ਕਾਰਨ ਮਾਛੀਵਾੜਾ ਇਲਾਕੇ ਦਾ ਬੇਟ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਕਿ ਪਿੰਡਾਂ ਵਿਚ ਹਰ ਪਾਸੇ ਖੇਤਾਂ ਵਿਚ ਪਾਣੀ ਹੀ ਪਾਣੀ ਦਿਖ ਰਿਹਾ ਹੈ। ਕਿਸਾਨਾਂ ਦੀ ਨਵੀਂ ਬੀਜੀ ਝੋਨੇ ਦੀ ਫਸਲ ਕਿਤੇ ਵੀ ਨਜ਼ਰ ਨਹੀਂ ਆ ਰਹੀ, ਇੱਥੋਂ ਤੱਕ ਕਿ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਤੋੜ ਕੇ ਪਾਰ ਕਰਦਾ ਹੋਇਆ ਦੂਜੇ ਪਿੰਡਾਂ ਵੱਲ ਨੂੰ ਵੱਧਦਾ ਜਾ ਰਿਹਾ ਹੈ। ਮਾਛੀਵਾੜ ਇਲਾਕੇ ਦੇ ਪਿੰਡ ਕਾਉਂਕੇ, ਸ਼ੇਰਪੁਰ, ਸ਼ੇਰਗੜ੍ਹ ਫਤਹਿਗੜ੍ਹ ਬੇਟ, ਮੰਡ ਸ਼ੇਰੀਆਂ, ਸੈਂਸੋਵਾਲ, ਪਵਾਤ ਵਿਚ ਹਾਲਾਤ ਇਹ ਹਨ ਕਿ ਕਿਤੇ ਤਾਂ ਸੜਕਾਂ ਵਿਚ ਮੀਂਹ ਦੇ ਪਾਣੀ ਨਾਲ ਪਾੜ ਪੈ ਗਿਆ ਅਤੇ ਕਈ ਥਾਵਾਂ ’ਤੇ ਨਿਕਾਸੀ ਲਈ ਸੜਕਾਂ ਨੂੰ ਤੋੜਨਾ ਪੈ ਰਿਹਾ ਹੈ। ਅਜੇ ਤੱਕ ਕੁੱਲ ਕਿੰਨੀ ਏਕੜ ਮੀਂਹ ਨਾਲ ਪ੍ਰਭਾਵਿਤ ਹੋਈ ਇਸ ਬਾਰੇ ਸਹੀ ਅੰਕੜਾ ਤਾਂ ਨਹੀਂ ਮਿਲਿਆ ਪਰ ਕਿਸਾਨ ਚਿੰਤਤ ਹਨ ਕਿ ਜੇਕਰ ਖੇਤਾਂ ਵਿਚ ਪਾਣੀ ਉਤਰਨ ਤੋਂ ਬਾਅਦ ਝੋਨਾ ਠੀਕ ਨਾ ਰਿਹਾ ਤਾਂ ਉਨ੍ਹਾਂ ਨੂੰ ਮੁੜ ਤੋਂ ਪ੍ਰਤੀ ਏਕੜ ਹਜ਼ਾਰਾਂ ਰੁਪਏ ਖਰਚ ਕੇ ਇਸ ਦੀ ਬਿਜਾਈ ਦੁਬਾਰਾ ਕਰਨੀ ਪਵੇਗੀ।

