ਮਾਛੀਵਾੜਾ ਸਾਹਿਬ, 7 ਮਈ (ਟੱਕਰ) - ਮਾਛੀਵਾੜਾ ਇਲਾਕੇ ਵਿਚ ਅੱਜ ਦੂਜੇ ਦਿਨ ਵੀ ਬੇਟ ਖੇਤਰ ਦੇ ਪਿੰਡਾਂ ਵਿਚ ਭਾਰੀ ਮੀਂਹ, ਤੂਫ਼ਾਨ ਤੇ ਗੜ੍ਹੇਮਾਰੀ ਹੋਈ, ਜਿਸ ਕਾਰਨ ਸਭ ਤੋਂ ਵੱਧ ਮੱਕੀ ਦੀਆਂ ਫਸਲਾਂ ਨੁਕਸਾਨੀਆਂ ਗਈਆਂ। ਮਾਛੀਵਾੜਾ ਦੇ ਪਿੰਡ ਬੁਰਜ ਪਵਾਤ, ਹੇਡੋਂ ਬੇਟ ਅਤੇ ਆਸਪਾਸ ਪਿੰਡਾਂ ਵਿਚ ਤੂਫ਼ਾਨ ਤੇ ਭਾਰੀ ਮੀਂਹ ਦੇ ਨਾਲ ਨਾਲ ਗੜ੍ਹੇਮਾਰੀ ਹੋਈ, ਜਿਸ ਕਾਰਨ ਮੱਕੀ ਦੀ ਫਸਲ ਪਾਣੀ ਵਿਚ ਡੁੱਬ ਗਈ। ਗੜ੍ਹੇਮਾਰੀ ਕਾਰਨ ਮੱਕੀ ਦੀ ਫਸਲ ਦੇ ਪੱਤੇ ਵੀ ਨੁਕਸਾਨ ਦਿੱਤੇ। ਅੱਜ ਬੁਰਜ ਪਵਾਤ ਦੇ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਸਦੀ 5 ਏਕੜ ਤੋਂ ਵੱਧ ਮੱਕੀ ਦੀ ਫਸਲ ਮੀਂਹ ਦੇ ਪਾਣੀ ਵਿਚ ਡੁੱਬ ਗਈ। ਉਨ੍ਹਾਂ ਦੱਸਿਆ ਕਿ ਮੀਂਹ ਦੇ ਨਾਲ ਤੂਫ਼ਾਨ ਵੀ ਚੱਲਿਆ, ਜਿਸ ਕਾਰਨ ਫਸਲਾਂ ਖੇਤਾਂ ਵਿਚ ਵਿਛ ਗਈਆਂ।
ਇਹ ਵੀ ਪੜ੍ਹੋ...ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਨੇਰੀ ਦਾ Alert
ਇਸ ਇਲਾਕੇ ਵਿਚ ਕਈ ਕਿਸਾਨਾਂ ਦੇ ਪਾਪੂਲਰ ਦੇ ਬੂਟੇ ਵੀ ਤੂਫ਼ਾਨ ਕਾਰਨ ਗਿਰ ਗਏ। ਅੱਜ ਦੂਜੇ ਦਿਨ ਵੀ ਤੂਫ਼ਾਨ ਕਾਰਨ ਮਾਛੀਵਾੜਾ ਇਲਾਕੇ ਦੇ ਕਿਸਾਨਾਂ ਦਾ ਕਾਫ਼ੀ ਆਰਥਿਕ ਨੁਕਸਾਨ ਹੋਇਆ। ਕਿਸਾਨਾਂ ਨੇ ਦੱਸਿਆ ਕਿ ਅੱਜ ਬੇਮੌਸਮੇ ਮੀਂਹ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ, ਜਿਸ ਲਈ ਸਰਕਾਰ ਗਿਰਦਾਵਰੀ ਕਰਵਾ ਕੇ ਬਣਦਾ ਮੁਆਵਜ਼ਾ ਦੇਵੇ। ਬੇਟ ਦੇ ਪਿੰਡਾਂ ਵਿਚ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਏਕੜ ਵਿਚ ਟੀਂਡੇ, ਭਿੰਡੀ, ਖੀਰੇ, ਮਾਂਹ, ਮੂੰਗੀ ਦੀ ਫਸਲ ਬੀਜੀ ਸੀ ਪਰ ਮੀਂਹ ਨੇ ਸਾਰੀ ਫਸਲ ਤਬਾਹ ਕਰ ਕੇ ਰੱਖ ਦਿੱਤੀ। ਇਸ ਤੋਂ ਇਲਾਵਾ ਤੂਫ਼ਾਨ ਕਾਰਨ ਪਿੰਡਾਂ ਵਿਚ ਬਿਜਲੀ ਟਰਾਂਸਫਾਰਮ ਡਿੱਗ ਗਏ ਅਤੇ ਦਰੱਖਤ ਗਿਰਣ ਕਾਰਨ ਕਈ ਪਿੰਡਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਸਰਕਾਰ ਵੱਲੋਂ ਪੁਲਸ ਅਧਿਕਾਰੀਆਂ ਦੇ ਤਬਾਦਲੇ
NEXT STORY