ਇਹ ਵੀ ਪੜ੍ਹੋ : ਪੰਜਾਬ ਵਿਚ ਮੀਂਹ ਕਾਰਨ ਵਿਗੜੇ ਹਾਲਾਤ, ਇਨ੍ਹਾਂ ਇਲਾਕਿਆਂ ਵਿਚ ਰੈੱਡ ਅਲਰਟ ਜਾਰੀ

PunjabKesari

ਪ੍ਰਸ਼ਾਸਨ ਨੇ ਸਤਲੁਜ ਦਰਿਆ ’ਚ ਫਸੇ 22 ਪੁਰਸ਼, ਔਰਤਾਂ ਤੇ ਬੱਚੇ ਸੁਰੱਖਿਅਤ ਬਾਹਰ ਕੱਢੇ

ਦੂਸਰੇ ਪਾਸੇ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਅਤੇ ਦਰਿਆ ਅੰਦਰ ਕਿਸਾਨਾਂ ਵਲੋਂ ਬੀਜਿਆ ਝੋਨਾ, ਪਸ਼ੂਆਂ ਲਈ ਹਰਾ ਚਾਰਾ ਅਤੇ ਹੋਰ ਫਸਲਾਂ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ। ਅੱਜ ਸਵੇਰੇ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਾ ਕਿ ਸੈਂਸੋਵਾਲ ਨੇੜੇ ਸਤਲੁਜ ਦਰਿਆ ਅੰਦਰ ਖੇਤਾਂ ਵਿਚ ਝੁੱਗੀਆਂ ਬਣਾ ਕੇ ਬੈਠੇ 22 ਪੁਰਸ਼, ਔਰਤਾਂ ਅਤੇ ਬੱਚੇ ਪਾਣੀ ਦਾ ਪੱਧਰ ਵਧਣ ਕਾਰਨ ਵਿਚਕਾਰ ਫਸ ਗਏ ਹਨ ਤਾਂ ਉਨ੍ਹਾਂ ਨੂੰ ਬਚਾਉਣ ਦੇ ਯਤਨ ਸ਼ੁਰੂ ਕੀਤੇ ਗਏ। ਸਮਰਾਲਾ ਸਬ-ਡਵੀਜ਼ਨ ਦੇ ਐੱਸਡੀਐੱਮ ਕੁਲਦੀਪ ਬਾਵਾ, ਡੀਐੱਸਪੀ ਵਰਿਆਮ ਸਿੰਘ, ਸਬ-ਇੰਸਪੈਕਟਰ ਸੰਤੋਖ ਸਿੰਘ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸ਼ਤੀਆਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਦਰਿਆ ਅੰਦਰ ਖੇਤਾਂ ਵਿਚ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪ੍ਰਸ਼ਾਸਨ ਵਲੋਂ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਦਰਿਆ ਅੰਦਰ ਵਾਹੀਯੋਗ ਜ਼ਮੀਨ ਵਿਚ ਖੇਤੀ ਕਰਦੇ ਸਨ ਅਤੇ ਉੱਥੇ ਝੁੱਗੀਆਂ ਬਣਾ ਕੇ ਰਹਿੰਦੇ ਸਨ ਪਰ ਰਾਤ ਨੂੰ ਪਾਣੀ ਦਾ ਪੱਧਰ ਅਚਾਨਕ ਵਧ ਗਿਆ ਜਿਸ ਕਾਰਨ ਇਹ ਅੰਦਰ ਫਸ ਗਏ ਸਨ। ਪ੍ਰਸ਼ਾਸਨ ਵਲੋਂ 3 ਵਾਰ ਕਿਸ਼ਤੀ ਦਰਿਆ ਅੰਦਰ ਬਣੀਆਂ ਝੁੱਗੀਆਂ ਕੋਲ ਭੇਜੀ ਗਈ ਅਤੇ ਉਨ੍ਹਾਂ ਨੂੰ ਸਮਾਨ ਸਮੇਤ ਬਾਹਰ ਸੁਰੱਖਿਅਤ ਕੱਢ ਲਿਆ ਗਿਆ। 

ਇਹ ਵੀ ਪੜ੍ਹੋ : ਪ‌ਟਿਆਲਾ ’ਚ ਹੜ੍ਹ ਦਾ ਖ਼ਤਰਾ : ਇਨ੍ਹਾਂ ਇਲਾਕਿਆਂ ਨੂੰ ਖਾਲ੍ਹੀ ਕਰਵਾਉਣ ਦੇ ਹੁਕਮ

PunjabKesari

ਇਸ ਤੋਂ ਇਲਾਵਾ ਸਬ-ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਧੁੱਸੀ ਬੰਨ੍ਹ ਨੇੜੇ ਪਿੰਡ ਧੁੱਲੇਵਾਲ ਵਿਖੇ ਪੁਲਸ ਦੀ ਪੱਕੀ ਚੈੱਕ ਪੋਸਟ ਬਣਾ ਦਿੱਤੀ ਗਈ ਹੈ ਜੋ ਬੰਨ੍ਹ ’ਤੇ ਨਜ਼ਰ ਰੱਖੇਗੀ। ਉਨ੍ਹਾਂ ਦੱਸਿਆ ਕਿ ਫਿਲਹਾਲ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਜਿਸ ਕਾਰਨ ਬੰਨ੍ਹ ਕਿਨਾਰੇ ਬਣੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਖਾਲੀ ਕਰਵਾ ਦਿੱਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰੋਪੜ ਹੈੱਡ ਵਰਕਸ ਤੋਂ ਸਤਲੁਜ ਦਰਿਆ ਦੇ ਫਲੱਡ ਗੇਟ ਖੋਲ੍ਹੇ ਗਏ ਹਨ ਅਤੇ ਵਧਦੇ ਪਾਣੀ ਦੇ ਪੱਧਰ ਕਾਰਨ ਆਸ-ਪਾਸ ਪਿੰਡਾਂ ਦੇ ਲੋਕ ਖੌਫ਼ ’ਚ ਹਨ ਕਿ ਜੇਕਰ ਕਿਤੇ ਵੀ ਧੁੱਸੀ ਬੰਨ੍ਹ ਨੂੰ ਢਾਹ ਲੱਗ ਗਈ ਤਾਂ ਪਿੰਡਾਂ ਵਿਚ ਪਾਣੀ ਦਾਖਲ ਹੋ ਸਕਦਾ ਹੈ। ਫਿਲਹਾਲ ਸਤਲੁਜ ਦਰਿਆ ਅੰਦਰ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਪੈ ਰਹੇ ਭਾਰੀ ਮੀਂਹ ਦਰਮਿਆਨ ਮੁੱਖ ਮੰਤਰੀ ਵਲੋਂ ਸਖ਼ਤ ਹੁਕਮ ਜਾਰੀ

ਬਹਿਲੋਲਪੁਰ ਦਾ ਬਿਜਲੀ ਗਰਿੱਡ ਪਾਣੀ ਵਿਚ ਡੁੱਬਿਆ, ਸਪਲਾਈ ਠੱਪ

ਭਾਰੀ ਮੀਂਹ ਕਾਰਨ ਨੇੜੇਲੇ ਪਿੰਡ ਬਹਿਲੋਲਪੁਰ ਦਾ 66 ਕੇ.ਵੀ. ਬਿਜਲੀ ਗਰਿੱਡ ਦੀ ਇਮਾਰਤ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ ਜਿਸ ਨਾਲ ਆਸ-ਪਾਸ ਦੇ ਕਰੀਬ 15 ਪਿੰਡਾਂ ਦੀ ਸਪਲਾਈ ਦੇਰ ਰਾਤ ਤੋਂ ਹੀ ਠੱਪ ਪਈ ਹੈ। ਮੀਂਹ ਦਾ ਪਾਣੀ ਗਰਿੱਡ ਦੀ ਇਮਾਰਤ ਅੰਦਰ ਦਾਖਲ ਹੋ ਗਿਆ ਜਿਸ ਕਾਰਨ ਬਿਜਲੀ ਸਪਲਾਈ ਕੱਟਣੀ ਪਈ। ਇਮਾਰਤ ਅੰਦਰ 3 ਤੋਂ 4 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਕੋਈ ਵੀ ਕਰਮਚਾਰੀ ਇਮਾਰਤ ਵਿਚ ਦਾਖਲ ਨਹੀਂ ਹੋ ਸਕਦਾ। ਬਿਜਲੀ ਵਿਭਾਗ ਵਲੋਂ ਨੇੜਲੇ ਪਿੰਡ ਹੇਡੋਂ ਬੇਟ ਗਰਿੱਡ ਤੋਂ ਪਿੰਡਾਂ ਨੂੰ ਬਿਜਲੀ ਸਪਲਾਈ ਦੇਣ ਦੇ ਯਤਨ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਭਾਰੀ ਮੀਂਹ ਕਾਰਨ ਭਲਕੇ ਸਕੂਲਾਂ ਵਿਚ ਛੁੱਟੀ ਦਾ ਐਲਾਨ

PunjabKesari

ਬੁੱਢੇ ਦਰਿਆ ਵਿਚ ਵੀ ਪਾਣੀ ਦਾ ਪੱਧਰ ਵਧਿਆ

ਮਾਛੀਵਾੜਾ ਨਾਲ ਵਗਦੇ ਬੁੱਢਾ ਦਰਿਆ ਵਿਚ ਵੀ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ। ਮੌਕੇ ’ਤੇ ਹਾਲਾਤ ਅਨੁਸਾਰ ਬੁੱਢੇ ਦਰਿਆ ਦੇ ਕਿਨਾਰਿਆਂ ਨੂੰ ਪਾਰ ਕਰ ਪਾਣੀ ਆਸ-ਪਾਸ ਦੇ ਖੇਤਾਂ ਵਿਚ ਦਾਖਲ ਹੋ ਗਿਆ ਹੈ ਜਿਸ ਕਾਰਨ ਕਿਸਾਨਾਂ ਦੀ ਫਸਲ ਡੁੱਬ ਗਈ। ਬੁੱਢੇ ਦਰਿਆ ਦਾ ਪਾਣੀ ਮਾਛੀਵਾੜਾ ਦੀਆਂ ਨੀਵੀਂਆਂ ਕਾਲੋਨੀਆਂ ਵਿਚ ਵੀ ਦਾਖਲ ਹੋ ਗਿਆ। ਬੁੱਢੇ ਦਰਿਆ ਵਿਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਪਿੰਡਾਂ ਦੇ ਸੂਏ ਵੀ ਓਵਰ ਫਲੋਅ ਹੋ ਕੇ ਖੇਤਾਂ ਵਿਚ ਬੀਜੀ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ।

ਇਹ ਵੀ ਪੜ੍ਹੋ : ਜਿੰਮ ਤੋਂ ਪਰਤ ਰਹੇ ਚੋਟੀ ਦੇ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਭਿਆਨਕ ਹਾਦਸੇ ’ਚ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • heavy rain
  • machhiwada
  • roads
  • water
  • ਭਾਰੀ ਮੀਂਹ
  • ਮਾਛੀਵਾੜਾ
  • ਸੜਕਾਂ
  • ਪਾਣੀ

ਸੂਬੇ 'ਚ ਪੈ ਰਹੇ ਭਾਰੀ ਮੀਂਹ ਦਰਮਿਆਨ ਪੰਜਾਬ-ਹਰਿਆਣਾ ਹਾਈਕੋਰਟ ਦੀ ਕਾਰਜਕਾਰਨੀ ਕਮੇਟੀ ਦਾ ਵੱਡਾ ਫ਼ੈਸਲਾ

NEXT STORY

Stories You May Like

  • 30 feet wide crack in bathinda rajwahe
    ਬਠਿੰਡਾ ਰਜਵਾਹੇ ’ਚ ਪਿਆ 30 ਫੁੱਟ ਚੌੜਾ ਪਾੜ, ਕਈ ਏਕੜ ਖੇਤਾਂ ’ਚ ਭਰਿਆ ਪਾਣੀ
  • blackout in many areas of jalandhar due to thunderstorm
    ਹਨ੍ਹੇਰੀ-ਤੂਫ਼ਾਨ ਤੇ ਮੀਂਹ ਦੇ ਵਿਚਕਾਰ ਜਲੰਧਰ ਦੇ ਦਰਜਨਾਂ ਇਲਾਕਿਆਂ ’ਚ ਕਈ ਘੰਟਿਆਂ ਤੱਕ ਰਿਹਾ ਬਲੈਕਆਊਟ
  • power supply remains disrupted even after 48 hours of the storm
    ਅੰਮ੍ਰਿਤਸਰ: ਤੂਫ਼ਾਨ ਦੇ 48 ਘੰਟਿਆਂ ਬਾਅਦ ਵੀ ਬਿਜਲੀ ਠੱਪ, ਕਈ ਇਲਾਕਿਆਂ 'ਚ ਪਾਣੀ ਦੀ ਭਾਰੀ ਕਿੱਲਤ
  • machhiwara sahib  kabaddi player dies due to drowning in canal
    ਮਾਛੀਵਾੜਾ ਸਾਹਿਬ: ਨਹਿਰ 'ਚ ਡੁੱਬਣ ਕਾਰਨ ਕਬੱਡੀ ਖਿਡਾਰੀ ਦੀ ਮੌਤ
  • heavy rain  landslide  flood
    ਅਰੁਣਾਚਲ ਪ੍ਰਦੇਸ਼ 'ਚ ਭਾਰੀ ਮੀਂਹ ਕਾਰਨ ਹੋਈ Landslide, ਅਚਾਨਕ ਆਇਆ ਹੜ੍ਹ, 3 ਲੋਕ ਲਾਪਤਾ
  • rain will occur in punjab  alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
  • jalandhar blackout
    ਹਨ੍ਹੇਰੀ-ਤੂਫ਼ਾਨ ਨਾਲ ਜਲੰਧਰ 'ਚ 'ਬਲੈਕਆਊਟ', ਕਈ ਇਲਾਕਿਆਂ 'ਚ ਗੁਲ ਰਹੀ ਬਿਜਲੀ
  • death of an elderly person  death in a hotel
    ਹੋਟਲ 'ਚ ਠਹਿਰੇ ਬਜ਼ੁਰਗ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ
  • rain will fall in punjab
    ਪੰਜਾਬ 'ਚ ਪਵੇਗਾ ਮੀਂਹ, 2 ਦਿਨਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
  • man absconds with phone from ayush medicine center in jalandhar
    ਜਲੰਧਰ 'ਚ ਆਯੁਸ਼ ਔਸ਼ਧੀ ਕੇਂਦਰ ਤੋਂ ਫ਼ੋਨ ਲੈ ਕੇ ਵਿਅਕਤੀ ਫਰਾਰ, ਪੁਲਸ ਬੋਲੀ 2 ਦਿਨ...
  • gangster binny gujjar remanded for 3 days in bms fashion firing case
    BMS ਫੈਸ਼ਨ 'ਤੇ ਹੋਈ ਫਾਇਰਿੰਗ ਦਾ ਮਾਮਲਾ: ਗੈਂਗਸਟਰ ਬਿੰਨੀ ਗੁੱਜਰ ਦਾ ਲਿਆ 3 ਦਿਨ...
  • e service  in service centers has been down for several days
    ਈ-ਸੇਵਾ ਸਿਸਟਮ ਕਈ ਦਿਨਾਂ ਤੋਂ ਠੱਪ, ਸੇਵਾ ਕੇਂਦਰਾਂ ’ਚ ਮਚੀ ਹਾਹਾਕਾਰ
  • new orders issued for all play way schools in punjab registration mandatory
    ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ...
  • powercom disconnects electricity connection of royal homes colony
    ਪਾਵਰਕਾਮ ਦਾ ਸਖ਼ਤ ਐਕਸ਼ਨ! ਰਾਇਲ ਹੋਮਜ਼ ਕਾਲੋਨੀ ਦਾ ਬਿਜਲੀ ਕੁਨੈਕਸ਼ਨ ਕੱਟਿਆ
  • pump employee beaten up over petrol worth rs 30 in jalandhar
    ਜਲੰਧਰ 'ਚ ਬਾਈਕ ਸਵਾਰਾਂ ਨੇ ਕੀਤੀ ਗੁੰਡਾਗਰਦੀ, 30 ਰੁਪਏ ਦੇ ਪੈਟਰੋਲ ਨੂੰ ਲੈ ਕੇ...
  • mothor son
    ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰ ਸਕੀ ਮਾਂ , 20 ਦਿਨਾਂ ਬਾਅਦ ਤੋੜਿਆ ਦਮ
Trending
Ek Nazar
good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

marco rubio statement

ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ

famous actress is going to become a mother

ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ! ਕੀਤਾ ਫ਼ਿਲਮਾਂ ਤੋਂ 'ਬ੍ਰੇਕ' ਦਾ ਐਲਾਨ

white house

ਵ੍ਹਾਈਟ ਹਾਊਸ ਨੇ ਵੱਖ-ਵੱਖ ਖਰਚਿਆਂ ਲਈ ਮੰਗੇ 87.6 ਬਿਲੀਅਨ ਡਾਲਰ

two held after encounter with police

ਪੰਜਾਬੀ ਗਾਇਕ ਦੇ ਜਿੰਮ ਦੇ ਬਾਹਰ ਗੋਲੀਆਂ ਚਲਾਉਣ ਵਾਲਿਆਂ ਦਾ ਪੁਲਸ ਨੇ ਕੀਤਾ...

this famous bollywood actress is dating arjun dhillon

ਬਾਲੀਵੁੱਡ ਦੀ ਇਸ ਹਸੀਨਾ ਨੂੰ ਡੇਟ ਕਰ ਰਿਹੈ ਪੰਜਾਬੀ ਗਾਇਕ ਅਰਜਨ ਢਿੱਲੋਂ ! ਸੋਸ਼ਲ...

firing at a restaurant

ਕੈਨੇਡਾ ਦੇ ਰੈਸਟੋਰੈਂਟ 'ਤੇ ਫਾਇਰਿੰਗ, ਇਸ ਮਸ਼ਹੂਰ ਗੈਂਗ ਨਾਲ ਜੁੜੇ ਹਨ ਤਾਰ

icc  s special rule for vaibhav suryavanshi

ਵੈਭਵ ਸੂਰਯਵੰਸ਼ੀ ਲਈ ICC ਦਾ ਖਾਸ ਨਿਯਮ! ਇੰਗਲੈਂਡ ਦੌਰੇ ’ਤੇ...

builder sold the flat to someone else for the full amount

ਬਿਲਡਰ ਨੇ ਪੂਰੀ ਰਕਮ ਲੈ ਕੇ ਫਲੈਟ ਵੇਚ'ਤਾ ਕਿਸੇ ਹੋਰ ਨੂੰ; ਜਾਣੋ ਪੂਰਾ ਮਾਮਲਾ

indian diaspora in us

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab  congress  leader  delhi  meeting
      ਕਾਂਗਰਸ 'ਚ ਵੱਡੀ ਹਲਚਲ, ਹਾਈਕਮਾਂਡ ਨੇ ਇਨ੍ਹਾਂ ਲੀਡਰਾਂ ਨੂੰ ਅਚਾਨਕ ਸੱਦਿਆ ਦਿੱਲੀ
    • uttarakhand dispute nihang organizations from punjab leave for dehradun
      ਉੱਤਰਾਖੰਡ ਵਿਵਾਦ : ਪੰਜਾਬ ਤੋਂ ਨਿਹੰਗ ਜੱਥੇਬੰਦੀਆਂ ਦੇਹਰਾਦੂਨ ਲਈ ਰਵਾਨਾ, ਪੜ੍ਹੋ...
    • akal takht sahib  official letter issued
      ਅਕਾਲ ਤਖ਼ਤ ਸਾਹਿਬ ਵੱਲੋਂ ਅਧਿਕਾਰਤ ਪੱਤਰ ਜਾਰੀ, ਸਿੱਖ ਵਿਧਾਇਕਾਂ ਤੇ ਮੰਤਰੀਆਂ ਨੇ...
    • major administrative reshuffle in punjab
      ਫਿਰੋਜ਼ਪੁਰ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 7 ਥਾਣਿਆਂ ਦੇ ਅਫ਼ਸਰਾਂ ਦਾ ਤਬਾਦਲਾ
    • fir case
      ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਦੇ ਦੋਸ਼ ’ਚ ਨੌਜਵਾਨ ਨਾਮਜ਼ਦ
    • be careful when leaving home in bad weather
      ਖ਼ਰਾਬ ਮੌਸਮ ’ਚ ਘਰੋਂ ਨਿਕਲਣ ਵਾਲੇ ਸਾਵਧਾਨ! ਪੜ੍ਹ ਲਓ ਇਹ ਚਿਤਾਵਨੀ, ਤੂਫ਼ਾਨ ਤੇ...
    • deadbody of a young man found in a canal near abnur college
      ਅਬਨੂਰ ਕਾਲਜ ਨੇੜੇ ਨਹਿਰ ’ਚੋਂ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ...
    • meter reader domestic consumer pspcl
      ਪੰਜਾਬ 'ਚ ਮੀਟਰ ਰੀਡਰਾਂ ਦੀ ਹੜਤਾਲ, ਘਰੇਲੂ ਖਪਤਕਾਰਾਂ ਨੂੰ ਭੇਜੇ ਗਏ ਅੰਦਾਜ਼ਨ ਬਿੱਲ
    • two trolleys loaded with straw overturned on the highway in phagwara
      ਫਗਵਾੜਾ 'ਚ ਹਾਈਵੇਅ 'ਤੇ ਪਰਾਲੀ ਨਾਲ ਭਰੀਆਂ ਦੋ ਟਰਾਲੀਆਂ ਪਲਟੀਆਂ, ਕਈ ਘੰਟੇ...
    • new orders issued for all play way schools in punjab registration mandatory
      ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +